ਆਈ ਤਾਜਾ ਵੱਡੀ ਖਬਰ
ਕੁਝ ਲੋਕਾਂ ਦੀ ਭਗਵਾਨ ਪ੍ਰਤੀ ਇਸ ਤਰ੍ਹਾਂ ਆਸਥਾ ਹੁੰਦੀ ਹੈ, ਜਿਸ ਦੀ ਗੱਲ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਬਹੁਤ ਸਾਰੇ ਅਜਿਹੇ ਲੋਕ ਹਨ ਜੋ ਪ੍ਰਮਾਤਮਾ ਨੂੰ ਪਾਉਣ ਲਈ ਆਪਣਾ ਘਰ ਬਾਰ ਤਿਆਗ ਦਿੰਦੇ ਹਨ, ਉਸ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਹਨ। ਜਿੱਥੇ ਦੇਸ਼ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵੱਲੋਂ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ। ਉਥੇ ਹੀ ਦੁਨੀਆ ਦੇ ਹਰ ਇਨਸਾਨ ਨੂੰ ਇਸ ਰਾਮ ਮੰਦਰ ਦੇ ਨਿਰਮਾਣ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਅਪੀਲ ਵੀ ਕੀਤੀ ਜਾ ਰਹੀ ਹੈ।
ਇਸ ਮੰਦਰ ਦੇ ਨਿਰਮਾਣ ਵਾਸਤੇ ਦੇਸ਼ ਭਰ ਵਿਚ ਵਸਦੀ ਦੁਨੀਆਂ ਤੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਉੱਥੇ ਹੀ ਪਿਛਲੇ 60 ਸਾਲਾਂ ਤੋਂ ਗੁਫਾ ਵਿੱਚ ਰਹਿ ਰਹੇ ਇਕ ਬਾਬੇ ਵੱਲੋਂ ਦਿਤੇ ਗਏ ਚੈਕ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਿਸ਼ੀਕੇਸ਼ ਦੀ ਹੈ, ਜਿੱਥੇ ਰਾਮ ਮੰਦਰ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਇਕ ਸਾਧੂ ਸਵਾਮੀ ਸ਼ੰਕਰ ਦਾਸ ਉਰਫ ਫੱਕੜ ਬਾਬਾ ਵੱਲੋਂ ਅਯੁਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਵਾਸਤੇ ਇੱਕ ਕਰੋੜ ਦਾ ਚੈਕ ਭੇਟ ਕੀਤਾ ਗਿਆ ਹੈ।
ਇਸ ਚੈੱਕ ਨੂੰ ਲੈ ਕੇ ਜਿੱਥੇ ਸਭ ਲੋਕ ਹੈਰਾਨ ਹਨ ਉਥੇ ਹੀ ਬੈਂਕ ਦੇ ਅਧਿਕਾਰੀ ਵੀ ਹੈਰਾਨ ਸਨ। ਜਦੋਂ ਸਵਾਮੀ ਸ਼ੰਕਰ ਦਾਸ ਵਲੋ ਰਿਸ਼ੀਕੇਸ਼ ਦੇ ਸਟੇਟ ਬੈਂਕ ਆਫ ਇੰਡੀਆ ਦੀ ਸ਼ਾਖਾ ਵਿੱਚ ਜਾ ਕੇ ਇੱਕ ਕਰੋੜ ਦਾ ਚੈਕ ਬੈਂਕ ਅਧਿਕਾਰੀਆਂ ਨੂੰ ਦਿੱਤਾ ਗਿਆ ਤਾਂ ਉਹ ਇਸ ਨੂੰ ਮਜ਼ਾਕ ਸਮਝ ਰਹੇ ਸਨ। ਪਰ ਜਦੋਂ ਉਨ੍ਹਾਂ ਵੱਲੋਂ ਖਾਤੇ ਦੀ ਜਾਂਚ ਕੀਤੀ ਗਈ ਤਾਂ ਉਸ ਅਕਾਊਂਟ ਵਿਚ ਇੱਕ ਕਰੋੜ ਤੋਂ ਵੀ ਵਧੇਰੇ ਰਕਮ ਮੌਜੂਦ ਸੀ। ਸਵਾਮੀ ਸ਼ੰਕਰ ਦਾਸ ਵੱਲੋਂ ਦਿਤੇ ਗਏ ਚੈਕ ਤੇ ਉਨ੍ਹਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ
ਮੇਰੇ ਜੀਵਨ ਦਾ ਟੀਚਾ ਪੂਰਾ ਹੋ ਗਿਆ ਹੈ ,ਤੇ ਮੈਂ ਇਸ ਕੰਮ ਨੂੰ ਕਰ ਕੇ ਧੰਨ ਹੋ ਚੁੱਕਾ ਹੈ। ਪਿਛਲੇ 60 ਸਾਲਾਂ ਤੋਂ ਗੁਫਾ ਵਿੱਚ ਰਹਿ ਰਹੇ ਹਨ। ਇਸ ਰਾਸ਼ੀ ਬਾਰੇ ਉਨ੍ਹਾਂ ਦੱਸਿਆ ਕਿ ਇਹ ਰਾਸ਼ੀ ਮਿਲਣ ਆਏ ਸ਼ਰਧਾਲੂਆਂ ਵੱਲੋਂ ਦਿੱਤੇ ਗਏ ਅ-ਨੁ-ਦਾ-ਨ ਤੋਂ ਹੀ ਇਕੱਠੀ ਕੀਤੀ ਗਈ ਹੈ। ਸਾਧੂ ਸ਼ੰਕਰ ਦਾਸ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਗੁਰੂ ਟਾਟ ਵਾਲੇ ਬਾਬਾ ਦੀ ਗੁਫਾ ਵਿੱਚ ਉਨ੍ਹਾਂ ਨੂੰ ਸ਼ਰਧਾਲੂ ਮਿਲਣ ਆਉਂਦੇ ਸਨ। ਸਾਧੂ ਸ਼ੰਕਰ ਦਾਸ ਵੱਲੋਂ ਦਿੱਤੇ ਗਏ ਇਸ ਚੈੱਕ ਦੀ ਸੱਭ ਪਾਸੇ ਚਰਚਾ ਹੋ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …