ਸਾਰੀ ਦੁਨੀਆ ਤੇ ਹੋ ਗਈ ਚਰਚਾ
ਜਿਸ ਸਮੇਂ ਤੋਂ ਅਮਰੀਕਾ ਵਿੱਚ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਹੋਈਆਂ ਸਨ। ਉਸ ਸਮੇਂ ਤੋਂ ਹੀ ਡੋਨਾਲਡ ਟਰੰਪ ਜ਼ਿਆਦਾ ਚਰਚਾ ਵਿੱਚ ਚੱਲ ਰਹੇ ਹਨ। ਅਮਰੀਕਾ ਦੇ ਅਗਲੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਜਿੱਥੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਗਈ ਹੈ। ਉਥੇ ਹੀ ਟਰੰਪ ਵੱਲੋਂ ਆਪਣੀ ਹਾਰ ਸਵੀਕਾਰ ਨਹੀਂ ਕੀਤੀ ਜਾ ਰਹੀ। ਉਸ ਵੱਲੋਂ ਪਹਿਲਾਂ ਵੀ ਇਨ੍ਹਾਂ ਚੋਣਾਂ ਦੇ ਨਤੀਜਿਆਂ ਵਿਚ ਘਪਲਾ ਕਰਨ ਦੇ ਦੋਸ਼ ਲਗਾਏ ਗਏ ਸਨ। ਉਸ ਤੋਂ ਬਾਦ ਵੀ ਡੋਨਾਲਡ ਟਰੰਪ ਜਾਂਦੇ ਜਾਂਦੇ ਬਹੁਤ ਸਾਰੇ ਅਜਿਹੇ ਕੰਮ ਕਰ ਰਹੇ ਹਨ, ਜਿਸ ਬਾਰੇ ਸਾਰੇ ਸੋਚ ਰਹੇ ਹਨ।
ਚੀਨ ਤੋਂ ਉਤਪਨ ਹੋਈ ਕਰੋਨਾ ਨੂੰ ਲੈ ਕੇ ਡੋਨਾਲਡ ਟਰੰਪ ਪਹਿਲਾਂ ਹੀ ਬਹੁਤ ਜ਼ਿਆਦਾ ਚੀਨ ਤੋਂ ਨਾਖੁਸ਼ ਹਨ। ਕਿਉਂਕਿ ਇਸ ਸਮੇਂ ਅਮਰੀਕਾ ਵਿੱਚ ਕਰੋਨਾ ਦੇ ਸਭ ਤੋਂ ਜਿਆਦਾ ਮਾਮਲੇ ਹਨ। ਆਪਣੇ ਦੇਸ਼ ਦੀ ਇਸ ਸਥਿਤੀ ਦੇ ਜਿੰਮੇਵਾਰ ਉਹ ਚੀਨ ਨੂੰ ਮੰਨਦੇ ਹਨ। ਜਿਸ ਕਾਰਨ ਉਨ੍ਹਾਂ ਨੇ ਜੋ ਬਾਇਡਨ ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਚੀਨ ਦੀਆਂ 60 ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਵੱਲੋਂ ਹੁਣ ਵੀ ਜਾਂਦੇ ਜਾਂਦੇ ਚੁੱਪ-ਚੁਪੀਤੇ ਕੁਝ ਕੰਮ ਕਰ ਦਿੱਤੇ ਗਏ ਹਨ।
ਜਿਸ ਨਾਲ ਸਾਰੀ ਦੁਨੀਆਂ ਵਿੱਚ ਚਰਚਾ ਹੋ ਰਹੀ ਹੈ। ਡੋਨਾਲਡ ਟਰੰਪ ਵੱਲੋ ਅਮਰੀਕਾ ਅਤੇ ਚੀਨ ਵਿਚਕਾਰ ਬਣੇ ਹੋਏ ਤਣਾਅ ਨੂੰ ਦੇਖਦੇ ਹੋਏ ਪਹਿਲਾਂ ਹੀ 60 ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਗਈ ਸੀ ਉਸ ਤੋਂ ਬਾਅਦ ਇਕ ਵਾਰ ਫਿਰ 103 ਚੀਨੀ ਅਤੇ ਰੂਸੀ ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਉਨ੍ਹਾਂ ਕੰਪਨੀਆਂ ਤੇ ਲਗਾਈ ਗਈ ਹੈ ਅਮਰੀਕੀ ਅਤੇ ਤਕਨੌਲਜੀ ਇੱਕ ਵਿਸ਼ਾਲ ਲੜੀ ਨੂੰ ਖਰੀਦਣ ਵਾਲੀਆਂ ਹਨ। 103 ਕੰਪਨੀਆਂ ਵਿੱਚ ਵਿੱਚ ਉਹ ਅਦਾਰੇ ਹਨ
ਜਿੰਨ੍ਹਾਂ ਵਿੱਚ 58 ਚੀਨੀ ਫ਼ੌਜਾਂ ਨਾਲ ਜੁੜੀਆਂ ਹਨ ਅਤੇ 45 ਰੂਸੀ ਫੌਜ ਨਾਲ ਜੁੜੇ ਹੋਏ ਹਨ। ਇਸ ਵਿੱਚ ਦੇਸ਼ ਦੀ ਚੋਟੀ ਦੀ ਚਿੱਪਮੇਕਰ,SMIC ਅਤੇ ਡਰੋਨ ਨਿਰਮਾਤਾ SZ DJI ਤਕਨੋਲਜੀ ਕੰਪਨੀ ਲਿਮਿਟਡ ਵੀ ਸ਼ਾਮਲ ਹੈ। ਡੋਨਾਲਡ ਟਰੰਪ ਦੇ ਇਸ ਫੈਸਲੇ ਨਾਲ ਦਰਜਨਾਂ ਚੀਨੀ ਕੰਪਨੀਆਂ ਬਲੈਕ ਲਿਸਟ ਵਿਚ ਸ਼ਾਮਲ ਹੋ ਗਈਆਂ ਹਨ। ਸੰਘਾਈ ਏਅਰਕ੍ਰਾਫਟ ਡਿਜ਼ਾਈਨ ਐਂਡ ਰਿਸਰਚ ਇੰਸਟੀਚਿਊਟ , COCAC ਜਹਾਜ਼ਾਂ ਦੇ ਡਿਜ਼ਾਇਨ ਬਣਾਉਂਦੀ ਹੈ। ਉਹ ਵੀ ਸ਼ਾਮਲ ਹੈ। ਪਿਛਲੇ ਮਹੀਨੇ ਪਹਿਲੀ ਵਾਰ ਸੂਚਨਾ ਦਿੱਤੀ ਗਈ ਸੀ ਕਿ ਅਮਰੀਕੀ ਵਣਜ ਵਿਭਾਗ ਨੇ ਉਨ੍ਹਾਂ ਕੰਪਨੀਆਂ ਨੂੰ ਬੈਨ ਕੀਤਾ ਹੈ ਜੋ ਚੀਨ ਜਾਂ ਰੂਸ ਦੀ ਫੌਜ ਨਾਲ ਜੁੜੀਆਂ ਹੋਈਆਂ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …