ਆਈ ਤਾਜਾ ਵੱਡੀ ਖਬਰ
ਕਿਸਾਨੀ ਅੰਦੋਲਨ ਨਾਲ ਜੁੜੀ ਹਰ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਹੈ ਜੋ ਸਭ ਨੂੰ ਹੈਰਾਨ ਕਰਦੀ ਹੈ | ਇਕ ਹੋਰ ਅਜਿਹੀ ਹੀ ਖਬਰ ਸਾਹਮਣੇ ਆ ਰਹੀ ਹੈ ,ਬੇਸ਼ਕ ਇਹ ਕਿਸੇ ਇਕ ਵਿਰੋਧੀ ਧੜੇ ਨਾਲ ਜੁੜੀ ਹੋਵੇ , ਪਰ ਇਹ ਕਿਸਾਨਾਂ ਦੇ ਹੱਕ ਦੀ ਗੱਲ ਹੈ |ਵਿਰੋਧੀ ਧਿਰ ਜੇ ਖੁੱਲ ਕੇ ਕਿਸਾਨਾਂ ਦੇ ਹੱਕ ਚ ਆਉਂਦਾ ਹੈ ਤੇ ਇਸਨੂੰ ਇੱਕ ਸਿਆਸੀ ਪਾਰਟੀ ਦਾ ਅੰਦੋਲਨ ਸਰਕਾਰ ਕਹਿਣਾ ਸ਼ੁਰੂ ਕਰ ਦਿੰਦੀ ਹੈ | ਸੱਤਾ ਚ ਬੈਠੀ ਸਰਕਾਰ ਵੈਸੇ ਵੀ ਕਿਸਾਨਾਂ ਨੂੰ ਕਈ ਨਾਮ ਦੇ ਰਹੀ ਹੈ ਸਰਕਾਰ ਦੇ ਵਰਕਰ ਕਈ ਟਿੱਪਣੀਆਂ ਕਰ ਰਹੇ ਹਨ |
ਹੁਣ ਮੁਹੰਮਦ ਸਦੀਕ ਜੋ ਕਾਂਗਰਸ ਨਾਲ ਸੰਬੰਧ ਰੱਖਦੇ ਨੇ, ਉਹਨਾਂ ਨੇ ਕਿਸਾਨਾਂ ਦੇ ਹੱਕ ਚ ਇੱਕ ਗੀਤ ਕੱਢਿਆ ਹੈ | ਇਸ ਗਾਣੇ ਚ ਕਿਸਾਨਾਂ ਨੂੰ ਹੋਰ ਹੱਲੇ ਸ਼ਾਹੀ ਦਿੱਤੀ ਗਈ ਹੈ | ਕਿਸਾਨਾਂ ਨੂੰ ਦਿੱਲੀ ਵੱਲ ਰਵਾਨਾ ਹੋਣ ਲਈ ਉਤਸਾਹਿਤ ਕੀਤਾ ਗਿਆ ਹੈ | ਦਸਣਾ ਬਣਦਾ ਹੈ ਕਿ ਉਹਨਾਂ ਨੇ ਕਿਸਾਨਾਂ ਦੇ ਹੱਕ ਚ ਇਹ ਗੀਤ ਕੱਢ ਕੇ ਉਹਨਾਂ ਦਾ ਸਮਰਥਨ ਕੀਤਾ ਹੈ | ਉਹਨਾਂ ਦੇ ਗੀਤ ਰਿਲੀਜ਼ ਕਰਨ ਤੋਂ ਬਾਅਦ ਹੁਣ ਪ੍ਰਤੀਕਿਰਿਆ ਵੀ ਆਉਣੀ ਲਾਜਮੀ ਹੈ, ਕਿਓਂਕਿ ਉਹ
ਵਿਰੋਧੀ ਧਿਰ ਦੇ ਨਾਲ ਸੰਬੰਧ ਰੱਖਦੇ ਨੇ ਅਤੇ ਸਿਆਸਤ ਚ ਉਹਨਾਂ ਦਾ ਇੱਕ ਵੱਖਰਾ ਰੁਤਬਾ ਵੀ ਹੈ | ਉਹਨਾਂ ਵਲੋਂ ਚੁੱਕਿਆ ਗਿਆ ਇਹ ਕਦਮ ਸਿਆਸੀ ਮੁੱਦਾ ਵੀ ਬਣ ਸਕਦਾ ਹੈ , ਪਰ ਉਹਨਾਂ ਨੇ ਇੱਕ ਗਾਇਕ ਦਾ ਫਰਜ਼ ਨਿਭਾਇਆ ਹੈ | ਮੁਹੰਮਦ ਸਦੀਕ ਵਲੋਂ ਇਹ ਗਾਣਾ ਉਸ ਵੇਲ਼ੇ ਕੱਢਿਆ ਗਿਆ ਹੈ ਜਿਸ ਵੇਲ਼ੇ ਕਿਸਾਨੀ ਅੰਦੋਲਨ ਸਿਖਰ ਤੇ ਹੈ , ਅਤੇ ਉਹਨਾਂ ਦੀ ਕਿਸਾਨੀ ਅੰਦੋਲਨ ਤੋਂ ਅਣਜਾਣ ਬਨਣ ਤੇ ਕਾਫੀ ਆਲੋਚਨਾ ਵੀ ਹੋਈ ਸੀ,
ਜਿਸਤੋਂ ਬਾਅਦ ਉਹਨਾਂ ਨੇ ਇਹ ਕਦਮ ਚੁੱਕਿਆ ,ਇੱਕ ਗੀਤ ਕਿਸਾਨਾਂ ਦੇ ਹੱਕ ਚ ਕੱਢਿਆ | ਇਹ ਗੀਤ ਕਾਂਗਰਸ ਸਰਕਾਰ ਦੇ ਫੇਸਬੁੱਕ ਪੇਜ ਤੇ ਸਾਂਝਾ ਕੀਤਾ ਗਿਆ | ਸਦੀਕ ਦਾ ਕਹਿਣਾ ਸੀ ਕਿ ਕਿਸਾਨੀ ਅੰਦੋਲਨ ਸੱਤਾ ਚ ਕਾਬਜ ਸਰਕਾਰ ਦਾ ਘਮੰਡ ਤੋੜੇਗਾ , ਅਤੇ ਸਰਕਾਰ ਨੂੰ ਇਹ ਮਨਣਾ ਹੀ ਪਵੇਗਾ ਕਿ ਇਹ ਕ਼ਾਨੂਨ ਕਿਸਾਨਾਂ ਲਈ ਸਹੀ ਹਨ | ਇਹ ਗੀਤ ਕਿਸਾਨਾਂ ਤੇ ਹੁਣ ਤਕ ਜੋ ਤਸ਼ੱਦਦ ਢਾਈ ਗਈ ਹੈ ਉਸਨੂੰ ਦਰਸਾਉਂਦਾ ਹੈ |
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …