ਆਈ ਤਾਜਾ ਵੱਡੀ ਖਬਰ
ਵਿਸ਼ਵ ਵਿੱਚ ਸ਼ੁਰੂ ਹੋਈ ਕਰੋਨਾ ਦੀ ਲਾਗ ਨੇ ਹੁਣ ਤੱਕ ਬਹੁਤ ਭਾਰੀ ਤ-ਬਾ-ਹੀ ਮਚਾ ਰੱਖੀ ਹੈ। ਇਸ ਕਰੋਨਾ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਵੱਧ ਇਸ ਨੇ ਅਮਰੀਕਾ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਕਰੋਨਾ ਦੀ ਦੁਬਾਰਾ ਤੋਂ ਲਹਿਰ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਮੱਦੇਨਜ਼ਰ ਬਹੁਤ ਸਾਰੇ ਦੇਸ਼ਾਂ ਵੱਲੋਂ ਆਪਣੇ-ਆਪਣੇ ਦੇਸ਼ਾਂ ਵਿੱਚ ਤਾਲਾਬੰਦੀ ਕੀਤੀ ਜਾ ਰਹੀ ਹੈ ਤੇ ਕੁੱਝ ਦੇਸ਼ਾ ਵਿੱਚ ਕਰਫਿਊ ਲਗਾਇਆ ਜਾ ਰਿਹਾ ਹੈ। ਇਸ ਦੇ ਵਧ ਰਹੇ ਪ੍ਰਭਾਵ ਨੂੰ ਵੇਖਦੇ ਹੋਏ WHO ਵੱਲੋਂ ਇੱਕ ਖਾਸ ਸਲਾਹ ਦਿੱਤੀ ਗਈ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਆਉਣ ਵਾਲੇ ਸਮੇਂ ਵਿੱਚ ਕਰੋਨਾ ਦੇ ਵਧਣ ਦੇ ਆਸਾਰ ਦੇ ਮੱਦੇਨਜ਼ਰ ਲੋਕਾਂ ਨੂੰ ਕਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ। ਹੁਣ ਡਬਲਿਊ ਐਚ ਓ ਵੱਲੋਂ ਇੱਕ ਵੱਡੀ ਖਬਰ ਆ ਗਈ ਹੈ ਜਿਸ ਦਾ ਸਾਰੀ ਦੁਨੀਆਂ ਇੰਤਜ਼ਾਰ ਕਰ ਰਹੀ ਸੀ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀਰਵਾਰ ਨੂੰ ਫਾਇਰਜ਼ਰ ਅਤੇ ਬਾਇਓਟੈੱਕ ਵੈਕਸੀਨ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਕਰੋਨਾ ਦੀ ਰੋਕਥਾਮ ਲਈ ਹੁਣ ਇਹ ਵੈਕਸੀਨ ਲੋਕਾਂ ਨੂੰ ਦਿੱਤੀਆਂ ਜਾਣਗੀਆਂ।
WHO ਵੱਲੋਂ ਦਿੱਤੀ ਗਈ ਇਸ ਮਨਜੂਰੀ ਨਾਲ ਸਭ ਦੇਸ਼ਾਂ ਲਈ ਇਸ ਵੈਕਸੀਨ ਨੂੰ ਲੈ ਕੇ ਰਾਹ ਸਾਫ਼ ਹੋ ਗਏ ਹਨ ਅਤੇ ਉਹ ਹੁਣ ਜਲਦੀ ਹੀ ਇਸ ਦੀ ਸਪਲਾਈ ਸ਼ੁਰੂ ਕਰਨਗੇ। ਅੱਜ ਸੈਂਟਰਲ ਡਰਗ ਸਟੈਂਡਰਡ ਕੰਟਰੋਲ ਆਰਗਨਾਈਜ਼ੇਸ਼ਨ ਦੀ ਸਬਜੈਕਟ ਐਕਸਪਰਟ ਕਮੇਟੀ ਦੀ ਕਰੋਨਾ ਵੈਕਸੀਨ ਤੇ ਬੈਠਕ ਹੈ। ਇਸ ਬੈਠਕ ਵਿੱਚ ਤਿੰਨ ਦਵਾਈ ਕੰਪਨੀਆਂ ਦੇ ਡਾਟਾ ਦਾ ਰਵਿਊ ਹੋਵੇਗਾ। ਜਿਨ੍ਹਾਂ ਨੇ ਐਮਰਜੈਂਸੀ ਵਰਤੋਂ ਲਈ ਔਥਰਾਈਜੇਸ਼ਨ ਦੀ ਇਜਾਜ਼ਤ ਮੰਗੀ ਹੈ। ਸੀਰਮ ਇਸਟੀਚੀਉਟ ਇੰਡੀਆ, ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਤੇ ਫਾਈਜ਼ਰ ਨੇ ਐਮਰਜੰਸੀ ਇਸਤੇਮਾਲ ਲਈ ਮਨਜੂਰੀ ਮੰਗੀ ਹੈ।
ਡਬਲਿਊ ਐਚ ਓ ਨੇ ਆਪਣੇ ਤੇ ਦੁਨੀਆਂ ਦੇ ਮਾਹਿਰਾਂ ਜ਼ਰੀਏ ਇਸ ਵੈਕਸੀਨ ਦਾ ਮੁਲੰਕਣ ਕਰਨ ਤੋਂ ਬਾਅਦ ਵਰਤੋ ਦੀ ਮਨਜ਼ੂਰੀ ਦਿੱਤੀ ਹੈ। ਡਬਲਿਊ ਐਚ ਓ ਨੇ ਕਿਹਾ ਹੈ ਕਿ ਫਾਇਰਜ਼ਰ ਤੇ ਬਾਇਓਟੈੱਕ ਵੈਕਸੀਨ ਅਜਿਹੀ ਪਹਿਲੀ ਵੈਕਸੀਨੇਸ਼ਨ ਹੈ ,ਜਿਸ ਨੂੰ WHO ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਵੈਕਸੀਨ ਨੂੰ ਬ੍ਰਿਟੇਨ ਨੇ ਸਭ ਤੋਂ ਪਹਿਲਾਂ 8 ਦਸੰਬਰ ਨੂੰ ਐਮਰਜੰਸੀ ਵਰਤੋਂ ਕਰਨ ਦੀ ਮਨਜ਼ੂਰੀ ਦੇ ਦਿੱਤੀ ਸੀ। ਹੁਣ ਬਾਅਦ ਵਿੱਚ ਅਮਰੀਕਾ, ਕਨੇਡਾ ਅਤੇ ਯੂਰਪੀ ਯੂਨੀਅਨਾਂ ਦੇ ਦੇਸ਼ਾਂ ਨੇ ਵੀ ਇਸ ਦੇ ਇਸਤੇਮਾਲ ਨੂੰ ਮਨਜ਼ੂਰੀ ਦੇ ਦਿੱਤੀ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …