ਆਈ ਤਾਜਾ ਵੱਡੀ ਖਬਰ
ਕਿਸਾਨਾਂ ਵੱਲੋਂ ਬੀਤੇ ਸਾਲ 26 ਨਵੰਬਰ ਨੂੰ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਦਾ 26 ਜਨਵਰੀ 2021 ਦਾ ਦਿਨ ਇਤਿਹਾਸਕ ਹੋ ਨਿੱਬੜਿਆ। ਕਿਉਂਕਿ ਇਸ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਉੱਪਰ ਹੀ ਕਿਸਾਨਾਂ ਵੱਲੋਂ ਬੀਤੇ ਕਈ ਦਿਨਾਂ ਤੋਂ ਟਰੈਕਟਰ ਪਰੇਡ ਕੱਢਣ ਦਾ ਐਲਾਨ ਕਰ ਦਿੱਤਾ ਗਿਆ ਸੀ। ਇਹ ਪਰੇਡ ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਸੋਧ ਕਾਰਜ ਜਾਰੀ ਕੀਤੇ ਗਏ ਨਵੇਂ ਖੇਤੀ ਬਿੱਲਾਂ ਦੇ ਵਿਰੋਧ ਵਜੋਂ ਕੱਢਣ ਦਾ ਫੈਸਲਾ ਲਿਆ ਸੀ। ਜਿਸ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਬੀਤੇ 26 ਜਨਵਰੀ ਨੂੰ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ਤੋਂ ਕਿਸਾਨ ਕੌਮੀ ਰਾਜਧਾਨੀ ਅੰਦਰ ਦਾਖਲ ਹੋ ਗਏ।
ਇਸ ਟਰੈਕਟਰ ਪਰੇਡ ਦੇ ਦੌਰਾਨ ਕਈ ਤਰ੍ਹਾਂ ਦੀਆਂ ਹਿੰ-ਸ-ਕ ਘਟਨਾਵਾਂ ਦੀ ਵੀ ਪੁਲਸ ਵੱਲੋਂ ਪੁਸ਼ਟੀ ਕੀਤੀ ਗਈ ਹੈ। ਜਿਸ ਦੇ ਸੰਬੰਧ ਵਿਚ ਦਿੱਲੀ ਪੁਲਿਸ ਵੱਲੋਂ 200 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁਲਸ ਦਾ ਕਹਿਣਾ ਹੈ ਕਿ ਜਲਦ ਹੀ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਟਰੈਕਟਰ ਪਰੇਡ ਦੌਰਾਨ ਕਈ ਲੋਕਾਂ ਨੇ ਦਿੱਲੀ ਦੇ ਲਾਲ ਕਿਲ੍ਹੇ ਉਪਰ ਵੀ ਚੜ੍ਹਾਈ ਕੀਤੀ ਸੀ ਅਤੇ ਉਥੋਂ ਦੀ ਇੱਕ ਫਸੀਲ ਉੱਪਰ ਕੇਸਰੀ ਝੰਡਾ ਲਹਿਰਾ ਦਿੱਤਾ ਸੀ।
ਪੁਲਸ ਵੱਲੋਂ ਇਥੇ ਵੀ ਕੁਝ ਹਿੰ-ਸ-ਕ ਘਟਨਾਵਾਂ ਦੀ ਖ਼ਬਰ ਨੂੰ ਬਿਆਨ ਕੀਤਾ ਗਿਆ ਹੈ। ਜਿਸ ਸਬੰਧੀ ਐਫ ਆਈ ਆਰ ਵੀ ਦਰਜ ਕੀਤੀਆਂ ਗਈਆਂ ਹਨ ਜਿਸ ਦੇ ਵਿਚ ਕ੍ਰਾ-ਈ-ਮ ਬਰਾਂਚ ਇਸ ਮਾਮਲੇ ਦੀ ਜਾਂਚ ਕਰੇਗੀ। ਕੱਲ੍ਹ ਦਿੱਲੀ ਦੇ ਵਿਚ ਹੋਈਆਂ ਹਿੰ-ਸ-ਕ ਘਟਨਾਵਾਂ ਦੇ ਸਬੰਧੀ ਡਕੈਤੀ ਲਈ ਆਈ ਪੀ ਸੀ ਧਾਰਾ 395, ਲੁੱਟ ਖੋਹ, ਡਕੈਤੀ, ਜਾਨੋਂ ਮਾਰਨ ਅਤੇ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕਰਨ ਲਈ ਧਾਰਾ 397 ਅਤੇ ਅ-ਪ-ਰਾ-ਧਿ-ਕ ਸਾਜ਼ਿਸ਼ ਦੀ ਸਜ਼ਾ ਵਾਸਤੇ ਧਾਰਾ 120ਬੀ ਸਮੇਤ ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ।
ਪੁਲਿਸ ਦੇ ਕੋਲ ਮੌਜੂਦਾ ਸਮੇਂ 22 ਐਫ ਆਈ ਆਰ ਦਰਜ ਹਨ। ਦੱਸ ਦਈਏ ਕਿ ਕੱਲ ਟਰੈਕਟਰ ਪਰੇਡ ਦੌਰਾਨ ਪੁਲੀਸ ਦੇ ਬੈਰੀਕੇਡ ਨੂੰ ਤੋ-ੜ-ਦੇ ਹੋਏ ਕਿਸਾਨ ਅੱਗੇ ਵਧੇ ਸਨ ਜਿਸ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਸਨ। ਕੱਲ ਦੀਆਂ ਹੋਈਆਂ ਹਿੰ-ਸ-ਕ ਘਟਨਾਵਾਂ ਦੇ ਵਿੱਚ 300 ਪੁਲੀਸ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲ ਰਹੀ ਹੈ ਅਤੇ ਇਸ ਦੌਰਾਨ ਹੀ ਕਿਸਾਨ ਅਤੇ ਮਜ਼ਦੂਰ ਵਰਗ ਦੇ ਲੋਕ ਵੀ ਸੈਂਕੜਿਆਂ ਦੀ ਗਿਣਤੀ ਵਿਚ ਜ਼ਖ਼ਮੀ ਹੋਏ ਹਨ। ਦਿੱਲੀ ਐਨ ਸੀ ਆਰ ਦੇ ਵਿਚ ਇੰਟਰਨੈੱਟ ਸੇਵਾ ਵੀ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …