ਆਈ ਤਾਜਾ ਵੱਡੀ ਖਬਰ
ਇਨਸਾਨੀ ਜ਼ਿੰਦਗੀ ਬੇਹੱਦ ਅਨਮੋਲ ਹੁੰਦੀ ਹੈ ਜਿਸ ਜ਼ਰੀਏ ਇਨਸਾਨ ਇਸ ਦੁਨੀਆਂ ਦੇ ਕਈ ਰੰਗ ਦੇਖਦਾ ਹੈ। ਪਰ ਮਹਿਜ਼ ਇੱਕ ਛੋਟੀ ਜਿਹੀ ਗਲਤੀ ਦੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਂਦੀਆਂ ਹਨ। ਜਿਨ੍ਹਾਂ ਵਿਚੋ ਕਈ ਘਟਨਾਵਾਂ ਤੇ ਲਾਪ੍ਰਵਾਹੀ ਕਾਰਨ ਹੁੰਦੀਆਂ ਹਨ ਜਦ ਕਿ ਕੁਝ ਦੌਰਾਨ ਅਚਨਚੇਤ ਹਾਦਸੇ ਵਾਪਰ ਜਾਂਦੇ ਹਨ। ਇਨ੍ਹਾਂ ਵੱਖ ਵੱਖ ਦੁਰਘਟਨਾਵਾਂ ਦੇ ਵਿਚ ਕਈ ਲੋਕਾਂ ਦੀ ਮੌਤ ਹੋਣ ਨਾਲ ਹਾਲਾਤ ਗੰਭੀਰ ਹੋ ਜਾਂਦੇ ਹਨ। ਖੇਤੀ ਅੰਦੋਲਨ ਦੇ ਦੌਰਾਨ ਹੁਣ ਤੱਕ ਕਈ ਨੌਜਵਾਨ ਕਿਸਾਨ ਮੌਤ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕੇ ਹਨ।
ਇਕ ਹੋਰ ਦੁਖਦ ਸਮਾਚਾਰ ਦੇ ਅਨੁਸਾਰ ਪੰਜਾਬ ਦੇ ਵਿਚ ਇਕ ਨੌਜਵਾਨ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ। ਇਸ ਮ੍ਰਿਤਕ ਕਿਸਾਨ ਦਾ ਸਬੰਧਤ ਬਲਾਕ ਨਥਾਣਾ ਦੇ ਨਾਲ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਦੇ ਅਨੁਸਾਰ ਇਹ ਘਟਨਾ ਇਥੋਂ ਦੇ ਪਿੰਡ ਕਲਿਆਣ ਸੁੱਖਾ ਦੀ ਹੈ ਜਿਸ ਵਿਚ ਮ੍ਰਿਤਕ ਕਿਸਾਨ ਬਲਕਰਨ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਬਲਕਰਨ ਸਿੰਘ ਮਹਿਜ਼ 28 ਸਾਲ ਦਾ ਸੀ ਅਤੇ ਇਸ ਅਣਹੋਣੀ ਸਮੇਂ ਉਹ ਆਪਣੇ ਖੇਤਾਂ ਦੇ ਵਿਚ ਕਣਕ ਦੀ ਫਸਲ ਨੂੰ ਪਾਣੀ ਲਗਾਉਣ ਲਈ ਗਿਆ ਹੋਇਆ ਸੀ।
ਖੇਤਾਂ ਦੇ ਕਿਨਾਰੇ ਬਣੇ ਹੋਏ ਟਿਊਬ ਉਪਰ ਲੱਗੇ ਹੋਏ ਟਰਾਂਸ ਫਾਰਮਰ ਦੇ ਜੈਂਪਰ ਟੁੱਟੇ ਹੋਏ ਸਨ ਜਿਸ ਵਿੱਚੋਂ ਤਕਰੀਬਨ 11 ਹਜ਼ਾਰ ਵੋਲਟ ਦਾ ਕਰੰਟ ਚੱਲ ਰਿਹਾ ਸੀ। ਪਾਣੀ ਲਾਉਂਦੇ ਸਮੇਂ ਬਲਕਰਨ ਸਿੰਘ ਇਸ ਦੀ ਚਪੇਟ ਵਿਚ ਆ ਗਿਆ ਅਤੇ ਮੌਕੇ ਉੱਪਰ ਹੀ ਉਸਦੀ ਮੌਤ ਹੋ ਗਈ। ਇਸ ਹਾਦਸੇ ਦਾ ਪਤਾ ਲੱਗਦੇ ਸਾਰ ਹੀ ਪਰਿਵਾਰ ਦੇ ਵਿਚ ਚੀਕ ਚਿਹਾੜਾ ਪੈ ਗਿਆ। ਆਸ ਪਾਸ ਦੇ ਪਿੰਡਾਂ ਵਿੱਚ ਵੀ ਇਸ ਘਟਨਾ ਦੇ ਨਾਲ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਕਿਉਂ ਕਿ ਮ੍ਰਿਤਕ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ ਅਤੇ 5 ਸਾਲ ਦੇ ਪੁੱਤਰ ਨੂੰ ਇਕੱਲੇ ਛੱਡ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਨੌਜਵਾਨ ਇਕ ਸਧਾਰਨ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਸੀ। ਇਸ ਲਈ ਭਾਰਤੀ ਕਿਸਾਨ ਯੂਨੀਅਨ ਸਿੱਧੂ ਪੁਰ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਸਰਕਾਰ ਅੱਗੇ ਇਹ ਮੰਗ ਰੱਖੀ ਹੈ ਕਿ ਖੇਤਾਂ ਵਿੱਚ ਕੰਮ ਕਰਦੇ ਸਮੇਂ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਨੌਜਵਾਨ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਦੁਖੀ ਪਰਿਵਾਰ ਆਪਣੇ ਇਸ ਦੁੱਖ ਦੀਆਂ ਘੜੀਆਂ ਵਿਚੋਂ ਕੁਝ ਪਲ ਘਟਾ ਸਕੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …