Breaking News

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗਲ੍ਹ ਦੀ ਦਿੱਤੀ ਦੇਸ਼ ਵਾਸੀਆਂ ਨੂੰ ਅਚਾਨਕ ਵਧਾਈ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਭਾਰਤ ਦੇਸ਼ ਦੇ ਵਿਚ ਹੁਣ ਤੱਕ ਬਹੁਤ ਸਾਰੀਆਂ ਖੋਜਾਂ ਕੀਤੀਆਂ ਜਾ ਚੁੱਕੀਆਂ ਹਨ। ਦੇਸ਼ ਨੇ ਬਹੁਤ ਸਾਰੇ ਅਜਿਹੇ ਮਹਾਨ ਵਿਗਿਆਨੀਆਂ ਦਾ ਦੇਸ਼ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਪੂਰੀ ਦੁਨੀਆਂ ਵਿੱਚ ਅਜਿਹੀਆਂ ਸੁੱਖ-ਸੁਵਿਧਾਵਾਂ ਮੌਜੂਦ ਹਨ ਜਿਨ੍ਹਾਂ ਦੀ ਖੋਜ ਭਾਰਤ ਦੇ ਵਿਗਿਆਨੀਆ ਦੁਆਰਾ ਕੀਤੀ ਗਈ ਸੀ। ਹੁਣ ਵੀ ਇਸ ਦੁੱਖ ਦੀ ਘੜੀ ਦੇ ਵਿਚ ਭਾਰਤ ਦੇ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਦਵਾਈ ਦੇ ਕਾਰਨ ਦੇਸ਼ ਅੰਦਰ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।

ਇਸ ਗੱਲ ਦੀ ਖੁਸ਼ਖਬਰੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝਾ ਕਰਦੇ ਹੋਏ ਦੇਸ਼ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਜ਼ਿਕਰਯੋਗ ਹੈ ਕਿ ਡ-ਰੱ-ਗ-ਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਸਵਦੇਸ਼ੀ ਦੋ ਕੰਪਨੀਆਂ ਸੀਰਮ ਇਸਟੀਊਟ ਆਫ ਇੰਡੀਆ ਅਤੇ ਭਾਰਤ ਦੀ ਬਾਇਓਟੈਕ ਵੱਲੋਂ ਤਿਆਰ ਕੀਤੀਆਂ ਗਈਆਂ ਕ੍ਰਮਵਾਰ ਕੋਵੀਸ਼ਿਲਡ ਅਤੇ ਕੋਵੈਕਸੀਨ ਜੋ ਕਿ ਕੋਰੋਨਾ ਵਾਇਰਸ ਦੀਆਂ ਦਵਾਈਆਂ ਹਨ ਨੂੰ ਦੇਸ਼ ਅੰਦਰ ਐਮਰਜੈਂਸੀ ਹਾਲਾਤਾਂ ਵਿੱਚ ਵਰਤਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।

ਇਨ੍ਹਾਂ ਵੈਕਸੀਨਾਂ ਬਾਰੇ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਖੁਸ਼ਖਬਰੀ ਨੂੰ ਪ੍ਰਧਾਨ ਮੰਤਰੀ ਨੇ ਟਵਿਟਰ ਉਪਰ ਸਾਂਝਾ ਕਰਦੇ ਹੋਏ ਲਿਖਿਆ ਕਿ ਹਰ ਭਾਰਤੀ ਨੂੰ ਮਾਣ ਹੋਵੇਗਾ ਕਿ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਕੀਤੇ ਗਏ ਦੋ ਟੀਕੇ ਭਾਰਤ ਵਿੱਚ ਬਣੇ ਹਨ। ਇਹ ਸਾਡੇ ਵਿਗਿਆਨੀਆਂ ਦੇ ਸਵੈ-ਨਿਰਭਰ ਭਾਰਤ ਦੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਸੁਪਨੇ ਨੂੰ ਦਰਸਾਉਂਦਾ ਹੈ ਜਿਸਦਾ ਕੇਂਦਰ ਮਰੀਜ਼ਾਂ ਦੀ ਦੇਖਭਾਲ ਅਤੇ ਹਮਦਰਦੀ ਹੈ।

ਡ-ਰੱ-ਗ-ਜ਼ ਕੰਟਰੋਲਰ ਜਨਰਲ ਆਫ ਇੰਡੀਆ ਨੇ ਇਨ੍ਹਾਂ ਦੋਵੇਂ ਟੀਕਿਆਂ ਬਾਰੇ ਦੱਸਦੇ ਹੋਏ ਆਖਿਆ ਕਿ ਇਹ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਲੋਕਾਂ ਨੂੰ ਟੀਕਾਕਰਨ ਦੌਰਾਨ ਇਸ ਵੈਕਸੀਨ ਦੀਆਂ ਦੋ-ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਦੇਸ਼ ਅੰਦਰ ਵਧ ਰਹੇ ਕੋਰੋਨਾ ਦੇ ਕੇਸਾਂ ਨੂੰ ਘਟਾਉਣ ਵਿਚ ਇਹ ਵੈਕਸੀਨਾਂ ਮਦਦਗਾਰ ਸਾਬਤ ਹੋਣਗੀਆਂ ਅਤੇ ਇਸ ਸਮੇਂ ਇਨ੍ਹਾਂ ਦੇ ਟੀਕਾ ਕਰਨ ਦੀਆਂ ਤਿਆਰੀਆਂ ਵੀ ਜੋਰ ਸ਼ੋਰ ਉੱਪਰ ਚੱਲ ਰਹੀਆਂ ਹਨ। ਇਸ ਸ਼ਨੀਵਾਰ ਨੂੰ ਦੇਸ਼ ਅੰਦਰ ਇਨ੍ਹਾਂ ਤਿਆਰੀਆਂ ਦੇ ਵੇਖਣ ਵਾਸਤੇ ਇੱਕ ਡ੍ਰਾਈ ਰਨ ਵੀ ਚਲਾਇਆ ਗਿਆ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …