ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਖੇਤੀ ਕਾਨੂੰਨਾਂ ਦਾ ਮਸਲਾ ਸ਼ਾਂਤ ਹੋਣ ਦੀ ਥਾਂ ‘ਤੇ ਹੋਰ ਵੀ ਜ਼ਿਆਦਾ ਭਖਦਾ ਨਜ਼ਰ ਆ ਰਿਹਾ ਹੈ। ਇਸ ਮਸਲੇ ਦਾ ਹਲ ਕੱਢਣ ਵਾਸਤੇ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਹੁਣ ਤੱਕ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਪਰ ਇਨ੍ਹਾਂ ਕੀਤੀਆਂ ਗਈਆਂ ਬੈਠਕਾਂ ਦੀ ਕੋਈ ਵੀ ਗੱਲ ਇਸ ਮਸਲੇ ਨੂੰ ਖਤਮ ਨਹੀਂ ਕਰ ਪਾਈ। ਆਏ ਦਿਨ ਹੀ ਦਿੱਲੀ ਦੀਆਂ ਸਰਹੱਦਾਂ ਉਪਰ ਖੇਤੀ ਅੰਦੋਲਨ ਤਹਿਤ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨ ਜਥੇ ਬੰਦੀਆਂ ਦੇ ਲੀਡਰਾਂ ਵੱਲੋਂ ਅਹਿਮ ਐਲਾਨ ਕੀਤੇ ਜਾਂਦੇ ਹਨ। ਇਸ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਵੱਲੋਂ ਵੀ ਇਕ ਅਹਿਮ ਬਿਆਨ ਦਿੱਤਾ ਗਿਆ ਹੈ।
ਇਹ ਬਿਆਨ ਉਨ੍ਹਾਂ ਵੱਲੋਂ ਅੱਜ ਕੇਂਦਰ ਸਰਕਾਰ ਦੇ ਨਾਲ 8ਵੇਂ ਦੌਰ ਦੀ ਹੋਈ ਗੱਲ ਬਾਤ ਤੋਂ ਪਹਿਲਾਂ ਦਿੱਤਾ ਗਿਆ। ਆਪਣੇ ਇਸ ਬਿਆਨ ਦੇ ਵਿਚ ਰਾਕੇਸ਼ ਟਿਕੈਤ ਨੇ ਆਖਿਆ ਕਿ ਸਾਨੂੰ ਕਿਸੇ ਵੀ ਕੀਮਤ ਉੱਪਰ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿੱਚ ਸੋਧਾਂ ਮਨਜ਼ੂਰ ਨਹੀਂ। ਇਸ ਦੇ ਨਾਲ ਹੀ ਉਨ੍ਹਾਂ ਆਖਿਆ ਕਿ ਇਸ ਮੋਰਚੇ ਦੇ ਵਿਚੋ ਜਿਹੜਾ ਵੀ ਕਿਸਾਨ ਆਗੂ ਕੇਂਦਰ ਸਰਕਾਰ ਦੀ ਹਿਮਾਇਤ ਕਰੇਗਾ ਜਾਂ ਇਹਨਾਂ ਸੋਧਾਂ ਵਾਸਤੇ ਰਾਜ਼ੀ ਹੋਵੇਗਾ ਉਸ ਆਗੂ ਨੂੰ ਮੋਰਚੇ ਦੀ ਕਮੇਟੀ ਵਿਚੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਆਪਣਿਆਂ ਤੋਂ ਵੀ।
ਉਕਤ ਆਗੂ ਨੂੰ ਉਸਦੇ ਪਿੰਡ ਦੇ ਲੋਕ ਇੱਟਾਂ ਰੋੜੇ ਮਾਰਨਗੇ ਅਤੇ ਉਸ ਕਿਸਾਨ ਆਗੂ ਦੀਆਂ ਘੱਟੋ ਘੱਟ ਤਿੰਨ ਪੀੜ੍ਹੀਆਂ ਨੂੰ ਇਸ ਦਾ ਜਵਾਬ ਦੇਣਾ ਪਵੇਗਾ। ਮੌਜੂਦਾ ਸਮੇਂ ਵਿੱਚ ਕਿਸਾਨ ਆਗੂਆਂ ਨੂੰ ਜਾਂ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਲੜਨਾ ਪਵੇਗਾ ਜਾਂ ਫਿਰ ਸ਼-ਹੀ-ਦ ਹੋਣ ਦੇ ਲਈ। ਕਿਉਂਕਿ ਕਿਸਾਨਾਂ ਵਾਸਤੇ ਇਸ ਲ-ੜਾ-ਈ ਦੇ ਵਿੱਚ ਸ਼-ਹੀ-ਦ ਹੋਣ ਦਾ ਇਸਤੋਂ ਵਧੀਆ ਮੌਕਾ ਹੋਰ ਕੋਈ ਨਹੀਂ ਹੈ। ਰਾਕੇਸ਼ ਟਿਕੈਤ ਨੇ ਆਪਣੇ ਬਿਆਨ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਸਤੇ ਫੈਸਲੇ ਨੂੰ
ਸੂਬਿਆਂ ਉਪਰ ਛੱਡਣਾ ਵੀ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ। ਦੇਸ਼ ਦੀ ਪਾਰਲੀਮੈਂਟ ਸੂਬਿਆਂ ਦੀ ਵਿਧਾਨ ਸਭਾ ਤੋਂ ਵੱਡੀ ਹੁੰਦੀ ਹੈ। ਜਿਹੜੇ ਕਾਨੂੰਨ ਲੋਕ ਸਭਾ ਦੇ ਵਿਚ ਪਾਸ ਕੀਤੇ ਗਏ ਹਨ ਉਹ ਲੋਕ ਸਭਾ ਦੇ ਵਿੱਚ ਹੀ ਰੱਦ ਹੋਣਗੇ। ਆਪਣੀ ਇਕ ਜੁਟਤਾ ਅਤੇ ਜੋਸ਼ ਦਾ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਅਸੀਂ ਮਈ 2024 ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਅੰਦੋਲਨ ਜਾਰੀ ਰੱਖਣ ਲਈ ਤਿਆਰ ਹਾਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …