ਆਈ ਤਾਜਾ ਵੱਡੀ ਖਬਰ
ਪਿਛਲੇ ਸਾਲ ਹੋਣ ਵਾਲੇ ਹਾਦਸਿਆਂ ਨੇ 2020 ਸਾਲ ਕਦੇ ਵੀ ਨਾ ਭੁੱਲਣ ਵਾਲਾ ਸਾਲ ਬਣਾ ਦਿੱਤਾ। ਬਹੁਤ ਸਾਰੇ ਅਜਿਹੇ ਹਾਦਸੇ ਵਾਪਰੇ ਹਨ ਜਿਨ੍ਹਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੱਥੇ ਸੜਕੀ ਹਾਦਸੇ ਵਾਪਰਨ ਦੀਆਂ ਖ਼ਬਰਾਂ ਆਮ ਹੀ ਸੁਣਦੇ ਰਹੇ ਹਨ। ਨਾਲ਼ ਹੀ ਹਵਾਈ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਪਿਛਲੇ ਸਾਲ ਸਾਹਮਣੇ ਆ ਰਹੀਆਂ ਹਨ। ਇਸ ਸਾਲ ਦੇ ਵਿੱਚ ਵੀ ਹੁਣ ਤੱਕ ਦੇਸ਼ ਅੰਦਰ ਕਈ ਹਵਾਈ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਜਿੱਥੇ ਲੋਕੀਂ ਜਲਦੀ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਹਵਾਈ ਸਫਰ ਕਰਦੇ ਹਨ।
ਪਰ ਹਵਾਈ ਹਾਦਸੇ ਵਾਪਰਣ ਨਾਲ ਹਵਾਈ ਸਫਰ ਕਰਨ ਵਾਲੇ ਪਰਿਵਾਰਾਂ ਨੂੰ ਗਹਿਰਾ ਸਦਮਾ ਸਹਿਣ ਕਰਨਾ ਪੈਂਦਾ ਹੈ। ਹੁਣ ਇੰਡੀਆ ਵਿਚ ਉਡਦੇ ਜਹਾਜ ਵਿੱਚ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸੋਗ ਦੀ ਲਹਿਰ ਸ਼ਾਮਿਲ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲਖਨਊ ਤੋਂ ਮੁੰਬਈ ਜਾ ਰਹੀ ਇਕ ਫਲਾਈਟ ਦੀ ਨਾਗਪੁਰ ਏਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕਿਉਂਕਿ ਇਸ ਫਲਾਈਟ ਵਿਚ ਉਤਰ ਪ੍ਰਦੇਸ਼ ਦੇ ਸਿਧਾਰਥ ਨਗਰ ਜ਼ਿਲ੍ਹੇ ਦੇ ਸਹਿਰਖਸ ਪਿੰਡ ਦੀ ਇੱਕ 8 ਸਾਲਾਂ ਦੀ ਬੱਚੀ ਆਪਣੇ ਮਾਪਿਆਂ ਨਾਲ ਸਫਰ ਕਰ ਰਹੀ ਸੀ।
ਇਸ ਦੌਰਾਨ ਹੀ ਬੱਚੀ ਦੀ ਅਚਾਨਕ ਹਾਲਤ ਵਿਗੜਨ ਤੇ ਇਹ ਐਮਰਜੈਂਸੀ ਲੈਂਡਿੰਗ ਬਾਬਾ ਸਾਹਿਬ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਰਨੀ ਪਈ ਹੈ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਓਥੋਂ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ। ਜਿਥੇ ਉਸ ਬੱਚੇ ਦੀ ਮੌਤ ਹੋ ਗਈ। ਦਸਿਆ ਗਿਆ ਹੈ ਕੇ ਉਸ ਬੱਚੀ ਨੂੰ ਹਵਾ ਵਿਚ ਹੀ ਦਿਲ ਦਾ ਦੌ- ਰਾ ਪੈ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਬੱਚੀ ਨੂੰ ਅਨੀਮੀਆ ਵੀ ਸੀ। ਅਧਿਕਾਰੀਆਂ ਨੇ ਦੱਸਿਆ ਕਿ
8 ਤੋਂ 10 ਗਰਾਮ ਤੋਂ ਘਟ ਹੀਮੋਗਲੋਬਿਨ ਵਾਲੇ ਮਰੀਜ਼ਾਂ ਨੂੰ ਹਵਾਈ ਯਾਤਰਾ ਦੀ ਆਗਿਆ ਨਹੀਂ ਹੈ। ਹਵਾਈ ਸਫਰ ਕਰਨ ਸਮੇਂ ਬੱਚੀ ਦਾ ਹਿਮੋਗਲੋਬਿਨ ਪੱਧਰ 2.5 ਗ੍ਰਾਮ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅਗਰ ਉਸ ਦੇ ਪਿਤਾ ਵੱਲੋਂ ਇਸਦੀ ਜਾਣਕਾਰੀ ਪਹਿਲਾਂ ਦਿੱਤੀ ਜਾਂਦੀ ਤਾਂ ਬੱਚੀ ਨੂੰ ਸਫ਼ਰ ਨਹੀਂ ਕਰਨ ਦੇਣਾ ਸੀ। ਲੜਕੀ ਦੇ ਮਾਪੇ ਆਰਥਿਕ ਤੌਰ ਉੱਤੇ ਕਮਜ਼ੋਰ ਹਨ ਅਤੇ ਉਸ ਦਾ ਪਿਤਾ ਬੱਚੀ ਦੀ ਸਹੀ ਸਥਿਤੀ ਦੱਸਣ ਦੇ ਯੋਗ ਨਹੀਂ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …