ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਆਏ ਦਿਨ ਹੀ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਅਜਿਹੇ ਹਾਦਸੇ ਕੁਝ ਵਾਹਨ ਚਲਾਉਣ ਵਾਲੇ ਦੀ ਅਣਗਹਿਲੀ ਕਾਰਨ ਹੋ ਰਹੇ ਹਨ ਤੇ ਕੁਝ ਮੌਸਮ ਦੀ ਤਬਦੀਲੀ ਕਾਰਨ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਜ਼ਿਆਦਾ ਧੁੰਦ ਦੇ ਕਾਰਨ ਬਹੁਤ ਸਾਰੇ ਹਾਦਸੇ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਜਿਸ ਵਿੱਚ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਇਸ ਸਾਲ ਦੇ ਪਹਿਲੇ ਮਹੀਨੇ ਦੇ ਵਿਚ ਹੀ ਹੋਣ ਵਾਲੇ ਅਜਿਹੇ ਹਾਦਸਿਆਂ ਕਾਰਨ ਮੌਤਾਂ ਨੂੰ ਵੇਖਦੇ ਹੋਏ ਲੋਕਾਂ ਵਿੱਚ ਸ-ਹਿ-ਮ ਦਾ ਮਾਹੌਲ ਦੇਖਿਆ ਜਾ ਸਕਦਾ ਹੈ।
ਇਕ ਮਹੀਨੇ ਦੇ ਵਿਚ ਹੀ ਇਸ ਤਰ੍ਹਾਂ ਦੇ ਹਾਦਸਿਆਂ ਕਾਰਨ ਹੋਈਆਂ ਮੌਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਇਕ ਵਾਰ ਫਿਰ ਤੋਂ ਪੰਜਾਬ ਦੇ ਵਿਚ ਕਹਿਰ ਵਾਪਰਿਆ ਹੈ ਜਿੱਥੇ ਮੌਤ ਹੋਣ ਕਾਰਨ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ੍ਰੀ ਮਾਛੀਵਾੜਾ ਸਾਹਿਬ ਦੀ ਹੈ ਜਿੱਥੇ ਵਾਪਰੇ ਹਾਦਸੇ ਵਿੱਚ ਇਕ ਬੱਚੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਉਸ ਸਮੇਂ ਹੋਈ ਜਦੋਂ ਬਜਰੀ ਨਾਲ ਭਰਿਆ ਇਕ ਟਿੱਪਰ ਇਕ ਗਰੀਬ ਪਰਿਵਾਰ ਦੀ ਝੁੱਗੀ ਉਪਰ ਪਲਟ ਗਿਆ।
ਟਿੱਪਰ ਚਾਲਕ ਜਦੋਂ 10 ਵਜੇ ਦੇ ਕਰੀਬ ਮਾਛੀਵਾੜਾ ਤੋਂ ਆਪਣਾ ਟਿੱਪਰ ਬਜਰੀ ਨਾਲ ਭਰ ਕੇ ਸਰਹੰਦ ਨਹਿਰ ਦੇ ਗੜ੍ਹੀ ਪੁੱਲ ਵਲ ਰਵਾਨਾ ਹੋਇਆ ਤਾਂ, ਟਿੱਪਰ ਚਾਲਕ ਰਸਤਾ ਭਟਕ ਗਿਆ ਅਤੇ ਲਿੰਕ ਰੋਡ ਵੱਲ ਮੁੜ ਗਿਆ। ਜਿੱਥੇ ਟਿੱਪਰ ਇਕ ਦਰਖਤ ਨਾਲ ਟਕਰਾ ਕੇ ਆਪਣਾ ਸੰਤੁਲਨ ਗੁਆ ਬੈਠਾ ਅਤੇ ਇਕ ਗਰੀਬ ਪਰਿਵਾਰ ਦੀ ਸੜਕ ਕਿਨਾਰੇ ਬਣਾਈ ਹੋਈ ਝੁੱਗੀ ਉੱਪਰ ਪਲਟ ਗਿਆ। ਇਹ ਸਾਰਾ ਹਾਦਸਾ ਵਧੇਰੇ ਧੁੰਦ ਹੋਣ ਕਾਰਨ ਵਾਪਰਿਆ ਹੈ। ਜਦੋਂ ਟਿੱਪਰ ਇਕ ਝੁੱਗੀ ਉੱਪਰ ਪਲਟਿਆ ਤਾਂ ਟਿੱਪਰ ਵਿੱਚ ਭਰੀ ਹੋਈ ਸਾਰੀ ਬਜਰੀ ਝੁੱਗੀ ਉੱਪਰ ਡਿੱਗਣ ਕਾਰਨ ਝੁੱਗੀ ਵਿਚ ਸਵਾਰ ਇੱਕ ਮਾਸੂਮ ਬੱਚੀ ਅਤੇ ਉਸ ਦੇ ਨਾਨਾ-ਨਾਨੀ ਬਜਰੀ ਹੇਠ ਦੱਬੇ ਗਏ।
ਇਥੇ ਹੋਰ ਝੁੱਗੀ ਨਿਵਾਸੀਆਂ ਵੱਲੋਂ 20 ਮਿੰਟ ਦੇ ਅੰਦਰ ਹੀ ਬੱਚੀ ਦੇ ਨਾਨਾ ਬੱਬਲੂ ਅਤੇ ਨਾਨੀ ਰਮਈਆ ਦੇਵੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਪਰ ਬੱਚੀ ਨੂੰ ਨਹੀਂ ਬਚਾਇਆ ਜਾ ਸਕਿਆ ਜਿਸ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਦਸੇ ਤੋਂ ਬਾਅਦ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਹੈ। ਪੁਲੀਸ ਵੱਲੋਂ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਜ਼ਖਮੀ ਨਾਨਾ ਨਾਨੀ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …