ਤਾਜਾ ਵੱਡੀ ਖਬਰ
ਜਿੱਥੇ ਦੇਸ਼ ਦੇ ਨੌਜਵਾਨਾਂ ਵੱਲੋਂ ਸਰਹੱਦਾਂ ਉੱਤੇ ਦੇਸ਼ ਦੀ ਰਾਖੀ ਕੀਤੀ ਜਾਂਦੀ ਹੈ। ਉਥੇ ਹੀ ਕਿਸਾਨੀ ਸੰਘਰਸ਼ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਇਹਨੀਂ ਦਿਨੀਂ ਦਿੱਲੀ ਦੇ ਮੋਰਚਿਆਂ ਉੱਪਰ ਵੀ ਡਟੇ ਹੋਏ ਹਨ। ਉਨ੍ਹਾਂ ਫੌਜੀ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਭ ਤੋਂ ਪਹਿਲਾਂ ਕਿਸਾਨ ਹਨ ਅਤੇ ਉਹ ਆਪਣਾ ਫਰਜ ਅਦਾ ਕਰ ਰਹੇ ਹਨ। ਦੇਸ਼ ਦੇ ਨੌਜਵਾਨ ਆਪਣੇ ਘਰ ਪਰਿਵਾਰ ਤੋਂ ਦੂਰ ਹੋ ਕੇ ਦੇਸ਼ ਦੀ ਰਾਖੀ ਕਰਦੇ ਹਨ। ਜੋ ਬਰਫੀਲੀਆਂ ਹਵਾਵਾਂ ,ਤੂਫ਼ਾਨਾਂ ਅੰਦਰ ਵੀ ਬਾਰਡਰ ਉਪਰ ਤਾਇਨਾਤ ਰਹਿੰਦੇ ਹਨ ਅਤੇ ਦੁਸ਼ਮਣਾ ਦੇ ਨਾਪਾਕ ਇਰਾਦਿਆਂ ਨੂੰ ਚਕਨਾਚੂਰ ਕਰ ਦਿੰਦੇ ਹਨ।
ਹੁਣ ਇੱਕ ਨੌਜਵਾਨ ਫੌਜੀ ਵੱਲੋਂ ਛੁੱਟੀ ਹੋਣ ਤੇ ਆਪਣੇ ਪਿਤਾ ਨੂੰ ਮਿਲਣ ਲਈ ਦਿੱਲੀ ਕਿਸਾਨੀ ਸੰਘਰਸ਼ ਵਿਚ ਪਹੁੰਚ ਕੀਤੀ ਗਈ ਹੈ ਜਿਸ ਪਾਸੇ ਚਰਚਾ ਹੋ ਰਹੀ ਹੈ। ਆਪਣੇ ਘਰ ਛੁੱਟੀ ਤੇ ਆਇਆ ਇਹ ਨੌਜਵਾਨ ਫੌਜ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹੈ। ਜੋ ਆਪਣੇ ਪਰਿਵਾਰ ਨੂੰ ਮਿਲਣ ਲਈ ਛੁੱਟੀ ਲੈ ਕੇ ਘਰ ਪਰਤਿਆ ਸੀ। ਪਰ ਉਸ ਦਾ ਪਿਤਾ ਪਿਛਲੇ ਲੰਮੇ ਸਮੇਂ ਤੋਂ ਕਰੀਬ 75 ਦਿਨਾਂ ਤੋਂ ਇਸ ਸੰਘਰਸ਼ ਵਿੱਚ ਸ਼ਾਮਲ ਹੈ ਅਤੇ ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਲਈ ਦਿੱਲੀ ਦੀ ਸਰਹੱਦ ਉਪਰ ਡਟਿਆ ਹੋਇਆ ਹੈ।
ਜਦੋਂ ਇਹ ਨੌਜਵਾਨ ਛੁੱਟੀ ਲਈ ਆਪਣੇ ਘਰ ਪਰਤਿਆ ਤਾਂ ਇਸ ਨੇ ਸਭ ਤੋਂ ਪਹਿਲਾਂ ਆਪਣੇ ਪਿਤਾ ਨੂੰ ਮਿਲਣ ਲਈ ਦਿੱਲੀ ਦੇ ਬਾਰਡਰ ਤੇ ਪਹੁੰਚ ਕੀਤੀ। ਪਿਉ ਪੁੱਤਰ ਦੇ ਮਿਲਣ ਵਾਲੇ ਇਸ ਭਾਵੁਕ ਪਲ ਨੂੰ ਸੋਸ਼ਲ ਮੀਡੀਆ ਉੱਤੇ ਵੀ ਵੇਖਿਆ ਜਾ ਸਕਦਾ ਹੈ । ਕਿਉਂਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਇਸ ਪਲ ਨੂੰ ਆਪਣੇ ਫੇਸਬੁੱਕ ਅਕਾਊਂਟ ਤੇ ਸਾਂਝਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕੋਈ ਘਟੀਆ ਸੋਚ ਵਾਲਾ ਹੀ ਵਿਅਕਤੀ ਹੋਵੇਗਾ ਜੋ ਅਜਿਹੇ ਦੇਸ਼ ਤੋਂ ਜਾਨਾਂ ਵਾਰਨ ਵਾਲੇ ਫੌਜੀਆਂ ਦੇ ਪਰਿਵਾਰਾਂ ਨੂੰ ਖਾਲਿਸਤਾਨੀ ਆਖੇਗਾ। ਕਿਉਂਕਿ ਜਦੋਂ ਇਹ ਫੌਜੀ ਆਪਣੇ ਪਿਤਾ ਨੂੰ ਮਿਲਣ ਲਈ ਪਹੁੰਚਿਆ ਤਾਂ ਉਹ ਆਪਣੇ ਪਿਤਾ ਨੂੰ ਵੇਖ ਕੇ ਬਹੁਤ ਹੀ ਜ਼ਿਆਦਾ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …