ਆਈ ਤਾਜਾ ਵੱਡੀ ਖਬਰ
ਇਸ ਇਨਸਾਨੀ ਜ਼ਿੰਦਗੀ ਦੇ ਵਿੱਚ ਮਨੁੱਖ ਨੂੰ ਆਪਣੀ ਜ਼ਿੰਦਗੀ ਬਤੀਤ ਕਰਨ ਵਾਸਤੇ ਕਈ ਤਰ੍ਹਾਂ ਦੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਜੋ ਉਸ ਨੂੰ ਸਮੇਂ-ਸਮੇਂ ਉੱਪਰ ਸਹੀ ਗ਼ਲਤ ਦੀ ਪਹਿਚਾਣ ਕਰਵਾਉਂਦਾ ਰਹੇ ਜਾਂ ਉਸ ਦੇ ਜੀਉਣ ਦਾ ਕਾਰਨ ਬਣੇ। ਸਾਡੀ ਜਿੰਦਗੀ ਦੇ ਵਿੱਚ ਸਭ ਤੋਂ ਵੱਧ ਗੂੜਾ ਰਿਸ਼ਤਾ ਸਾਡੀ ਮਾਂ ਦੇ ਨਾਲ ਹੁੰਦਾ ਹੈ। ਇਹ ਰਿਸ਼ਤਾ ਇਨਸਾਨ ਨੂੰ ਉਸ ਦੀ ਮੰਜ਼ਿਲ ਪ੍ਰਾਪਤ ਕਰਨ ਵਿਚ ਸਹਾਇਕ ਸਿੱਧ ਹੁੰਦਾ ਹੈ। ਸ਼ਾਇਦ ਇਸੇ ਕਾਰਨ ਹੀ ਵੱਖ-ਵੱਖ ਭਾਸ਼ਾਵਾਂ ਦੇ ਵਿਚ ਮਾਂ
ਦੇ ਪਿਆਰ ਨੂੰ ਸਮਰਪਿਤ ਹੁੰਦੇ ਹੋਏ ਬਹੁਤ ਸਾਰੇ ਗੀਤ ਮੌਜੂਦ ਹਨ। ਸਾਡੀ ਬਾਲੀਵੁੱਡ ਇੰਡਸਟਰੀ ਦੇ ਵਿਚ ਇੱਕ ਅਜਿਹਾ ਕਲਾਕਾਰ ਹੈ ਜਿਸ ਨੇ ਆਸਕਰ ਜਿੱਤ ਕੇ ਭਾਰਤ ਦੇਸ਼ ਦਾ ਨਾਮ ਉੱਚਾ ਕੀਤਾ ਪਰ ਅੱਜ ਦਾ ਦਿਨ ਉਸ ਲਈ ਸਭ ਤੋਂ ਵੱਧ ਦੁੱਖ ਭਰਿਆ ਦਿਨ ਬਣ ਗਿਆ। ਇਥੇ ਅਸੀਂ ਗੱਲ ਕਰ ਰਹੇ ਹਾਂ ਭਾਰਤ ਦੇ ਮਸ਼ਹੂਰ ਸਿੰਗਰ ਅਤੇ ਸੰਗੀਤਕਾਰ ਏ ਆਰ ਰਹਿਮਾਨ ਦੀ ਜਿਨ੍ਹਾਂ ਦੀ ਮਾਂ ਕਰੀਮਾ ਬੇਗਮ ਦਾ ਅੱਜ ਦਿਹਾਂਤ ਹੋ ਗਿਆ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸਾਂਝੀ ਕਰਦੇ ਭਾਵੁਕ ਹੁੰਦੇ ਹੋਏ
ਕਿਹਾ ਕਿ ਉਨ੍ਹਾਂ ਦੀ ਮਾਂ ਨੇ ਅੱਜ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ ਆਪਣੀ ਮਾਂ ਦੇ ਬੇਹੱਦ ਕਰੀਬ ਸਨ ਅਤੇ ਹਰ ਖੁਸ਼ੀ ਅਤੇ ਗ਼ਮੀ ਦੇ ਮੌਕੇ ਉਨ੍ਹਾਂ ਨਾਲ ਸ਼ਰੀਕ ਹੁੰਦੇ ਸਨ। ਅਜਿਹੇ ਸਮੇਂ ਵਿੱਚ ਆਪਣੀ ਮਾਂ ਨੂੰ ਗੁਆ ਦੇਣਾ ਏ ਆਰ ਰਹਿਮਾਨ ਦੇ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਹਨਾਂ ਦੀ ਮਾਂ ਦੇ ਦੇਹਾਂਤ ਉੱਪਰ ਦੇਸ਼ਾਂ-ਵਿਦੇਸ਼ਾਂ ਦੀਆਂ ਪ੍ਰਸਿੱਧ ਹਸਤੀਆਂ ਤੋਂ ਇਲਾਵਾ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰੀਮਾ ਬੇਗਮ ਨੇ ਹੀ
ਏ ਆਰ ਰਹਿਮਾਨ ਦੀ ਗਾਇਕੀ ਅਤੇ ਸੰਗੀਤ ਨੂੰ ਪਹਿਚਾਣਿਆ ਸੀ ਅਤੇ ਇਸ ਖਾਤਰ ਉਨ੍ਹਾਂ ਨੇ ਏ ਆਰ ਰਹਿਮਾਨ ਨੂੰ ਗਿਆਰਵੀਂ ਕਲਾਸ ਦੌਰਾਨ ਹੀ ਸਕੂਲ ਵਿੱਚੋਂ ਹਟਾ ਲਿਆ ਸੀ। ਮਹਿਜ਼ 9 ਸਾਲ ਦੀ ਉਮਰ ਵਿੱਚ ਏ ਆਰ ਰਹਿਮਾਨ ਦੇ ਪਿਤਾ ਦਾ ਸਾਇਆ ਉਹਨਾਂ ਦੇ ਸਿਰ ਤੋਂ ਉਠ ਗਿਆ ਸੀ। ਆਪਣੀ ਵਧੀਆ ਪ੍ਰਵਰਿਸ਼ ਅਤੇ ਕੈਰੀਅਰ ਦਾ ਸਿਹਰਾ ਉਹ ਸਿਰਫ ਆਪਣੀ ਮਾਂ ਨੂੰ ਹੀ ਦਿੰਦੇ ਸਨ। ਪਰ ਅੱਜ ਉਨ੍ਹਾਂ ਦਾ ਸਭ ਤੋਂ ਵੱਡਾ ਸਹਾਰਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …