ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਲੋਕਾਂ ਦਾ ਪ੍ਰਦਰਸ਼ਨ ਇਸ ਸਮੇਂ ਇੱਕ ਨਵੇਂ ਮੁਕਾਮ ਉਪਰ ਪਹੁੰਚ ਚੁੱਕਾ ਹੈ। ਕਿਸਾਨਾਂ ਵੱਲੋਂ ਆਪਣੀ ਹਿੰਮਤ ਦੀ ਮਿਸਾਲ ਪੇਸ਼ ਕਰਦੇ ਹੋਏ ਹਰ ਤਰਾਂ ਦੀਆਂ ਦੁੱਖ ਤਕਲੀਫਾਂ ਸਹਿੰਦਿਆਂ ਆਪਣੇ ਇਸ ਖੇਤੀ ਅੰਦੋਲਨ ਨੂੰ ਜਾਰੀ ਰੱਖਿਆ ਹੋਇਆ ਹੈ। ਰੋਜ਼ਾਨਾ ਹੀ ਇਸ ਖੇਤੀ ਅੰਦੋਲਨ ਦੇ ਵਿਚ ਨਵੇਂ ਮੋੜ ਦੇਖਣ ਨੂੰ ਮਿਲ ਰਹੇ ਹਨ। ਜਿਨ੍ਹਾਂ ਦੇ ਕਾਰਨ ਪਲ ਪਲ ਇਸ ਖੇਤੀ ਅੰਦੋਲਨ ਦੇ ਵਿਚ ਬਦਲਾਅ ਆ ਰਿਹਾ ਹੈ।
ਦੇਸ਼ ਦੇ ਕਿਸਾਨਾਂ ਅਤੇ ਲੋਕਾਂ ਨੂੰ ਇਸ ਖੇਤੀ ਅੰਦੋਲਨ ਦੇ ਲਈ ਪ੍ਰੇਰਿਤ ਕਰਨ ਵਾਸਤੇ ਬਹੁਤ ਸਾਰੇ ਪੰਜਾਬੀ ਕਿਸਾਨਾਂ ਵੱਲੋਂ ਗੀਤ ਗਾਏ ਗਏ ਹਨ। ਜੋ ਇਸ ਖੇਤੀ ਅੰਦੋਲਨ ਦੇ ਪ੍ਰਤੀ ਲੋਕਾਂ ਦੇ ਅੰਦਰ ਜੋਸ਼ ਨੂੰ ਕਈ ਗੁਣਾ ਵਧਾ ਦਿੰਦੇ ਹਨ। ਪਰ ਹੁਣ ਇਨ੍ਹਾਂ ਗੀਤਾਂ ਉਪਰ ਸਰਕਾਰ ਨੇ ਸ਼ਿਕੰਜਾ ਕੱਸਦੇ ਹੋਏ ਯੂ-ਟਿਊਬ ਨੇ ਇਕ ਨੋਟਿਸ ਦਿੱਤਾ ਹੈ। ਜਿਸ ਦੇ ਵਿਚ ਕੁਝ ਗੀਤ ਭਾਰਤ ਅੰਦਰ ਯੂਟਿਊਬ ‘ਤੇ ਬੈਨ ਹੋ ਗਏ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਬੈਨ ਹੋਏ ਗੀਤਾਂ ਦੇ ਵਿਚ ਪੰਜਾਬੀ ਸਿੰਗਰ ਹਿੰਮਤ ਸੰਧੂ ਵੱਲੋਂ ਗਾਇਆ ਗਿਆ ਗੀਤ ਅਸੀਂ ਵੱਡਾਂਗੇ ਵੀ ਸ਼ਾਮਲ ਹੈ। ਹਿੰਮਤ ਸੰਧੂ ਵਲੋਂ ਇਸ ਗੀਤ ਨੂੰ ਸਤੰਬਰ ਮਹੀਨੇ ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ 1 ਕਰੋੜ 30 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕੰਵਰ ਗਰੇਵਾਲ ਦੇ ਗੀਤ ਐਲਾਨ ਨੂੰ ਵੀ ਸਰਕਾਰ ਦੇ ਹੁਕਮਾਂ ਅਨੁਸਾਰ ਯੂ-ਟਿਊਬ ਉੱਪਰ ਬੈਨ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਕੰਵਰ ਗਰੇਵਾਲ ਦੇ ਇਸ ਗੀਤ ਨੂੰ ਅਕਤੂਬਰ ਮਹੀਨੇ ਵਿੱਚ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਹੁਣ ਤੱਕ 60 ਲੱਖ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ।
ਹੁਣ ਜਦੋਂ ਇਨ੍ਹਾਂ ਗੀਤਾਂ ਨੂੰ ਯੂ-ਟਿਊਬ ਉਪਰ ਸਰਚ ਕੀਤਾ ਜਾਂਦਾ ਹੈ ਤਾਂ ਅੱਗੇ ਇਕ ਮੈਸੇਜ ਲਿਖਿਆ ਹੋਇਆ ਦਿਖਾਈ ਦਿੰਦਾ ਹੈ। ਇਸ ਮੈਸਜ ਵਿੱਚ ਲਿਖਿਆ ਹੋਇਆ ਹੈ ਕਿ ਇਹ ਕੰਟੇਂਟ ਤੁਹਾਡੇ ਦੇਖਣ ਲਈ ਮੌਜੂਦ ਨਹੀਂ ਹੈ। ਕਿਉਂਕਿ ਸਰਕਾਰ ਨੇ ਇਸ ਖ਼ਿਲਾਫ਼ ਕਾਨੂੰਨੀ ਸ਼ਿਕਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਗਾਣਿਆਂ ਦੇ ਕਾਰਨ ਅਤੇ ਕਲਾਕਾਰਾਂ ਵੱਲੋਂ ਇਸ ਖੇਤੀ ਅੰਦੋਲਨ ਦੇ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …