ਆਈ ਤਾਜਾ ਵੱਡੀ ਖਬਰ
ਇਸ ਦੇਸ਼ ਦਾ ਨਾਮ ਚਮਕਾਉਣ ਵਾਲੇ ਬਹੁਤ ਸਾਰੇ ਚਿਹਰੇ ਮੌਜੂਦ ਹਨ ਜਿਨ੍ਹਾਂ ਨੇ ਆਪਣੀ ਕਾਬਲੀਅਤ ਅਤੇ ਜਜ਼ਬੇ ਦੇ ਸਦਕਾ ਭਾਰਤ ਦੇਸ਼ ਦਾ ਨਾਮ ਪੂਰੀ ਦੁਨੀਆਂ ਦੇ ਵਿਚ ਰੌਸ਼ਨ ਕੀਤਾ ਹੈ। ਜਿੱਥੇ ਕੁਝ ਲੋਕ ਵਿੱਦਿਅਕ ਅਤੇ ਵੱਖ ਵੱਖ ਨਵੀਆਂ ਖੋਜ ਦੇ ਜ਼ਰੀਏ ਦੇਸ਼ ਦੇ ਮਾਣ ਵਿੱਚ ਹਿੱਸਾ ਪਾਉਂਦੇ ਹਨ ਉਥੇ ਹੀ ਕੁਝ ਲੋਕ ਮਨੋਰੰਜਨ ਜਗਤ ਦੇ ਜ਼ਰੀਏ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਇਕ ਨਵੀਆਂ ਉਚਾਈਆਂ ਵੱਲ ਲੈ ਜਾਂਦੇ ਹਨ। ਭਾਰਤ ਦੇਸ਼ ਦਾ ਮਾਣ ਬਹੁਤ ਸਾਰੀਆਂ ਖੇਡਾਂ ਕਾਰਨ ਵੀ ਉੱਚਾ ਹੋਇਆ ਹੈ
ਜਿਨ੍ਹਾਂ ਵਿਚੋਂ ਦੇਸ਼ ਅੰਦਰ ਖੇਡੀ ਜਾਂਦੀ ਸਭ ਤੋਂ ਵੱਧ ਹਰਮਨ ਪਿਆਰੀ ਖੇਡ ਕ੍ਰਿਕਟ ਹੈ। ਕ੍ਰਿਕਟ ਇਤਿਹਾਸ ਦੇ ਵਿਚ ਸੌਰਵ ਗਾਂਗੁਲੀ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ। ਪਰ ਮੌਜੂਦਾ ਸਮੇਂ ਇੱਕ ਚਿੰ-ਤਾ ਜਨਕ ਖਬਰ ਸੁਣਨ ਨੂੰ ਮਿਲ ਰਹੀ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੀ ਸਿਹਤ ਇਕ ਵਾਰ ਫਿਰ ਤੋਂ ਨਾਸਾਜ਼ ਹੋ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਜ ਸੌਰਵ ਗਾਂਗੁਲੀ ਨੂੰ ਛਾਤੀ ਦੇ ਵਿਚ ਦਰਦ ਮਹਿਸੂਸ ਹੋ ਰਿਹਾ ਸੀ।
ਅਚਾਨਕ ਹੀ ਇਹ ਦਰਦ ਗੰ-ਭੀ-ਰ ਹੋ ਗਿਆ ਜਿਸ ਕਾਰਨ ਉਨ੍ਹਾਂ ਨੂੰ ਕਲਕੱਤਾ ਦੇ ਅਪੋਲੋ ਹਸਪਤਾਲ ਭਰਤੀ ਕਰਵਾਉਣਾ ਪਿਆ। ਜ਼ਿਕਰਯੋਗ ਹੈ ਕਿ ਸੌਰਵ ਗਾਂਗੁਲੀ ਨੂੰ ਸਾਲ ਦੀ ਸ਼ੁਰੂਆਤ 2 ਜਨਵਰੀ ਨੂੰ ਛਾਤੀ ਵਿਚ ਦਰਦ ਦੀ ਸ਼ਿਕਾਇਤ ਮਹਿਸੂਸ ਹੋਈ ਸੀ ਜਦੋਂ ਉਹ ਆਪਣੇ ਘਰ ਦੇ ਵਿੱਚ ਬਣੇ ਹੋਏ ਜਿੰਮ ਅੰਦਰ ਟ੍ਰੈਡਮਿਲ ‘ਤੇ ਵਰਕ ਆਊਟ ਕਰ ਰਹੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਵਾਸਤੇ ਤੁਰੰਤ ਹੀ ਕਲਕੱਤਾ ਦੇ ਵੁਡਲੈਡਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਥੇ ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਦੀ ਐਂਜੀਓ ਪਲਾਸਟੀ ਕੀਤੀ ਗਈ ਸੀ ਅਤੇ ਇਸੇ ਕਾਰਨ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਪੰਜ ਦਿਨ ਰਹਿਣਾ ਵੀ ਪਿਆ ਸੀ। ਹੁਣ ਇਕ ਵਾਰ ਫਿਰ ਤੋਂ ਛਾਤੀ ਵਿਚ ਦਰਦ ਕਾਰਨ ਦਿੱ-ਕ-ਤ ਮਹਿਸੂਸ ਹੋਣ ‘ਤੇ ਉਨ੍ਹਾਂ ਨੂੰ ਕੋਲਕਾਤਾ ਦੇ ਅਪੋਲੋ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੌਰਵ ਗਾਂਗੁਲੀ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਖਬਰ ਨੂੰ ਸੁਣਦੇ ਸਾਰ ਹੀ ਪ੍ਰਸ਼ੰਸਕਾਂ ਵਿਚ ਖਾਸੀ ਚਿੰ-ਤਾ ਪਾਈ ਜਾ ਰਹੀ ਹੈ। ਖੇਡ ਪ੍ਰੇਮੀ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …