ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਪਹਿਲਾਂ ਕਰੋਨਾ ਦੀ ਮਾਰ ਪਈ ਤੇ ਉਸ ਪਿੱਛੋਂ ਖੇਤੀ ਕਾਨੂੰਨਾਂ ਦੀ। ਕਰੋਨਾ ਨੇ ਪਹਿਲਾਂ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ। ਕੋਈ ਵੀ ਦੇਸ਼ ਇਸ ਦੀ ਚਪੇਟ ਵਿੱਚ ਆਉਣ ਤੋਂ ਬਚ ਨਹੀਂ ਸਕਿਆ। ਜਿਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕੀਤੀ ਗਈ ਅਤੇ ਹਵਾਈ ਯਾਤਰਾ ਉਪਰ ਵੀ ਰੋਕ ਲਗਾਈ ਗਈ। ਬਹੁਤ ਮੁਸ਼ਕਿਲ ਨਾਲ ਭਾਰਤ ਵਿੱਚ ਸਥਿਤੀ ਆਮ ਵਰਗੀ ਹੋ ਰਹੀ ਹੈ। ਉਥੇ ਹੀ ਖੇਤੀ ਕਾਨੂੰਨਾ ਦੇ ਕਾਰਨ ਕਿਸਾਨ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।
ਇਨ੍ਹਾਂ ਸਮੱਸਿਆਵਾਂ ਤੋਂ ਅਜੇ ਤੱਕ ਲੋਕ ਉੱਭਰ ਨਹੀਂ ਸਕੇ ਹਨ ਕਿ ਬਰਡ ਫਲੂ ਦੇ ਕਹਿਰ ਨੇ ਲੋਕਾਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਰਾਜਸਥਾਨ ਵਿਚ 400 ਤੋਂ ਵਧੇਰੇ ਕਾਵਾਂ ਦੇ ਮਰਨ ਨਾਲ ਬਰਡ ਫਲੂ ਦੀ ਸ਼ੁਰੂਆਤ ਦਾ ਪਤਾ ਲੱਗ ਗਿਆ ਸੀ। ਉਸ ਤੋਂ ਬਾਅਦ ਹਿਮਾਚਲ ਵਿੱਚ ਵੀ ਇਹ ਬਿਮਾਰੀ ਪਹੁੰਚੀ ਅਤੇ ਬਹੁਤ ਜ਼ਿਆਦਾ ਗਿਣਤੀ ਵਿੱਚ ਪੰਛੀਆਂ ਦੇ ਮਰਨ ਦੀ ਖਬਰ ਸਾਹਮਣੇ ਆਈ ਜਿਸ ਨੂੰ ਵੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ। ਹੁਣ ਪੰਜਾਬ ਵਿੱਚ ਫਿਰ ਖਤਰੇ ਦਾ ਘੁੱਗੂ ਬੋਲਿਆ ਹੈ ਅਤੇ ਸਰਕਾਰ ਵੱਲੋਂ ਫੋਰਨ ਹੁਕਮ ਜਾਰੀ ਕੀਤਾ ਗਿਆ ਹੈ।
ਹੁਣ ਪੰਜਾਬ ਦੇ ਡੇਰਾਬੱਸੀ ਵਿੱਚ ਪਿੰਡ ਬੇਹੜਾ ਦੇ ਦੋ ਪੋਲਟਰੀ ਫਾਰਮ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਇਸ ਲਈ ਪ੍ਰਸ਼ਾਸਨ ਵੱਲੋਂ 22 ਜਨਵਰੀ ਤੋਂ ਇਨ੍ਹਾਂ ਦੋ ਪੋਲਟਰੀ ਫਾਰਮਾ ਦੀਆਂ ਮੁਰਗੀਆਂ ਨੂੰ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਜੋ ਬਰਡ ਫਲੂ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਇਨ੍ਹਾਂ ਪੋਲਟਰੀ ਫਾਰਮਾ ਦੇ ਨਮੂਨੇ ਜਾਂਚ ਵਿੱਚ ਪੌਜ਼ਿਟਿਵ ਪਾਏ ਗਏ ਸਨ। ਜਿਸ ਕਾਰਨ ਇਨ੍ਹਾਂ ਪੋਲਟਰੀ ਫਾਰਮਾ ਵਿੱਚ ਮੌਜੂਦ 50 ਹਜ਼ਾਰ ਤੋਂ ਉਪਰ ਮੁਰਗੀਆਂ ਨੂੰ ਮਾਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਭੋਪਾਲ ਦੀ ਲੈਬ ਤੋਂ ਹੋਏ ਟੈਸਟਾਂ ਕਾਰਨ ਇਨ੍ਹਾਂ ਫਾਰਮਾਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਇਲਾਕੇ ਵਿਚ ਬਰਡ ਫਲੂ ਦੀ ਰੋਕਥਾਮ ਲਈ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਜੋ ਪੰਛੀਆਂ ਵਿੱਚ ਇਸ ਵਾਇਰਸ ਦੀ ਜਾਂਚ ਕਰਨਗੀਆ। ਇਸ ਤੋਂ ਇਲਾਵਾ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਮੁਲਾਜ਼ਮਾਂ ਅਤੇ ਹੋਰ ਵਿਅਕਤੀਆਂ ਦੀ ਜਾਂਚ ਕੀਤੀ ਜਾਵੇਗੀ। 25 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਨੂੰ ਪੀ ਪੀ ਕਿਟ ਵੀ ਮੁਹਈਆ ਕਰਵਾਈਆਂ ਜਾਣਗੀਆਂ ਅਤੇ ਪੀੜਤ ਲੋਕਾਂ ਨੂੰ ਇਕਾਂਤਵਾਸ ਵੀ ਕੀਤਾ ਜਾਵੇਗਾ। ਇਸ ਵਾਇਰਸ ਨੂੰ ਰੋਕਣ ਲਈ ਬਣਾਈਆਂ ਗਈਆਂ ਟੀਮਾਂ ਵਿੱਚ ਹਰ ਇਕ ਟੀਮ ਵਿਚ 5 ਮੈਂਬਰ ਹਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਦੋਹਾਂ ਪੋਲਟਰੀ ਫਾਰਮ ਦੇ 10 ਕਿਲੋਮੀਟਰ ਦੇ ਦਾਇਰੇ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …