ਆਈ ਤਾਜਾ ਵੱਡੀ ਖਬਰ
ਪਰਸੋਂ 26 ਜਨਵਰੀ ਦੇ ਮੌਕੇ ਉਪਰ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਪਰੇਡ ਦੇ ਕਾਰਨ ਦਿੱਲੀ ਦੇ ਵਿਚ ਹਾਲਾਤ ਗੰਭੀਰ ਹੋ ਗਏ ਹਨ। ਕਿਸਾਨ ਜਥੇ ਬੰਦੀਆਂ ਅਤੇ ਨਾਲ ਸਬੰਧਤ ਲੋਕਾਂ ਵੱਲੋਂ ਦਿੱਲੀ ਦੇ ਵੱਖ ਵੱਖ ਖੇਤਰਾਂ ਵਿੱਚ ਇਸ ਪਰੇਡ ਨੂੰ ਕੀਤਾ ਗਿਆ। ਜ਼ਿਕਰ ਯੋਗ ਹੈ ਕਿ ਇਹ ਪਰੇਡ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੱਢੀ ਗਈ ਸੀ। ਪਰ ਇਸ ਦੌਰਾਨ ਕੌਮੀ ਰਾਜਧਾਨੀ ਦੇ ਅੰਦਰ ਕਈ ਥਾਵਾਂ ਉਪਰ ਹਿੰ-ਸ-ਕ ਘਟਨਾਵਾਂ ਵੀ ਹੋਈਆਂ ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਦੇ ਜ਼ਖਮੀ ਹੋਣ ਦੇ ਸਮਾਚਾਰ ਵੀ ਪ੍ਰਾਪਤ ਹੋਏ।
ਰਾਜਧਾਨੀ ਦੇ ਅੰਦਰ ਇਹਨਾਂ ਤ-ਨਾ-ਅ-ਪੂ-ਰ-ਣ ਹਾਲਾਤਾਂ ਨੂੰ ਦੇਖਦੇ ਹੋਏ 31 ਜਨਵਰੀ ਤੱਕ ਲਾਲ ਕਿਲੇ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਇਸ ਪਰੇਡ ਦੌਰਾਨ ਲੋਕਾਂ ਨੇ ਲਾਲ ਕਿਲੇ ਉਪਰ ਕਾਫੀ ਹੰਗਾਮਾ ਕੀਤਾ ਸੀ ਅਤੇ ਇਸ ਦੌਰਾਨ ਬਹੁਤ ਸਾਰੇ ਪ੍ਰਦਰਸ਼ਨ ਕਾਰੀ ਅਤੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ। ਇਸ ਦੇ ਸੰਬੰਧ ਵਿਚ ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੇ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਨੂੰ ਵਿ-ਸ਼-ਵਾ-ਸ-ਘਾ-ਤੀ ਆਖਿਆ ਹੈ। ਲਾਲ ਕਿਲੇ ਵਿਚ ਵਾਪਰੀਆਂ ਇਨ੍ਹਾਂ ਹਿੰ-ਸ-ਕ ਘਟਨਾਵਾਂ ਦੇ ਸਬੰਧੀ ਬੋਲਦੇ ਹੋਏ ਕਮਿਸ਼ਨਰ ਨੇ ਕਿਹਾ ਕਿ ਸਾਡੇ ਕੋਲ ਇਸ ਵਰਤਾਰੇ ਦੇ ਕਈ ਵਿਕਲਪ ਸਨ
ਪਰ ਅਸੀਂ ਸੰਜਮ ਵਰਤਿਆ। ਸਾਨੂੰ 2 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੀ ਜਾਣ ਵਾਲੀ ਟਰੈਕਟਰ ਪਰੇਡ ਸਬੰਧੀ ਜਾਣਕਾਰੀ ਮਿਲੀ ਸੀ। ਜਿਸ ਦੌਰਾਨ ਅਸੀਂ ਤੁਰੰਤ ਹੀ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਨੂੰ ਜਾ ਕੇ ਮਿਲੇ ਅਤੇ ਉਨ੍ਹਾਂ ਨੂੰ ਗਣਤੰਤਰ ਦਿਵਸ ਮੌਕੇ ਪਰੇਡ ਨਾ ਕੱਢਣ ਲਈ ਆਖਿਆ। ਪਰ ਕਿਸਾਨ ਆਪਣੀ ਪਰੇਡ ਨੂੰ 26 ਜਨਵਰੀ ਵਾਲੇ ਦਿਨ ਉਪਰ ਕੱਢਣ ਲਈ ਹੀ ਅੜੇ ਰਹੇ। ਸ੍ਰੀਵਾਸਤਵ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਇਹ ਵੀ ਆਖਿਆ ਕਿ ਉਹ ਜਾਂ ‘ਤੇ ਕਿਸੇ ਹੋਰ ਦਿਨ ਦੀ ਚੋਣ ਟਰੈਕਟਰ ਪਰੇਡ ਵਾਸਤੇ ਕਰ ਲੈਣ
ਜਾਂ ਫਿਰ ਉਹ ਕੁੰਡਲੀ ਮਾਨੇਸਰ ਪਲਵਾਨ ਐਕਸਪ੍ਰੈਸ ਹਾਈਵੇ ਉੱਪਰ ਆਪਣੀ ਪਰੇਡ 26 ਜਨਵਰੀ ਨੂੰ ਕਰਨ। ਅਸੀ ਕਿਸਾਨਾਂ ਦੀ ਸਿਕਿਉਰਟੀ, ਮੈਡੀਕਲ ਅਤੇ ਸਬਜ਼ੀਆਂ ਦੀਆਂ ਸਹੂਲਤਾਂ ਦੇਣ ਨੂੰ ਵੀ ਤਿਆਰ ਸੀ। ਪਰ ਕੁਝ ਸ਼ਰਾਰਤੀ ਆਗੂਆਂ ਦੀ ਅਗਵਾਈ ਹੇਠ ਸ਼ਰਾਰਤੀ ਅਨਸਰਾਂ ਨੂੰ ਹਿੰ-ਸ-ਕ ਘਟਨਾਵਾਂ ਕਰਨ ਵਾਸਤੇ ਅੱਗੇ ਭੇਜ ਦਿੱਤਾ ਗਿਆ। ਇਨ੍ਹਾਂ ਵਿੱਚੋਂ ਕਿਸਾਨ ਨੇਤਾ ਸਤਨਾਮ ਸਿੰਘ ਪੰਨੂ ਨੇ ਭ-ੜ-ਕਾ-ਊ ਭਾਸ਼ਣ ਦਿੰਦੇ ਹੋਏ ਆਏ ਹੋਏ ਲੋਕਾਂ ਅੰਦਰ ਗਲਤ ਜ-ਜ਼-ਬਾ-ਤ ਪੈਦਾ ਕੀਤੇ ਅਤੇ ਉਥੇ ਹੀ ਦਰਸ਼ਨ ਪਾਲ ਸਿੰਘ ਨੇ ਪੁਲਸ ਵੱਲੋਂ ਜਾਰੀ ਕੀਤੇ ਗਏ ਰੂਟ ਦੀ ਪਾਲਣਾ ਨਹੀਂ ਕੀਤੀ ਗਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …