ਆਈ ਤਾਜਾ ਵੱਡੀ ਖਬਰ
ਅੰਮ੍ਰਿਤਸਰ: ਕੁਝ ਨਿੱਜੀ ਸਕੂਲਾਂ ‘ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੇ ਸ਼ਿਕਾਇਤ ਕਰਦਿਆਂ ਦੱਸਿਆ ਕਿ ਸਕੂਲ ਉਨ੍ਹਾਂ ਤੋਂ ਜ਼ਬਰੀ ਫੀਸ ਉਗਰਾਹੁਣ ਲਈ ਵਟਸਐਪ ‘ਤੇ ਮੈਸੇਜ਼ ਕਰ ਰਹੇ ਹਨ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਫ਼ਤਿਹਗੜ੍ਹ ਚੂੜੀਆਂ ਰੋਡ ‘ਤੇ ਸਥਿਤ ਇਕ ਨਿੱਜੀ ਸਕੂਲ ਦਾ ਸਾਹਮਣੇ ਆਇਆ ਹੈ, ਜਿਸ ਦੀ ਕੋ-ਆਰਡੀਨੇਟਰ ਬੱਚਿਆਂ ਦੇ ਮਾਪਿਆਂ ਨੂੰ ਵਟਸਐਪ ਤੇ ਮੈਸੇਜ ਕਰ ਰਹੀ ਹੈ ਕਿ ਅਸੀਂ ਆਪਣੇ ਸਕੂਲ ਦੇ ਉਨਾਂ ਬੱਚਿਆਂ ਦਾ ਇਕ ਅਲੱਗ ਗਰੁੱਪ ਬਣਾ ਰਹੇ ਹਾਂ ਜਿਨ੍ਹਾਂ ਨੇ ਸਕੂਲ ਫ਼ੀਸ ਅਦਾ ਕਰ ਦਿੱਤੀ ਹੈ।
ਸੋਮਵਾਰ ਵਾਲੇ ਦਿਨ ਇਸ ਗਰੁੱਪ ‘ਚ ਲਾਈਵ ਕਲਾਸਾਂ ਦਾ ਸ਼ੈਡਿਊਲ, ਬਲਿਊ ਪ੍ਰਿੰਟ ਤੇ ਇਮਤਿਹਾਨਾਂ ਦਾ ਸਿਲੇਬਸ ਤੇ ਹੋਰ ਜਾਣਕਾਰੀ ਪਾ ਦਿੱਤੀ ਜਾਵੇਗੀ। ਜਿਨ੍ਹਾਂ ਵਿਦਿਆਰਥੀਆਂ ਨੇ ਫੀਸਾਂ ਅਦਾ ਨਹੀਂ ਕੀਤੀਆਂ ਉਹ ਕਰ ਦੇਣ ਤਾਂ ਜੋ ਉਨ੍ਹਾਂ ਦੇ ਨਾਮ ਵੀ ਇਸ ਗਰੁੱਪ ‘ਚ ਸ਼ਾਮਲ ਕਰ ਦਿੱਤੇ ਜਾਣ। ਇਸ ਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ ਨੇ ਫੀਸਾਂ ਨਹੀਂ ਦਿੱਤੀਆਂ ਉਹ ਇਸ ਗਰੁੱਪ ਦੇ ਯੋਗ ਨਹੀਂ ਹੋਣਗੇ। ਕੁਝ ਬੱਚਿਆਂ ਦੇ ਉਹ ਮਾਪੇ ਜਿਨ੍ਹਾਂ ਦਾ ਤਾਲਾਬੰਦੀ ਤੇ ਕਰਫਿਊ ਦੌਰਾਨ ਕੰਮ ਕਾਜ ਬਿਲਕੁਲ ਬੰਦ ਹੋ ਗਿਆ ਹੈ ਉਨ੍ਹਾਂ ਸ਼ਿਕਾਇਤ ਕਰਦਿਆਂ ਕਿਹਾ ਕਿ ਇਸ ਵੇਲੇ ਤਾਂ ਮੂੰਹ ਦਾ ਨਿਵਾਲਾ ਵੀ ਔਖਾ ਹੋਇਆ ਹੈ ਤੇ ਬੱਚਿਆਂ ਦੀਆਂ ਫੀਸਾਂ ਕਿਵੇਂ ਅਦਾ ਕਰੀਏ। ਮਾਪਿਆਂ ਦੀ ਇਸ ਚਿੰਤਾ ਨੂੰ ਕਿਵੇਂ ਹੱਲ ਕਰਨਾ ਹੈ ਇਸ ਬਾਰੇ ਸਕੂਲਾਂ ਦਾ ਕੋਈ ਵੀ ਸਹੀ ਪ੍ਰਤੀਕਰਨ ਨਹੀਂ ਮਿਲ ਰਿਹਾ।
ਜੋ ਮਾਪੇ ਸਕੂਲ ਫੀਸ ਨਹੀਂ ਦੇ ਸਕਦੇ ਉਹ ਪ੍ਰਿੰਸੀਪਲ ਜਾਂ ਡੀ.ਈ.ਓ ਨੂੰ ਦਰਖਾਸਤ ਦੇਣ : ਯੂ. ਕੇ
ਇਸ ਸਬੰਧੀ ਜਦ ਜਗਬਾਣੀ/ਪੰਜਾਬ ਕੇਸਰੀ ਵਲੋਂ ਬੱਚਿਆਂ ਦੇ ਮਾਪਿਆਂ ਦੀ ਸਮੱਸਿਆ ਨੂੰ ਲੈ ਕੇ ਰਾਸਾ ਦੇ ਪੰਜਾਬ ਦੇ ਲੀਗਲ ਐਡਵਾਈਜ਼ਰ ਤੇ ਅੰਮ੍ਰਿਤਸਰ ਦੇ ਚੇਅਰਮੈਨ ਹਰਪਾਲ ਸਿੰਘ ਯੂ. ਕੇ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੀਸਾਂ ਦੇਣ ਬਾਰੇ ਜਿਹੜਾ ਸਿੰਗਲ ਬੈਂਚ ਦੇ ਮੈਡਮ ਨਿਰਮਲਜੀਤ ਦਾ ਫੈਸਲਾ ਹੋਇਆ ਸੀ ਉਸੇ ਨੂੰ ਡਬਲ ਬੈਂਚ ਨੇ ਬਹਾਲ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਫੈਸਲੇ ਅਨੁਸਾਰ ਜਿਹੜੇ ਮਾਪੇ ਸਕੂਲ ਫੀਸ ਨਹੀਂ ਦੇ ਸਕਦੇ ਉਹ ਸਕੂਲ ਦੇ ਪ੍ਰਿੰਸੀਪਲ ਨੂੰ ਇਕ ਐਪਲੀਕੇਸ਼ਨ ਦੇ ਸਕਦੇ ਹਨ, ਜਿਸ ‘ਤੇ ਸਕੂਲ ਨੇ ਦੋ ਹਫ਼ਤੇ ਦੇ ਅੰਦਰ-ਅੰਦਰ ਫੈਸਲਾ ਕਰਨਾ ਹੁੰਦਾ ਹੈ ਕਿ ਕੀ ਫੀਸ ਮੁਆਫ਼ ਕੀਤੀ ਜਾ ਸਕਦੀ ਹੈ ਜਾਂ ਨਹੀਂ। ਜੇ ਫੇਰ ਵੀ ਕੋਈ ਦਿੱਕਤ ਹੋਵੇ ਤਾਂ ਮਾਪੇ ਡੀ. ਈ. ਓ. ਨੂੰ ਦਰਖਾਸਤ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਨੇ ਵੀ ਆਪਣੇ ਖਰਚੇ ਕੱਢਣੇ ਹੁੰਦੇ ਹਨ। ਪਰ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹ ਆਪਣੇ ਫੰਡ ‘ਚੋਂ ਇਸ ਮੁਸ਼ਕਲ ਦੀ ਘੜੀ ‘ਚ ਬੱਚਿਆਂ ਦੀ ਮਦਦ ਕਰੇ। ਉਨ੍ਹਾਂ ਇਸ ਸਬੰਧੀ ਫੈਸਲੇ ਦੀ ਕਾਪੀ ਵੀ ਦਿਖਾਈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …