ਆਈ ਤਾਜਾ ਵੱਡੀ ਖਬਰ
ਸੰਯੁਕਤ ਰਾਜ ਅਮਰੀਕਾ ਦੀ ਰਾਜਨੀਤੀ ਇਸ ਸਮੇਂ ਪੂਰੇ ਵਿਸ਼ਵ ਦੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਦਾ ਕਾਰਨ ਪਿਛਲੇ ਸਾਲ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਦੇ ਲਈ ਕਰਵਾਈਆਂ ਗਈਆਂ ਚੋਣਾਂ ਹਨ। ਇਨ੍ਹਾਂ ਚੋਣਾਂ ਦੌਰਾਨ ਅਮਰੀਕਾ ਅੰਦਰ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਦੇਖਣ ਨੂੰ ਨਜ਼ਰ ਆਏ। ਜਿਸ ਕਾਰਨ ਦੇਸ਼ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਤੰ-ਗੀ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਇੱਕ ਤਾਂ ਦੇਸ਼ ਅੰਦਰ ਹਾਲਾਤ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਪਹਿਲਾਂ ਹੀ ਗੰਭੀਰ ਸਨ
ਅਤੇ ਦੂਸਰਾ ਉਸੇ ਸਮੇਂ ਦੇਸ਼ ਦੇ ਰਾਸ਼ਟਰਪਤੀ ਲਈ ਕਰਵਾਈਆਂ ਗਈਆਂ ਚੋਣਾਂ ਕਾਰਨ ਪੈਦਾ ਹੋਏ ਮਾਹੌਲ ਨੇ ਇਸ ਗੰਭੀਰ ਸਥਿਤੀ ਨੂੰ ਹੋਰ ਚਿੰਤਾਜਨਕ ਬਣਾ ਦਿੱਤਾ। ਪਰ ਇਸ ਮੌਕੇ ਇਕ ਵੱਡੀ ਖ਼ਬਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਬੰਧ ਵਿਚ ਆ ਰਹੀ ਹੈ ਜਿਥੇ ਉਨ੍ਹਾਂ ਉਪਰ ਲਗਾਏ ਗਏ ਮ-ਹਾ-ਦੋ-ਸ਼ ਦੀ ਸੁਣਵਾਈ ਦੌਰਾਨ ਸਜ਼ਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਇਸ ਦੌਰਾਨ ਟਰੰਪ ਮੁ-ਸ਼-ਕਿ-ਲਾਂ ਦੇ ਵਿੱਚ ਕਰਦੇ ਹੋਏ ਨਜ਼ਰ ਆ ਰਹੇ ਹਨ। ਕਿਉਂਕਿ ਉਸ ਦੀ ਬਚਾਅ ਪਾਰਟੀ ਦੇ ਦੋ ਪ੍ਰਮੁੱਖ ਵਕੀਲ ਇਸ ਸਮੇਂ ਵੱਖ ਹੋ ਚੁੱਕੇ ਹਨ।
ਇਸ ਸਬੰਧੀ ਸ਼ਨੀਵਾਰ ਨੂੰ ਜਾਣਕਾਰੀ ਦਿੰਦੇ ਹੋਏ ਦੋ ਅਧਿਕਾਰੀਆਂ ਨੇ ਆਖਿਆ ਦੋ ਅਹਿਮ ਵਕੀਲ ਬੁੱਚ ਬੋਅਰਜ਼ ਅਤੇ ਡੇਬੋਰਾਹ ਬਾਰਬੀਅਰ ਦੇ ਟਰੰਪ ਦੀ ਬਚਾਅ ਪਾਰਟੀ ਤੋਂ ਵੱਖ ਹੋਣ ਕਾਰਨ ਸਾਬਕਾ ਰਾਸ਼ਟਰਪਤੀ ਲਈ ਪ੍ਰੇਸ਼ਾਨੀਆਂ ਹੋਰ ਵੱਧ ਚੁੱਕੀਆਂ ਹਨ। ਇਕ ਹੋਰ ਮਹੱਤਵ ਪੂਰਨ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਹੁਣ ਹੋਰ ਨਵੇਂ ਵਕੀਲਾਂ ਨੂੰ ਟਰੰਪ ਦੀ ਬਚਾਅ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ ਜਿਸ ਬਾਰੇ ਆਉਣ ਵਾਲੇ ਦਿਨਾਂ ਦੌਰਾਨ ਐਲਾਨ ਕੀਤਾ ਜਾ ਸਕਦਾ ਹੈ। ਇਸ ਕੇਸ ਅਧੀਨ ਟਰੰਪ ਉਪਰ ਕੈਪੀਟਲ ਵਿਖੇ ਹਿੰ-ਸ-ਕ ਕਰਨ ਲਈ ਇਕੱਠ ਨੂੰ ਉਕਸਾਉਣ ਦਾ ਦੋਸ਼ ਲਗਾਇਆ ਗਿਆ ਹੈ।
ਜਿਸ ਬਾਰੇ ਸੁਣਵਾਈ 8 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਮੌਜੂਦਾ ਸਮੇਂ ਸੀਨੇਟ ਦੇ ਵਿਚ ਟਰੰਪ ਉੱਪਰ ਮ-ਹਾਂ-ਦੋ-ਸ਼ ਲਗਾਉਣ ਦੇ ਲਈ ਦੋ ਤਿਹਾਈ ਵੋਟਾਂ ਦੀ ਜ਼ਰੂਰਤ ਹੈ। ਜਦ ਕਿ ਇਸ ਵੇਲੇ ਸੀਨੇਟ ਅੰਦਰ ਡੈਮੋਕ੍ਰੇਟਿਕ ਪਾਰਟੀ ਅਤੇ ਰਿਪਬਲਿਕਨ ਪਾਰਟੀ ਦੇ 50-50 ਮੈਂਬਰ ਹਨ। ਇਸ ਲਈ ਦੋ ਤਿਹਾਈ ਬਹੁਮਤ ਵਾਸਤੇ ਰਿਪਬਲਿਕਨ ਪਾਰਟੀ ਵੱਲੋਂ ਘੱਟੋ-ਘੱਟ 17 ਸੰਸਦ ਮੈਂਬਰਾਂ ਨੂੰ ਆਪਣਾ ਸਮਰਥਨ ਸਾਬਕਾ ਰਾਸ਼ਟਰਪਤੀ ਟਰੰਪ ਦੇ ਵਿਰੋਧ ਵਿੱਚ ਦੇਣਾ ਪਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …