ਆਈ ਤਾਜਾ ਵੱਡੀ ਖਬਰ
ਇਸ ਨਵੇਂ ਸਾਲ ਦਾ ਅਜੇ ਪਹਿਲਾਂ ਹੀ ਮਹੀਨਾ ਚੱਲ ਰਿਹਾ ਹੈ ਪਰ ਇਸ ਮਹੀਨੇ ਦੌਰਾਨ ਵੀ ਦੁੱਖਾਂ ਨਾਲ ਭਰੀਆਂ ਹੋਈਆਂ ਖ਼ਬਰਾਂ ਹੀ ਜ਼ਿਆਦਾ ਸੁਣਨ ਨੂੰ ਮਿਲ ਰਹੀਆਂ ਹਨ। ਨਿੱਤ ਹੀ ਸੜਕਾਂ ਉਪਰ ਕਈ ਤਰ੍ਹਾਂ ਦੇ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਦੇ ਵਿਚ ਕਈ ਲੋਕਾਂ ਦੀ ਮੌਤ ਵੀ ਹੋ ਰਹੀ ਹੈ। ਪੰਜਾਬ ਦੇ ਜ਼ਿਲੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੀ ਰਾਤ ਸਮੇਂ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਕਤ ਨੌਜਵਾਨ ਰਾਤ ਸਮੇਂ ਕੰਮ ਤੋਂ ਘਰ ਵਾਪਸ ਆ ਰਿਹਾ ਸੀ।
ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ ਅਜੇ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦੀ ਪਛਾਣ ਨੰਨੇ ਸਿੰਘ ਪੁੱਤਰ ਕਨ੍ਹਈਆ ਲਾਲ ਪਿੰਡ ਹੈਬਤ ਪੁਰ ਥਾਣਾ ਬਿਲਮੀ ਜ਼ਿਲ੍ਹਾ ਬਦਾਉਂ ਉੱਤਰ ਪ੍ਰਦੇਸ਼ ਵਜੋਂ ਹੋਈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਵੱਡੇ ਭਰਾ ਨਰਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਪਿੰਡ ਖੇੜਾ ਕਲਮੋਟ ਵਿਖੇ ਕਿਰਾਏ ਦੇ ਮਕਾਨ ਉਪਰ ਰਹਿ ਰਹੇ ਹਾਂ। ਅਸੀਂ ਦੋਵੇਂ ਬੀਤੀ ਰਾਤ ਤਕਰੀਬਨ ਸਾਢੇ ਨੌਂ ਵਜੇ ਅੱਡਾ ਕਾਹਨਪੁਰ
ਖੂਹੀ ਤੋਂ ਆਪਣੇ ਪਿੰਡ ਖੇੜਾ ਕਲਮੋਟ ਨੂੰ ਆਪੋ ਆਪਣੇ ਮੋਟਰ ਸਾਇਕਲਾਂ ਉਪਰ ਸਵਾਰ ਹੋ ਕੇ ਆ ਰਹੇ ਸਾਂ। ਜਦੋਂ ਅਸੀਂ ਪਿੰਡ ਹਰੀਪੁਰ ਦੇ ਸਕੂਲ ਲਾਗੇ ਪੁੱਜੇ ਤਾਂ ਮੇਰੇ ਭਰਾ ਨੇ ਮੋਟਰ ਸਾਈਕਲ ਨੂੰ ਕੁੱਝ ਗੱਡੀਆਂ ਤੋਂ ਅੱਗੇ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਸਾਹਮਣੇ ਆ ਰਹੇ ਇੱਕ ਟਿੱਪਰ ਦੀਆਂ ਲਾਈਟਾਂ ਸਿੱਧੀਆਂ ਉਸ ਦੇ ਅੱਖਾਂ ਵਿੱਚ ਪਈਆਂ ਜਿਸ ਕਾਰਨ ਉਹ ਆਪਣਾ ਸੰਤੁਲਨ ਗੁਆ ਬੈਠਾ ਅਤੇ ਸਿੱਧਾ ਹੀ ਉਸ ਟਿੱਪਰ ਦੇਸ਼ ਵਿਚ ਜਾ ਟਕਰਾਇਆ। ਇਸ ਦਰਦਨਾਕ ਹਾਦਸੇ ਦੇ ਵਿਚ ਉਹ ਟਿੱਪਰ ਦੇ ਹੇਠਾਂ ਚਲਾ ਗਿਆ
ਜਿਸ ਨੂੰ ਰਾਹਗੀਰ ਲੋਕਾਂ ਦੀ ਮਦਦ ਦੇ ਨਾਲ ਹੇਠੋਂ ਕੱਢਿਆ ਗਿਆ। ਇਸ ਟੱਕਰ ਦੇ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਸੀ ਜਿਸ ਨੇ ਮੌਕੇ ‘ਤੇ ਹੀ ਦਮ ਤੋ- ੜ ਦਿੱਤਾ। ਮ੍ਰਿਤਕ ਦੇ ਭਰਾ ਨੇ ਆਖਿਆ ਕਿ ਇਹ ਹਾਦਸਾ ਅਚਾਨਕ ਅਤੇ ਕੁਦਰਤੀ ਰੂਪ ਵਿੱਚ ਵਾਪਰਿਆ ਜਿਸ ਵਿੱਚ ਟਿੱਪਰ ਚਾਲਕ ਦਾ ਕੋਈ ਵੀ ਕਸੂਰ ਨਹੀਂ ਸੀ। ਫਿਲਹਾਲ ਇਸ ਘਟਨਾ ਸਬੰਧੀ ਪੁਲਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …