ਆਈ ਤਾਜਾ ਵੱਡੀ ਖਬਰ
ਜਿਸ ਸਮੇਂ ਦੇਸ਼ ਅੰਦਰ ਕਰੋਨਾ ਦੇ ਕੇਸ ਸਾਹਮਣੇ ਆਏ ਸਨ। ਉਸ ਸਮੇਂ ਸਾਰੀ ਦੁਨੀਆਂ ਸਾਏ ਦੇ ਡਰ ਹੇਠ ਜੀਅ ਰਹੀ ਸੀ। ਲੋਕਾਂ ਦੀ ਸੁਰੱਖਿਆ ਨੂੰ ਅਤੇ ਕਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਦੇਸ਼ ਅੰਦਰ ਸਰਕਾਰ ਵੱਲੋਂ ਤਾਲਾਬੰਦੀ ਕਰ ਦਿੱਤੀ ਗਈ ਸੀ। ਤਾਂ ਜੋ ਇਸ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਇਸ ਬਿਮਾਰੀ ਦੀ ਰੋਕਥਾਮ ਲਈ ਸੜਕੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਸੀ ,ਹਵਾਈ ਉਡਾਨਾਂ ਨੂੰ ਰੋਕ ਦਿੱਤਾ ਗਿਆ ਸੀ। ਬਹੁਤ ਸਾਰੇ ਲੋਕ ਦੂਸਰੀ ਜਗ੍ਹਾ ਉਤੇ ਫਸ ਗਏ ਸਨ।
ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਬਾਰ ਬਾਰ ਸਰਕਾਰ ਵੱਲੋਂ ਕੀਤੀ ਗਈ। ਕਰੋਨਾ ਦੇ ਕਾਰਨ ਬਹੁਤ ਸਾਰੀਆਂ ਜਨਤਕ ਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਇਕ ਐਲਾਨ ਕੀਤਾ ਗਿਆ ਹੈ। ਹੁਣ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਐਲਾਨ ਦੇ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਬੁੱਧਵਾਰ ਨੂੰ covid 19 ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਦੇਸ਼ ਅੰਦਰ ਹੌਲੀ ਹੌਲੀ ਜ਼ਿੰਦਗੀ ਮੁੜ ਪਟੜੀ ਤੇ ਆ ਰਹੀ ਹੈ।
ਹੁਣ ਸਰਕਾਰ ਵੱਲੋਂ ਕਈ ਮਹੀਨਿਆਂ ਤੋਂ ਬੰਦ ਪਏ ਸਿਨੇਮਾ ਹਾਲ ਅਤੇ ਥੀਏਟਰ ਅਤੇ ਸਵਿਮਿੰਗ ਪੂਲ ਨੂੰ ਮੁੜ ਖੋਲ੍ਹਿਆ ਜਾ ਰਿਹਾ ਹੈ। ਇਹਨਾਂ ਵਿੱਚ ਕਲਾਕਾਰਾਂ ਅਤੇ ਖਿਡਾਰੀਆਂ ਨੂੰ ਹੀ ਆਉਣ ਦੀ ਇਜਾਜ਼ਤ ਅਜੇ ਤੱਕ ਦਿੱਤੀ ਗਈ ਹੈ। ਹੁਣ ਸਿਨੇਮਾ ਅਤੇ ਥੀਏਟਰ ਨੂੰ ਜ਼ਿਆਦਾ ਸਿਟਿੰਗ ਸਮਰਥਾ ਨਾਲ ਚਲਾਉਣ ਦੀ ਇਜਾਜ਼ਤ ਹੋਵੇਗੀ। ਜਿਸ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਸੋਧੀ ਐਸਓਪੀ ਜਾਰੀ ਕੀਤੀ ਜਾਵੇਗੀ। ਸਵਿਮਿੰਗ ਪੂਲ ਦੀ ਵਰਤੋਂ ਲਈ ਵੀ ਖੇਡ ਤੇ ਯੂਥ ਮਾਮਲਿਆਂ ਦੇ ਮੰਤਰਾਲੇ ਸੋਧੀ ਐਸਓਪੀ ਜਾਰੀ ਕਰੇਗਾ।
ਹੁਣ ਬੰਦ ਸਥਾਨਾਂ ਤੇ ਵੀ 200 ਲੋਕਾਂ ਦੀ ਹੱਦ ਦੇ ਨਾਲ ਸਮਾਜਿਕ-ਧਾਰਮਿਕ ਖੇਤਰ ਅਤੇ ਸਭਿਆਚਾਰਕ ਇਕੱਠ ਨੂੰ ਵੀ ਪਹਿਲਾਂ ਹੀ ਇਜ਼ਾਜ਼ਤ ਦਿੱਤੀ ਜਾ ਚੁੱਕੀ ਹੈ। ਕੰਟੇਨਮੈਂਟ ਜ਼ੋਨ ਦੇ ਬਾਹਰ ਕੁਝ ਨੂੰ ਛੱਡ ਕੇ ਸਾਰੀਆਂ ਸਰਗਰਮੀਆਂ ਦੀ ਇਜਾਜ਼ਤ ਦਿੱਤੀ ਗਈ ਹੈ। ਇਹਨਾ ਵਿੱਚ ਉਹ ਸਰਗਰਮੀਆਂ ਸ਼ਾਮਲ ਨਹੀਂ ਹਨ ਜਿਨ੍ਹਾਂ ਚੋਂ ਸਟੈਂਡਰਡ ਆਫ ਪ੍ਰੋਸੇਸ ਦੀ ਸਖ਼ਤੀ ਨਾਲ ਪਾਲਣਾ ਦੀ ਲੋੜ ਹੈ। 1 ਫਰਵਰੀ ਤੋਂ ਅਮਲ ਚ ਆਉਣ ਵਾਲੇ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਹੁਣ ਲੋਕਾਂ ਦੇ ਅੰਤਰਰਾਜੀ ਤੇ ਸੂਬੇ ਦੇ ਅੰਦਰ ਮੂਵਮੈਂਟ ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਵਿੱਚ ਗੁਆਂਢੀ ਮੁਲਕਾਂ ਨਾਲ ਸਮਝੌਤੇ ਤਹਿਤ ਜ਼ਮੀਨ ਹੱਦ ਰਾਹੀਂ ਵਪਾਰ ਸ਼ਾਮਲ ਹੈ ਅਜਿਹੀ ਮੂਵਮੈਂਟ ਲਈ ਅਡ ਤੋਂ ਇਜ਼ਾਜ਼ਤ ,ਮਨਜੂਰੀ ਜਾਂ ਈ ਪਰਮਿਟ ਦੀ ਲੋੜ ਨਹੀਂ ਹੋਵੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …