ਆਈ ਤਾਜਾ ਵੱਡੀ ਖਬਰ
ਕੇਂਦਰ ਨੇ ਖੇਤੀ ਕਾਨੂੰਨ ਲਿਆਂਦੇ ਦੇਸ਼ ਦੇ ਹਰ ਪਾਸੇ ਜਿੱਥੇ ਕਿਸਾਨ ਇਸ ਗੱਲ ਤੋਂ ਜਾਣੂ ਸਨ ਕਿ ਇਹ ਉਹਨਾਂ ਦੇ ਹਿੱਤ ਚ ਨਹੀਂ ਹਨ, ਉੱਥੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਭਾਜਪਾ ਸਰਕਾਰ ਨੂੰ ਇਹ ਕਾਨੂੰਨ ਭਾਰੀ ਪਏ, ਸੱਤਾ ਚ ਬੈਠੀ ਸਰਕਾਰ ਨੇ ਵੀ ਇਹ ਨਹੀਂ ਸੀ ਸੋਚਿਆ ਕਿ ਇਸਦਾ ਨਤੀਜਾ ਇਨ੍ਹਾਂ ਬੁਰਾ ਹੋਵੇਗਾ, ਭਾਰੀ ਪੱਧਰ ਤੇ ਵਿਰੋਧ ਹੋ ਰਿਹਾ ਹੈ, ਪਰ ਸਰਕਾਰ ਨੂੰ ਇਸ ਗਲ ਦੀ ਪਰਵਾਹ ਨਹੀਂ। ਮੋਦੀ ਸਰਕਾਰ ਆਪਣੀ ਇਕ ਹੀ ਅੜੀ ਤੇ ਅਟਕੀ ਪਈ ਹੈ ਕਿ ਉਹ ਇਹ ਕਾਨੂੰਨ ਰੱਦ ਨਹੀ ਕਰੇਗੀ, ਜਦ ਕਿ ਕਿਸਾਨ ਰੱਦ ਕਰਵਾਉਣ ਦੀ ਮੰਗ ਤੇ ਅੜੇ ਨੇ , ਉੱਥੇ ਹੀ ਹੁਣ ਇੱਕ ਹੋਰ ਵੱਡਾ ਝੱਟਕਾ ਭਾਜਪਾ ਨੂੰ ਲੱਗਾ ਹੈ।
ਭਾਜਪਾ ਨੂੰ ਲੱਗੇ ਵੱਡੇ ਝਟਕੇ ਤੌ ਬਾਅਦ ਭਾਜਪਾ ਹੁਣ ਘ-ਬ-ਰਾ-ਈ ਪਈ ਹੈ, ਦਰਅਸਲ ਤਲਵਿੰਦਰ ਸਿੰਘ ਸੰਧੂ’ ਤੁੱਲੀ’ ਭਾਜਪਾ ਨੂੰ ਛੱਡ ਗਏ ਨੇ, ਅਤੇ ਅਕਾਲੀ ਦਲ ਚ ਜਾ ਕੇ ਡੇਰਾ ਪਾ ਲਿਆ ਹੈ। ਇਹ ਵੱਡਾ ਝੱਟਕਾ ਫਾਜ਼ਿਲਕਾ ਚ ਭਾਜਪਾ ਨੂੰ ਲੱਗਾ ਹੈ, ਤੁੱਲੀ ਜੌ ਕਿ ਭਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ ਰਿਹ ਚੁੱਕੇ ਨੇ,ਉਹ ਆਪਣੇ ਸਾਥੀਆਂ ਨਾਲ ਅਕਾਲੀ ਦਲ ਚ ਸ਼ਾਮਿਲ ਹੋ ਗਏ ਨੇ , ਜੌ ਇੱਕ ਵੱਡਾ ਝੱਟਕਾ ਭਾਜਪਾ ਦੇ ਲਈ ਹੈ।ਇੱਥੇ ਇਹ ਦਸਣਾ ਬਣਦਾ ਹੈ ਕਿ ਤੁੱਲੀ ਅਬੋਹਰ ਨਗਰ ਕੌਂਸਲ ਚ ਵੀ ਅਪਣਾ ਰੋਲ ਅਦਾ ਕਰ ਚੁੱਕੇ ਨੇ, ਉਹ ਅਬੋਹਰ ਨਗਰ ਕੌਂਸਲਰ ਚ ਵੀ ਮੈਂਬਰ ਰਿਹ ਚੁੱਕੇ ਨੇ, ਸੋ ਇਹ ਇੱਕ ਵੱਡਾ ਝੱਟਕਾ ਹੈ।
ਇੱਥੇ ਇਹ ਦਸਣਾ ਬਣਦਾ ਹੈ ਕੀ ਅਕਾਲੀ ਦਲ ਦੇ ਸੀਨੀਅਰ ਮੈਂਬਰ ਅਬੋਹਰ ਉਹਨਾਂ ਦੇ ਘਰ ਪਹੁੰਚੇ ਅਤੇ ਰਸਮੀ ਤੌਰ ਤੇ ਉਹਨਾਂ ਨੂੰ ਪਾਰਟੀ ਚ ਸ਼ਾਮਿਲ ਕੀਤਾ। ਤਲਵਿੰਦਰ ਸਿੰਘ ਦੇ ਨਿਵਾਸ ਸਥਾਨ ਤੇ ਰੱਖੀ ਗਈ ਮੀਟਿੰਗ ਚ ਤੁੱਲੀ ਸਮੇਤ ਕਈ ਵਰਕਰਾਂ ਨੂੰ ਪਾਰਟੀ ਚ ਸ਼ਾਮਿਲ ਕੀਤਾ ਗਿਆ, ਨਿੱਘਾ ਸਵਾਗਤ ਕੀਤਾ ਗਿਆ। ਬੇਹੱਦ ਅਹਿਮ ਇੱਥੇ ਇਹ ਦਸਣਾ ਬਣਦਾ ਹੈ ਕਿ ਜ਼ਿਲ੍ਹਾ ਪ੍ਰਧਾਨ ਅਸ਼ੋਕ ਅਨੇਜਾ ਵਲੋ ਤੁੱਲੀ ਨੂੰ ਅਕਾਲੀ ਦਲ ਚ ਜ਼ਿਲ੍ਹਾ ਕਾਰਜ ਕਾਰਣੀ ਚ ਜਿਲ੍ਹਾ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਸਾਰੇ ਬੇਹੱਦ ਖੁਸ਼ ਨਜ਼ਰ ਆ ਰਹੇ ਸਨ, ਭਜਾਪਾ ਨੂੰ ਛੱਡ ਅਕਾਲੀ ਦਲ ਚ ਸ਼ਾਮਿਲ ਹੋਏ ਸਾਰੇ ਹੀ ਵਰਕਰ ਇਸ ਮੌਕੇ ਤੇ ਮਾਣ ਮਹਿਸੂਸ ਕਰ ਰਹੇ ਸਨ। ਦੂਜੇ ਪਾਸੇ ਭਾਰਤ ਦੀ ਸੱਤਾ ਚ ਬੈਠੀ ਸਰਕਾਰ ਲਈ ਇਹ ਇਕ ਝੱਟਕਾ ਹੈ ਕਿਉਂਕਿ ਇਸ ਤੋਂ ਪਹਿਲਾ ਵੀ ਕਈ ਮੈਂਬਰ ਭਾਜਪਾ ਨੂੰ ਝੱਟਕਾ ਦੇ ਚੁੱਕੇ ਨੇ, ਖੇਤੀਬਾੜੀ ਕਾਨੂੰਨ ਜੱਦ ਦੇ ਸਰਕਾਰ ਨੇ ਲਿਆਂਦੇ ਹਨ, ਉੱਦੋ ਤੋਂ ਹੀ ਸਰਕਾਰ ਦੇ ਨਾਲ ਜੁੜੇ ਕਈ ਮੈਂਬਰ ਸਰਕਾਰ ਨੂੰ ਅਲਵਿਦਾ ਕਰ ਚੁੱਕੇ ਨੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …