Breaking News

ਕਰਲੋ ਘਿਓ ਨੂੰ ਭਾਂਡਾ, ਨਵੇਂ ਸਾਲ ਦੇ ਪਹਿਲੇ ਦਿਨ ਆ ਗਈ ਸਿਲੰਡਰ ਵਰਤਣ ਵਾਲਿਆਂ ਲਈ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਨਵੇਂ ਸਾਲ ਦਾ ਆਗਾਜ਼ ਹੋ ਚੁੱਕਾ ਹੈ ਅਤੇ ਲੋਕਾਂ ਵੱਲੋਂ ਇਸ ਚੜ੍ਹਦੇ ਸਾਲ ਦੀਆਂ ਇਕ ਦੂਜੇ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਜਾ ਰਹੀਆਂ ਹਨ। ਲੋਕ ਇਹ ਉਮੀਦ ਕਰ ਰਹੇ ਹਨ ਕਿ ਇਹ ਸਾਲ ਪਿਛਲੇ ਸਾਲ ਨਾਲੋਂ ਦੁੱਖਾਂ ਤਕਲੀਫਾਂ ਤੋਂ ਪਰ੍ਹੇ ਖ਼ੁਸ਼ੀਆਂ ਦੇ ਨਾਲ ਭਰਪੂਰ ਹੋਵੇਗਾ। ਪਰ ਚੜ੍ਹਦੇ ਸਾਰ ਹੀ ਰਸੋਈ ਗੈਸ ਵਰਤਣ ਵਾਲਿਆਂ ਦੇ ਲਈ ਇੱਕ ਚਿੰਤਾ ਭਰੀ ਖਬਰ ਆ ਚੁੱਕੀ ਹੈ। ਇਸ ਖਬਰ ਮੁਤਾਬਕ ਤੇਲ ਮਾਰਕੀਟਿੰਗ ਕੰਪਨੀਆਂ ਨੇ ਨਵੇਂ ਸਾਲ ਦੀ ਸੱਜਰੀ ਸਵੇਰ ਹੀ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਦਸੰਬਰ ਮਹੀਨੇ ਵਿੱਚ ਵੀ ਦੋ ਵਾਰ ਰਸੋਈ ਗੈਸ ਦੇ ਸਿਲੰਡਰਾਂ ਦੀ ਕੀਮਤ ਵਿੱਚ ਵਾਧਾ ਕੀਤਾ ਸੀ। ਮਹੀਨੇ ਅੰਦਰ ਦੋ ਵਾਰ ਕੀਤੇ ਗਏ ਵਾਧੇ ਦੌਰਾਨ ਨਵੀਆਂ ਕੀਮਤਾਂ ਵਿੱਚ 100 ਰੁਪਏ ਦਾ ਉਛਾਲ ਦਰਜ ਕੀਤਾ ਗਿਆ। ਜਿਸ ਕਾਰਨ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਭਾਰ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 640 ਰੁਪਏ ਤੋਂ ਵਧ ਕੇ 694 ਰੁਪਏ ਹੋ ਗਈ ਸੀ। ਜਦ ਕਿ ਦੂਜੇ ਪਾਸੇ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਸਿਲੰਡਰ ਦੀਆਂ ਕੀਮਤਾਂ ਦੇ ਵਿਚ ਕੋਈ ਬਦਲਾਵ ਨਜ਼ਰ ਨਹੀਂ ਆਇਆ।

ਪਰ ਜੇਕਰ ਕਮਰਸ਼ੀਅਲ ਸਿਲੰਡਰ ਦੀ ਗੱਲ ਕੀਤੀ ਜਾਵੇ ਤਾਂ ਤੇਲ ਕੰਪਨੀਆਂ ਵੱਲੋਂ ਇਨ੍ਹਾਂ ਦੇ ਵਿੱਚ 56 ਰੁਪਏ ਤੱਕ ਦਾ ਵਾਧਾ ਕਰ ਦਿੱਤਾ ਹੈ। ਦੇਸ਼ ਦੇ ਵੱਖ ਵੱਖ ਵੱਡੇ ਸ਼ਹਿਰਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਵਿਚ 19 ਕਿਲੋਗ੍ਰਾਮ ਭਾਰ ਵਾਲੇ ਰਸੋਈ ਐਲਪੀਜੀ ਸਿਲੰਡਰ ਦੀ ਕੀਮਤ 17 ਰੁਪਈਏ ਵਧਾ ਕੇ 1349 ਰੁਪਏ ਕਰ ਦਿੱਤੀ ਗਈ ਹੈ ਜਦ ਕਿ 14.2 ਕਿਲੋਗ੍ਰਾਮ ਭਾਰ ਵਾਲੇ ਰਸੋਈ ਗੈਸ ਦੀ ਕੀਮਤ 694 ਰੁਪਏ ਹੀ ਹੈ। ਕੋਲਕਾਤਾ ਦੀ ਗੱਲ ਕੀਤੀ ਜਾਵੇ

ਤਾਂ ਇਥੇ 19 ਕਿਲੋਗ੍ਰਾਮ ਭਾਰ ਵਾਲਾ ਐਲਪੀਜੀ ਸਿਲੰਡਰ 22.50 ਰੁਪਏ ਦਾ ਵਾਧਾ ਦਰਜ ਕਰਵਾ ਕੇ ਹੁਣ 1410 ਰੁਪਏ ਦਾ ਹੋ ਚੁੱਕਾ ਹੈ ਪਰ 14.2 ਕਿਲੋਗ੍ਰਾਮ ਭਾਰ ਵਾਲੀ ਰਸੋਈ ਗੈਸ ਦੇ ਰੇਟਾਂ ਵਿੱਚ ਕਿਸੇ ਕਿਸਮ ਦਾ ਕੋਈ ਵਾਧਾ ਦਰਜ ਨਹੀਂ ਕੀਤਾ ਗਿਆ। ਉਧਰ ਚੇਨਈ ਦੇ ਵਿਚ ਵੀ 17 ਰੁਪਏ ਦਾ ਵਾਧਾ ਦਰਜ ਕਰ 19 ਕਿੱਲੋ ਵਾਲਾ ਰਸੋਈ ਗੈਸ ਹੁਣ 1463.50 ਰੁਪਏ ਦਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ 14.2 ਕਿਲੋਗ੍ਰਾਮ ਵਾਲੇ ਰਸੋਈ ਗੈਸ ਦੀ ਕੀਮਤ 710 ਰੁਪਏ ਹੈ। ਜੇਕਰ ਉਪਭੋਗਤਾ ਰਸੋਈ ਗੈਸ ਦੇ ਮੁੱਲ ਨਾਲ ਸਬੰਧਤ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਉਹ ਸਰਕਾਰੀ ਤੇਲ ਕੰਪਨੀ ਦੀ ਵੈੱਬਸਾਈਟ https://iocl.com/Products/IndaneGas.aspx ਉਪਰ ਜਾ ਕੇ ਪਤਾ ਕਰ ਸਕਦੇ ਹੋ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …