ਆਈ ਤਾਜਾ ਵੱਡੀ ਖਬਰ
ਦਿੱਲੀ ਵਿੱਚ 26 ਮਾਰਚ ਨੂੰ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਲਈ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਕਾਰ ਜੋ ਗੱਲਬਾਤ ਹੋਈ ਸੀ। ਉਸ ਵਿਚ ਪੁਲਿਸ ਵੱਲੋਂ ਦਿੱਤੇ ਗਏ ਰੋਡ ਮੈਪ ਦੇ ਅਨੁਸਾਰ ਹੀ ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਟਰੈਕਟਰ ਪਰੇਡ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੁਲਿਸ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਸਨ। ਸਭ ਕਿਸਾਨ ਆਗੂਆਂ ਵੱਲੋਂ ਸ਼ਾਂਤ ਮਈ ਢੰਗ ਨਾਲ ਟਰੈਕਟਰ ਪਰੇਡ ਕਰਨ ਦਾ ਭਰੋਸਾ ਦਿਵਾਇਆ ਗਿਆ ਸੀ।
ਉਥੇ ਹੀ ਕਿਸਾਨਾਂ ਵੱਲੋਂ ਬਾਰ ਬਾਰ ਇਹ ਗੱਲ ਵੀ ਆਖੀ ਗਈ ਸੀ ਕਿ ਕੁਝ ਲੋਕ ਇਸ ਕਿਸਾਨੀ ਸੰਘਰਸ਼ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹੁਣ 26 ਜਨਵਰੀ ਦੀ ਹੋਈ ਘਟਨਾ ਤੋਂ ਬਾਅਦ ਇਸ ਦਾ ਜਿੰਮੇਵਾਰ ਸਭ ਕਿਸਾਨ ਆਗੂਆਂ ਨੂੰ ਠਹਿਰਾਇਆ ਜਾ ਰਿਹਾ ਹੈ। ਹੁਣ ਦਿੱਲੀ ਬਾਰਡਰ ਤੇ ਪੁਲਿਸ ਨੇ ਇੱਕ ਟੈਂਟ ਤੇ ਨੋਟਿਸ ਲਗਾ ਦਿੱਤਾ ਹੈ। 26 ਜਨਵਰੀ ਦੀ ਘਟਨਾ ਨੂੰ ਲੈ ਕੇ ਜਿੱਥੇ ਪੁਲਿਸ ਵੱਲੋਂ ਬਹੁਤ ਸਾਰੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ,ਉਥੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਤੰਬੂ ਤੇ ਬਾਹਰ ਵੀ ਇਕ ਨੋਟਿਸ ਲਗਾ ਦਿੱਤਾ ਹੈ।
ਜਿਸ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਤਿੰਨ ਦਿਨ ਦੇ ਅੰਦਰ ਜਵਾਬ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਪੁਲੀਸ ਵੱਲੋਂ ਲਗਾਏ ਗਏ ਇਸ ਨੋਟਿਸ ਵਿੱਚ ਇਹ ਗੱਲ ਆਖੀ ਗਈ ਹੈ, ਕਿ ਜੋ ਪੁਲੀਸ ਨਾਲ ਹੋਏ ਸਮਝੌਤੇ ਦੀ ਉਲੰਘਣਾ ਹੋਈ ਹੈ ਉਸ ਉਪਰ ਕਾਰਵਾਈ ਕੀਤੇ ਜਾਣ ਤੇ ਰੱਖ ਕੇ ਰਾਕੇਸ਼ ਟਿਕੈਤ ਇਤਰਾਜ਼ ਕਿਉ ਹੈ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਤੋਂ ਉਨ੍ਹਾਂ ਕਿਸਾਨਾਂ ਦੇ ਨਾਮ ਵੀ ਪੁੱਛੇ ਹਨ ਜਿਨ੍ਹਾਂ ਵੱਲੋਂ 26 ਜਨਵਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਘਟਨਾ ਗਾਜ਼ੀਪੁਰ ਸਰਹੱਦ ਉੱਪਰ ਲਗਾਏ ਬੀਕੇਯੂ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਤੰਬੂ ਦੇ ਬਾਹਰ ਦੀ ਹੈ।
ਕਿਉਂਕਿ ਰਾਕੇਸ਼ ਟਿਕੈਤ ਵੱਲੋਂ ਬੁੱਧਵਾਰ ਨੂੰ ਆਪਣੇ ਆਪ ਨੂੰ ਇਸ ਘਟਨਾ ਤੋਂ ਦੂਰ ਕਰਦਿਆਂ ਹੋਇਆ ਆਖਿਆ ਗਿਆ ਸੀ ਕਿ ਜਿਨ੍ਹਾਂ ਦੋਸ਼ੀਆਂ ਵੱਲੋਂ 26 ਜਨਵਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜਿੱਥੇ ਕਿਸਾਨ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਸ਼ਾਂਤ ਮਈ ਢੰਗ ਨਾਲ ਸਰਕਾਰ ਤੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ। ਉਥੇ ਹੀ 26 ਜਨਵਰੀ ਦੀ ਹੋਈ ਇਸ ਘਟਨਾ ਕਾਰਨ ਕਿਸਾਨ ਆਗੂਆਂ ਤੋਂ ਜਵਾਬ ਮੰਗਿਆ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …