Breaking News

ਬਾਬਾ ਦਾ ਢਾਬਾ ਵਾਲੇ ਕਾਂਤਾ ਪ੍ਰਸ਼ਾਦ ਬਾਰੇ ਹੁਣ ਆਈ ਅਜਿਹੀ ਖਬਰ ਹਰ ਕੋਈ ਹੋ ਗਿਆ ਹੈਰਾਨ, ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਦੌਰਾਨ ਆਈ ਹੋਈ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਕਾਰਨ ਹਰ ਪਾਸੇ ਕੋਹਰਾਮ ਮੱਚ ਗਿਆ। ਇਸ ਬਿਮਾਰੀ ਕਾਰਨ ਪੂਰੇ ਸੰਸਾਰ ਵਿਚ ਅਜਿਹੀ ਹਫ਼ੜਾ ਦਫ਼ੜੀ ਮਚੀ ਜਿਸ ਨਾਲ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਜਨਮ ਹੋਇਆ। ਇਹ ਸਾਲ ਦੌਰਾਨ ਸਭ ਤੋਂ ਵੱਡੀ ਸੱਟ ਰੋਜ਼ਗਾਰ ਦੀ ਵੱਜੀ ਕਿਉਂਕਿ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਸੰਸਾਰ ਵਿੱਚ ਲਗਾਏ ਗਏ ਲਾਕਡਾਊਨ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਰੋਜ਼ਗਾਰ ਤੋਂ ਹੱਥ ਧੋਣੇ ਪਏ। ਪਰ ਇਸ ਮਾੜੇ ਸਮੇਂ ਦੌਰਾਨ ਵੀ ਮੰਦੇ ਪਏ ਬਿਜ਼ਨੈੱਸ ਨੂੰ ਇੰਟਰਨੈਟ ਕਾਰਨ ਮੁੜ ਤੋਂ ਸੰਜੀਵ ਹੋਣ ਦਾ ਮੌਕਾ ਮਿਲਿਆ।

ਇਸ ਸਾਲ ਦੌਰਾਨ ਮੁਸ਼ਕਿਲ ਭਰੇ ਦੌਰ ਵਿਚੋਂ ਗੁਜ਼ਰ ਰਹੇ ਹੋ ਲੋਕਾਂ ਵਿਚੋਂ ਦਿੱਲੀ ਦੇ ਰਹਿਣ ਵਾਲੇ ਕਾਂਤਾ ਪ੍ਰਸ਼ਾਦ ਵੀ ਸਨ ਜੋ ਅੱਜ ਕੱਲ ਪੂਰੀ ਦੁਨੀਆਂ ਦੇ ਵਿਚ ਬਾਬਾ ਕਾ ਢਾਬਾ ਨਾਮ ਤੋਂ ਮਸ਼ਹੂਰ ਹੋ ਗਏ ਹਨ। ਕੋਰੋਨਾ ਵਾਇਰਸ ਦੀ ਵਜਾ ਨਾਲ ਜਦੋਂ ਉਨ੍ਹਾਂ ਦੀ ਦੁਕਾਨ ਉਪਰ ਕੋਈ ਗਾਹਕ ਨਹੀਂ ਆਇਆ ਅਤੇ ਉਹਨਾਂ ਦਾ ਰੋਜ਼ਗਾਰ ਪੂਰੀ ਤਰ੍ਹਾਂ ਖਤਮ ਹੋਣ ਦੇ ਕਗਾਰ ‘ਤੇ ਪਹੁੰਚ ਗਿਆ ਤਾਂ ਉਸ ਸਮੇਂ ਇਕ ਯੂਟਿਊਬਰ ਗੋਰਵ ਵਾਸਨ ਨੇ ਉਨ੍ਹਾਂ ਦੀ ਇਕ ਵੀਡੀਓ ਬਣਾ ਕੇ ਵਾਇਰਲ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਦੀ ਦੁਕਾਨ ਉਪਰ ਖਾਣ ਪੀਣ ਵਾਲਿਆਂ ਦੀ ਭੀੜ ਲੱਗ ਗਈ ਸੀ।

ਪਰ ਹੁਣ ਕਾਂਤਾ ਪ੍ਰਸ਼ਾਦ ਦੇ ਦਿਨ ਬਦਲ ਚੁੱਕੇ ਹਨ। ਉਨ੍ਹਾਂ ਦੀ ਹੁਣ ਛੋਟੀ ਜਿਹੀ ਦੁਕਾਨ ਹੁਣ ਇਕ ਹਾਈ ਫਾਈ ਢਾਬੇ ਵਿਚ ਤਬਦੀਲ ਹੋ ਚੁੱਕੀ ਹੈ। ਜਿਥੇ ਉਹ ਖੁਦ ਕਾਊਂਟਰ ਉਪਰ ਬੈਠ ਕੇ ਗ੍ਰਾਹਕਾਂ ਦੀ ਦੇਖ ਰੇਖ ਕਰਦੇ ਹਨ। ਇਸ ਨਵੀਂ ਦੁਕਾਨ ਦਾ ਕਿਰਾਇਆ 35 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ। ਕਾਂਤਾ ਪ੍ਰਸ਼ਾਦ ਦੀ ਮਦਦ ਵਾਸਤੇ ਬਹੁਤ ਸਾਰੇ ਲੋਕਾਂ ਨੇ ਵਿੱਤੀ ਸਹਾਇਤਾ ਵੀ ਕੀਤੀ ਸੀ ਪਰ ਕੁਝ ਕਾਰਨਾਂ ਕਰਕੇ ਪੈਸਿਆਂ ਦੀ ਹੇਰਾ ਫੇਰੀ ਕਾਰਨ ਕਾਂਤਾ ਪ੍ਰਸ਼ਾਦ ਅਤੇ ਗੌਰਵ ਦੇ ਵਿਚਕਾਰ ਵਿਵਾਦ ਹੋ ਗਿਆ ਸੀ।

ਜਿਸ ਉਪਰ ਗੌਰਵ ਦਾ ਕਹਿਣਾ ਸੀ ਕਿ ਉਹਨਾਂ ਉੱਤੇ ਲਗਾਏ ਜਾ ਰਹੇ ਇਲਜ਼ਾਮ ਬਿਲਕੁਲ ਝੂਠੇ ਹਨ ਅਤੇ ਪੁਲਸ ਇਸ ਮਾਮਲੇ ਦਾ ਸਾਰਾ ਸੱਚ ਸਾਹਮਣੇ ਲਿਆਵੇਗੀ। ਉਧਰ ਬਾਬਾ ਦਾ ਢਾਬਾ ਚਲਾਉਣ ਵਾਲੇ ਕਾਂਤਾ ਪ੍ਰਸ਼ਾਦ ਦਾ ਵੀ ਕਹਿਣਾ ਹੈ ਕਿ ਉਸ ਦੀ ਪ੍ਰਸਿੱਧੀ ਦੇਖ ਕੇ ਕੁਝ ਲੋਕ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪਰ ਫਿਰ ਵੀ ਉਨ੍ਹਾਂ ਨੇ 18 ਲੋਕਾਂ ਦੇ ਬੈਠਣ ਦੇ ਲਈ ਇੱਕ ਨਵੀਂ ਦੁਕਾਨ ਖੋਲੀ ਹੈ। ਇਕ ਨਿਊਜ਼ ਏਜੰਸੀ ਦੇ ਨਾਲ ਗੱਲ ਬਾਤ ਕਰਦੇ ਹੋਏ ਕਾਂਤਾ ਪ੍ਰਸ਼ਾਦ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਸ ਦੇ ਮਾੜੇ ਸਮੇਂ ਦੇ ਵਿਚ ਮਦਦ ਕੀਤੀ ਸੀ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …