ਆਈ ਤਾਜਾ ਵੱਡੀ ਖਬਰ
ਬੀਤੇ ਸਾਲ ਦੌਰਾਨ ਕੋਰੋਨਾ ਵਾਇਰਸ ਦੀ ਬਿਮਾਰੀ ਨੇ ਆਪਣਾ ਭਿਆਨਕ ਮੰਜ਼ਰ ਸਾਰਿਆਂ ਨੂੰ ਦਿਖਾਇਆ ਹੈ। ਇਸ ਦਾ ਕਹਿਰ ਅਜੇ ਵੀ ਲੋਕਾਂ ਦੇ ਉਪਰ ਪਹਿਲਾਂ ਵਾਂਗ ਹੀ ਵਰਸ ਰਿਹਾ ਹੈ। ਪਰ ਇਸ ਵਿੱਚ ਪਹਿਲਾਂ ਨਾਲੋਂ ਥੋੜੀ ਜਿਹੀ ਗਿਰਾਵਟ ਦੇਖੀ ਗਈ ਹੈ। ਭਾਵੇਂ ਮੌਜੂਦਾ ਸਮੇਂ ਵਿਚ ਸੰਸਾਰ ਦੇ ਵੱਖ-ਵੱਖ ਦੇਸ਼ਾਂ ਵਿਚ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਦੇ ਕਾਰਨ ਕਈ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਪਰ ਦੇਸ਼ ਭਾਰਤ ਦੇ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੀ ਰਫਤਾਰ ਘਟਣੀ ਸ਼ੁਰੂ ਹੋ ਗਈ ਹੈ।
ਜਿਸ ਦੇ ਚਲਦੇ ਹੋਏ ਵੱਖ-ਵੱਖ ਸੂਬਾ ਸਰਕਾਰਾਂ ਨੇ ਹਾਲਾਤਾਂ ਨੂੰ ਪਹਿਲਾਂ ਵਰਗੇ ਕਰਨ ਦੇ ਲਈ ਕਈ ਅਹਿਮ ਫ਼ੈਸਲੇ ਲਏ ਹਨ। ਇਨ੍ਹਾਂ ਦੇ ਵਿੱਚ ਹੀ ਇਕ ਅਹਿਮ ਫੈਸਲਾ ਪੰਜਾਬ ਸੂਬੇ ਦੀ ਸਰਕਾਰ ਵੱਲੋਂ ਲਿਆ ਗਿਆ ਹੈ। ਜਿਸ ਦੇ ਤਹਿਤ ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿਚ ਰੱਖਦੇ ਹੋਏ ਸੂਬਾ ਸਰਕਾਰ ਨੇ ਸਾਰੀਆਂ ਕਲਾਸਾਂ ਵਾਸਤੇ ਮੁੜ ਤੋਂ ਵਿਦਿਅਕ ਅਦਾਰੇ ਖੋਲ੍ਹਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਤਕਰੀਬਨ ਸਾਢੇ 10 ਮਹੀਨਿਆਂ ਤੋਂ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਦੇਸ਼ ਭਰ ਦੇ ਸਕੂਲ ਬੰਦ ਪਏ ਸਨ।
ਪਰ ਹੁਣ ਇਸ ਲਾਗ ਦੀ ਬਿਮਾਰੀ ਦੇ ਘਟਦੇ ਹੋਏ ਮਾਮਲਿਆਂ ਦੇ ਕਾਰਨ ਪੰਜਾਬ ਸਿੱਖਿਆ ਬੋਰਡ ਨੇ ਸਕੂਲਾਂ ਨੂੰ ਮੁੜ ਤੋਂ ਖੋਲ੍ਹਿਆ ਹੈ। ਇਸ ਦੌਰਾਨ ਸਿੱਖਿਆ ਬੋਰਡ ਵੱਲੋਂ ਮਿਡ ਡੇ ਮੀਲ ਨੂੰ ਲੈ ਕੇ ਵਿਸ਼ੇਸ਼ ਪ੍ਰਬੰਧ ਕਰਨ ਦੇ ਲਈ ਖਾਸ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਸਕੂਲਾਂ ਦੇ ਵਿੱਚ 27 ਜਨਵਰੀ ਤੋਂ ਚੌਥੀ ਅਤੇ ਤੀਜੀ ਕਲਾਸ ਦੇ ਬੱਚਿਆਂ ਦੀਆਂ ਜਮਾਤਾਂ ਅਤੇ ਇਹ ਫਰਵਰੀ ਤੋਂ ਪਹਿਲੀ ਅਤੇ ਦੂਸਰੀ ਕਲਾਸ ਦੇ ਬੱਚਿਆਂ ਦੀਆਂ ਜਮਾਤਾਂ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਕੂਲਾਂ ਦੇ ਵਿਚ ਕੁੱਕ ਕਮ ਹੈਲਪਰ ਨੂੰ ਕਲਾਸਾਂ ਦੀ ਸ਼ੁਰੂਆਤ ਤੋਂ ਪਹਿਲਾਂ ਸਕੂਲਾਂ ਵਿੱਚ ਬੁਲਾਇਆ ਜਾਵੇਗਾ। ਜਿਸ ਦੌਰਾਨ ਬੱਚਿਆਂ ਦੇ ਖਾਣ ਪੀਣ ਵਾਲੇ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ ਕਰਨ ਤੋਂ ਇਲਾਵਾ ਭੋਜਨ ਬਣਾਉਣ ਵਾਲੀ ਸਮੱਗਰੀ ਜਿਨ੍ਹਾਂ ਵਿਚ ਆਟਾ, ਦਾਲਾਂ, ਮਿਰਚ, ਮਸਾਲੇ ਆਦਿ ਦੇ ਉਚਿੱਤ ਪ੍ਰਬੰਧ ਦੇ ਨਾਲ ਨਾਲ ਰਸੋਈ ਘਰ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਣੀ ਲਾਜ਼ਮੀ ਕੀਤੀ ਗਈ ਹੈ। ਤਾਂ ਜੋ ਸਕੂਲ ਆਉਣ ਵਾਲੇ ਬੱਚਿਆਂ ਨੂੰ ਸਮੇਂ ਸਿਰ ਮਿਡ ਡੇ ਮੀਲ ਮਿਲ ਸਕੇ ਅਤੇ ਬੱਚਿਆਂ ਨੂੰ ਸਿਹਤ ਸਬੰਧੀ ਕਿਸੇ ਕਿਸਮ ਦੀ ਦਿੱਕਤ ਦੇ ਨਾਲ ਨਾ ਜੂਝਣਾ ਪਵੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …