Breaking News

ਵਿਦੇਸ਼ੋਂ ਆਏ ਪਤੀ ਪਤਨੀ ਨੂੰ ਇਸ ਤਰਾਂ ਮਿਲੀ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਅੱਜ ਕੱਲ ਇਨਸਾਨ ਦੀ ਸਹੂਲਤ ਲਈ ਜਿੱਥੇ ਵਾਹਨ ਬਣਾਏ ਗਏ ਹਨ। ਉਥੇ ਹੀ ਇਨ੍ਹਾਂ ਵਾਹਨਾਂ ਦੀ ਤੇਜ਼ ਰਫਤਾਰ ਨੇ ਇਨਸਾਨ ਦੀ ਜ਼ਿੰਦਗੀ ਦੀ ਰਫ਼ਤਾਰ ਨੂੰ ਮੱਠਾ ਕਰ ਦਿੱਤਾ ਹੈ। ਇਹਨਾਂ ਵਾਹਨਾਂ ਕਾਰਨ ਰੋਜ਼ਾਨਾ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਇਨ੍ਹਾਂ ਦੀ ਚਪੇਟ ਵਿਚ ਆ ਜਾਂਦੇ ਹਨ। ਆਏ ਦਿਨ ਹੀ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਨਾਲ ਦੇਸ਼ ਅੰਦਰ ਹਾਲਾਤਾਂ ਉਪਰ ਵੀ ਗਹਿਰਾ ਅਸਰ ਪੈਂਦਾ ਹੈ। ਦੇਸ਼ ਪਹਿਲਾਂ ਹੀ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਪਿਛਲੇ ਸਾਲ ਅਲਵਿਦਾ ਆਖ ਚੁੱਕਾ ਹੈ।

ਉੱਥੇ ਹੀ ਇਸ ਸਾਲ ਦੇ ਵਿੱਚ ਵੀ ਬਹੁਤ ਸਾਰੇ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਕੁਝ ਕਿਸਾਨੀ ਸੰਘਰਸ਼ ਦੌਰਾਨ ਸ਼-ਹੀ-ਦ ਹੋ ਚੁੱਕੇ ਹਨ। ਰੋਜ਼ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਰਹਿੰਦੀਆਂ ਹਨ। ਹੁਣ ਵਿਦੇਸ਼ ਤੋਂ ਆਏ ਪਤੀ ਪਤਨੀ ਦੀ ਹੋਈ ਮੌਤ ਨੂੰ ਵੇਖ ਕੇ ਇਕ ਵਾਰ ਫਿਰ ਤੋਂ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸਮਾਣਾ ਪਟਿਆਲਾ ਰੋਡ ਦੇ ਨਜ਼ਦੀਕ ਪੈਂਦੇ ਪਿੰਡ ਚੋਹਠ ਦੀ ਹੈ। ਜਿੱਥੇ ਹੋਏ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੰਗਲੈਂਡ ਤੋਂ ਇਕ ਪਰਿਵਾਰ ਭਾਰਤ ਆਇਆ ਹੋਇਆ ਸੀ ਤੇ ਸਭ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਆ ਰਹੇ ਸਨ। ਜਦੋ ਇਹ ਸਭ ਆਪਣੀ ਗੱਡੀ ਵਿਚ ਪਿੰਡ ਚੋਹਠ ਨੇੜੇ ਆਏ ਤਾਂ ਇਨ੍ਹਾਂ ਦੀ ਗੱਡੀ ਇਕ ਹੋਰ ਕਾਰ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਸੁਦਾਗਰ ਸਿੰਘ ਅਤੇ ਉਸ ਦੀ ਪਤਨੀ ਹਰਜਿੰਦਰ ਕੌਰ 60 ਸਾਲ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਇਸ ਹਾਦਸੇ ਵਿਚ ਉਨ੍ਹਾਂ ਦੀ ਨੂੰਹ ਅਤੇ ਪੋਤਾ ਤੇ ਪੋਤੀ ਨੂੰ ਜ਼ਖ਼ਮੀ ਹਾਲਤ ਵਿੱਚ ਪਟਿਆਲਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ।

ਇਨ੍ਹਾਂ ਸਭ ਦੀ ਪਹਿਚਾਣ ਹਰਿਆਣਾ ਦੇ ਡੇਰਾ ਸ਼ਾਦੀਪੁਰ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

Check Also

ਸੋਸ਼ਲ ਮੀਡੀਆ ਤੇ ਮਸ਼ਹੂਰ ਬਿਊਟੀ ਕੁਇਨ ਦਾ ਗੋਲੀਆਂ ਮਾਰ ਕੀਤਾ ਗਿਆ ਕਤਲ , ਮੌਤ ਦਾ ਕਾਰਨ ਬਣੀ ਇਕ ਪੋਸਟ

ਆਈ ਤਾਜਾ ਵੱਡੀ ਖਬਰ  ਸੋਸ਼ਲ ਮੀਡੀਆ ਅੱਜ ਕੱਲ ਦੇ ਸਮੇਂ ਵਿੱਚ ਹਰੇਕ ਮਨੁੱਖ ਦੇ ਲਈ …