ਆਈ ਤਾਜਾ ਵੱਡੀ ਖਬਰ
ਕੇਂਦਰ ਚ ਬੈਠੀ ਭਾਜਪਾ ਸਰਕਾਰ ਨੇ ਹੁਣ ਤੱਕ ਜੋ ਵੀ ਕੰਮ ਕੀਤਾ, ਜੋ ਵੀ ਕਾਨੂੰਨ ਬਣਾਏ ਉਹਨਾਂ ਤੇ ਕਿਸੇ ਨੇ ਕੋਈ ਜ਼ਿਆਦਾ ਪ੍ਰਤੀਕ੍ਰਿਯਾ ਨਹੀਂ ਦਿੱਤੀ , ਹੁਣ ਤੱਕ ਭਾਜਪਾ ਸਰਕਾਰ ਨੇ ਜਿਹੜਾ ਕਦਮ ਅੱਗੇ ਵਧਾਇਆ ਉਹ ਪਿੱਛੇ ਨਹੀਂ ਲਿਆ | ਪਰ ਹੁਣ ਸਰਕਾਰ ਨੇ ਕਿਸਾਨਾਂ ਦੇ ਲਈ ਲਿਆਂਦੇ ਕਾਨੂੰਨਾਂ ਨਾਲ ਆਪਣੇ ਹੀ ਪੈਰ ਤੇ ਕੁਲਹਾੜੀ ਮਾਰ ਲਈ ਹੈ | ਸਰਕਾਰ ਇਹਨਾਂ ਕਾਨੂੰਨਾਂ ਨੂੰ ਲਿਆ ਕੇ ਹੁਣ ਜਿੱਥੇ ਪਛਤਾ ਰਹੀ ਹੈ ਉੱਥੇ ਹੀ ਆਪਣੀ ਇਜੱਤ ਹੁਣ ਕਿਵੇਂ ਬਚਾਵੇ ਇਸ ਬਾਰੇ ਵੀ ਸੋਚ ਰਹੀ ਹੈ |
ਕਿਸਾਨਾਂ ਨਾਲ ਸਰਕਾਰ ਦਾ ਪਿਆ ਵਾਹ ਹੁਣ ਛੇਤੀ ਹੱਲ ਹੁੰਦਾ ਨਹੀਂ ਦਿਖਾਈ ਦੇ ਰਿਹਾ , ਉੱਥੇ ਹੀ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਇੱਕ ਖਬਰ ਸਾਹਮਣੇ ਆ ਚੁਕੀ ਹੈ | ਦਰਅਸਲ ਭਾਦਸੋਂ ਬਲਾਕ ਦੇ ਲੋਕਾਂ ਨੇ ਕੁੱਝ ਅਜਿਹਾ ਕਰਤਾ ਹੈ, ਜਿਸ ਨਾਲ ਹੁਣ ਭਾਜਪਾ ਵਰਕਰਾਂ ਦੀ ਐਂਟਰੀ ਕਾਲਸਨਾਂ ਪਿੰਡ ਚ ਬੰਦ ਹੋ ਗਈ ਹੈ , ਥਾਂ ਥਾਂ ਤੇ ਬੋਰਡ ਲਗਾ ਦਿੱਤੇ ਗਏ ਨੇ , ਜਿਸ ਨਾਲ ਹੁਣ ਭਾਜਪਾ ਅਤੇ ਉਸ ਨਾਲ ਸੰਬੰਧ ਰੱਖਣ ਵਾਲੇ ਲੋਕ ਪਿੰਡ ਚ ਐਂਟਰੀ ਨਹੀਂ ਕਰ ਸਕਦੇ | ਹਰ ਥਾਂ ਤੇ , ਚੋਂਕਾਂ ਚ ਬਾਕਾਇਦਾ ਬੋਰਡ ਲਗਾ ਦਿੱਤੇ ਗਏ ਨੇ ,
ਜਿਸ ਨਾਲ ਭਾਜਪਾ ਵਰਕਰ ਇੱਥੇ ਨਹੀਂ ਆ ਸਕਦੇ , ਉਹਨਾਂ ਦਾ ਸਿਧੇ ਤੋਰ ਤੇ ਬਾਈਕਾਟ ਕੀਤਾ ਗਿਆ ਹੈ , ਇਹ ਇਸ ਸਮੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ | ਪਿੰਡ ਦੇ ਲੋਕਾਂ ਦਾ ਸਾਫ਼ ਕਹਿਣਾ ਹੈ ਕਿ ਉਹ ਭਾਜਪਾ ਵਰਕਰਾਂ ਦਾ ਬਾਈਕਾਟ ਕਰਦੇ ਨੇ | ਜਿਕਰੇਖਾਸ ਹੈ ਕਿ ਸਰਕਾਰ ਦੇ ਵਲੋਂ ਲਿਆਂਦੇ ਗਏ ਕਾਨੂੰਨਾਂ ਖਿਲਾਫ਼ ਜਿੱਥੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ, ਉੱਥੇ ਹੀ ਲਗਾਤਾਰ ਇਸ ਅੰਦੋਲਨ ਚ ਹੋਰ ਲੋਕ ਵੀ ਜੁੜ ਰਹੇ ਨੇ,
ਇਹ ਅੰਦੋਲਨ ਹੋਰ ਵੀ ਤਿੱਖਾ ਹੋ ਰਿਹਾ ਹੈ | ਸਰਕਾਰ ਆਪਣੀ ਜਿੱਦ ਨਹੀਂ ਛੱਡ ਰਹੀ , ਕਿਸਾਨ ਆਪਣੀ ਗੱਲ ਤੇ ਕਾਇਮ ਨੇ ਕਿ ਉਹ ਕਾਨੂੰਨ ਰੱਦ ਕਰਵਾ ਕੇ ਹੀ ਜਾਣਗੇ | ਸਰਕਾਰ ਅਤੇ ਕਿਸਾਨ ਹੁਣ ਤਕ ਕਈ ਮੀਟਿੰਗਾਂ ਕਰ ਚੁੱਕੇ ਨੇ ਪਰ ਹੱਲ ਨਹੀਂ ਨਿਕਲ ਰਿਹਾ ਹੈ , ਇਹੀ ਕਾਰਨ ਹੈ ਕਿ ਕਿਸਾਨ ਇੰਨੀ ਠੰਡ ਚ ਪ੍ਰਦਰਸ਼ਨ ਕਰ ਰਹੇ ਨੇ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …