ਆਈ ਤਾਜਾ ਵੱਡੀ ਖਬਰ
ਆਏ ਦਿਨ ਹੀ ਸੂਬੇ ਅੰਦਰ ਕੋਈ ਨਾ ਕੋਈ ਵਿਭਾਗ ਚਰਚਾ ਦੇ ਵਿੱਚ ਆਉਂਦਾ ਹੀ ਰਹਿੰਦਾ ਹੈ। ਵਿਭਾਗਾਂ ਵੱਲੋਂ ਲੋਕਾਂ ਨੂੰ ਸੁਵਿਧਾਵਾਂ ਦੇਣ ਲਈ ਕਈ ਬਦਲਾਅ ਕੀਤੇ ਜਾ ਰਹੇ ਹਨ। ਇਨਸਾਨ ਜਿੰਦਗੀ ਦੇ ਵਿੱਚ ਰੋਜ਼ਾਨਾ ਹੀ ਕਈ ਤਰ੍ਹਾਂ ਦੀਆਂ ਸੁੱਖ-ਸੁਵਿਧਾਵਾਂ ਦਾ ਆਨੰਦ ਮਾਣਦਾ ਹੈ। ਜਿਸ ਦੇ ਨਾਲ ਉਸ ਦੀ ਜ਼ਿੰਦਗੀ ਕੁਝ ਆਸਾਨ ਬਣ ਜਾਂਦੀ ਹੈ। ਇਨ੍ਹਾਂ ਸੁੱਖ – ਸਹੂਲਤਾਂ ਦੇ ਵਿਚੋਂ ਇੱਕ ਸਹੂਲਤ ਬਿਜਲੀ ਦੀ ਵੀ ਹੈ। ਜਿਸ ਦੇ ਜ਼ਰੀਏ ਅਸੀਂ ਆਪਣੇ ਘਰਾਂ ਅੰਦਰ ਰੌਸ਼ਨੀ ਕਰਦੇ ਹਾਂ। ਪਰ ਕਈ ਵਾਰ ਬਿਜਲੀ ਨਾਲ ਸਬੰਧਤ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਖਪਤਕਾਰ ਨੂੰ ਕਰਨਾ ਪੈਂਦਾ ਹੈ।
ਜਿਨ੍ਹਾਂ ਦੇ ਹੱਲ ਵਾਸਤੇ ਉਨ੍ਹਾਂ ਨੂੰ ਕਈ ਵਾਰ ਪਾਵਰਕਾਮ ਦਫਤਰਾਂ ਦੇ ਚੱਕਰ ਵੀ ਕੱਟਣੇ ਪੈਂਦੇ ਹਨ। ਉੱਥੇ ਹੀ ਹੁਣ ਬਿਜਲੀ ਵਰਤਣ ਵਾਲਿਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਬਿਜਲੀ ਦੀ ਚੋਰੀ ਨੂੰ ਰੋਕਣ ਲਈ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਹੁਣ ਖਪਤਕਾਰਾਂ ਨੂੰ ਇਕ ਹੋਰ ਸਹੂਲਤ ਦਿੱਤੀ ਜਾ ਰਹੀ ਹੈ। ਹੁਣ ਖਪਤਕਾਰਾਂ ਲਈ ਸਮਾਰਟ ਮੀਟਰ ਪੰਜਾਬ ਅੰਦਰ ਆਉਣ ਵਾਲੇ 15 ਦਿਨਾਂ ਵਿੱਚ ਲੱਗਣੇ ਸ਼ੁਰੂ ਕੀਤੇ ਜਾਣਗੇ।
ਇਨ੍ਹਾਂ ਦੇ ਜ਼ਰੀਏ ਪਾਵਰਕਾਮ ਨੂੰ ਵੀ ਮੀਟਰ ਦੀ ਰੀਡਿੰਗ ਦੀ ਜਾਣਕਾਰੀ ਪ੍ਰਾਪਤ ਹੋਵੇਗੀ ਅਤੇ ਖਪਤਕਾਰ ਦੇ ਮੋਬਾਇਲ ਫੋਨ ਉੱਪਰ ਵੀ ਇਸ ਦੀ ਜਾਣਕਾਰੀ ਮਿਲ ਜਾਵੇਗੀ। ਕਿਸ ਖੇਤਰ ਤੇ ਕਿਸ ਘਰ ਅਤੇ ਕਿਸ ਟਰਾਸਫਾਰਮ ਰਾਹੀਂ ਕਿੰਨਾ ਲੋਡ ਘਰਾਂ ਨੂੰ ਦਿੱਤਾ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਤੁਰੰਤ ਮਿਲ ਜਾਵੇਗੀ। ਜ਼ਿਆਦਾ ਇਸਤਮਾਲ ਹੋਣ ਤੇ ਬਿਜਲੀ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਇਨ੍ਹਾਂ ਸਮਾਰਟ ਮੀਟਰਾਂ ਵਿੱਚ ਖਪਤਕਾਰ ਨੂੰ ਪੋਸਟਪੇਡ ਅਤੇ ਪ੍ਰੀਪੇਡ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
ਖਪਤਕਾਰ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 50 ਰੁਪਏ ਦੇ ਹਿਸਾਬ ਨਾਲ ਆਪਣੇ ਮੀਟਰ ਨੂੰ ਰੀਚਾਰਜ ਕਰ ਸਕਦੇ ਹਨ। ਅਗਰ ਇੱਕ ਘਰ ਦੇ ਵਿੱਚ ਦੋ ਮੀਟਰ ਲਗਾਏ ਗਏ ਹਨ ਅਤੇ ਉਨ੍ਹਾਂ ਦੇ ਬਿੱਲ ਵੀ ਵੱਖਰੇ ਆਏ ਹਨ । ਸਮਾਰਟ ਮੀਟਰ ਲਗਾਏ ਜਾਣ ਤੋਂ ਬਾਅਦ ਦੋਵਾਂ ਦੀ ਜਾਣਕਾਰੀ ਖਪਤਕਾਰ ਨੂੰ ਇਕ ਮੋਬਾਇਲ ਤੇ ਹੀ ਮਿਲ ਸਕਦੀ ਹੈ। ਮੀਟਰ ਦੀ ਰੀਡਿੰਗ ਚੈੱਕ ਕਰਨ ਲਈ ਕੋਈ ਵੀ ਕਰਮਚਾਰੀ ਨਹੀਂ ਆਵੇਗਾ ਅਤੇ ਮੀਟਰ ਦੀ ਰੀਡਿੰਗ ਦੀ ਜਾਣਕਾਰੀ ਸ਼ਾਮ ਤੱਕ ਮੋਬਾਇਲ ਫੋਨ ਤੇ ਮਿਲ ਜਾਵੇਗੀ। ਇਸ ਦਾ ਵਧੇਰੇ ਫਾਇਦਾ ਕਿਰਾਏਦਾਰ, ਘਰ ਤੋਂ ਦੂਰ ਰਹਿਣ ਵਾਲੇ ਲੋਕਾਂ, ਪਰਵਾਸੀ ਭਾਰਤੀਆਂ, ਆਪਣੀ ਪ੍ਰਾਪਰਟੀ ਨੂੰ ਸਾਲ ਵਿੱਚ ਸਿਰਫ ਕੁਝ ਦਿਨ ਵੇਖਣ ਆਉਣ ਵਾਲਿਆਂ ਲਈ ਇਹ ਸਭ ਤੋਂ ਵੱਧ ਲਾਭਦਾਇਕ ਸਿੱਧ ਹੋਵੇਗਾ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …