ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਚੱਲ ਰਹੇ ਖੇਤੀ ਅੰਦੋਲਨ ਦੌਰਾਨ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਖਿੱਚੋਤਾਣ ਜਾਰੀ ਹੈ। ਇਸ ਅੰਦੋਲਨ ਨੂੰ ਹੁਣ ਤੱਕ ਵੱਖ-ਵੱਖ ਵਿਭਾਗਾਂ ਵੱਲੋਂ ਆਪਣਾ ਸਮਰਥਨ ਦਿੱਤਾ ਗਿਆ ਹੈ। ਭਾਰਤ ਦੇਸ਼ ਤੋਂ ਇਲਾਵਾ ਕਈ ਵਿਦੇਸ਼ੀ ਮੁਲਕਾਂ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਵੱਡੇ-ਵੱਡੇ ਲੀਡਰਾਂ ਨੇ ਆਪਣੇ ਬਿਆਨ ਖੇਤੀ ਅੰਦੋਲਨ ਦੇ ਪੱਖ ਵਿੱਚ ਦਿੱਤੇ ਹਨ। ਕਿਸਾਨਾਂ ਵੱਲੋਂ ਸ਼ੁਰੂ ਕੀਤੇ ਗਏ ਇਸ ਖੇਤੀ ਅੰਦੋਲਨ ਦਾ ਜਿੱਥੇ ਸਮਰਥਨ ਹੋ ਰਿਹਾ ਹੈ ਉੱਥੇ ਹੀ ਕੁਝ ਲੋਕ ਇਸ ਦਾ ਵਿਰੋਧ ਵੀ ਕਰ ਰਹੇ ਹਨ।
ਜਿਨ੍ਹਾਂ ਵਿੱਚੋਂ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਸ਼ਾਮਲ ਹੈ ਜੋ ਬੀਤੇ ਦਿਨ ਆਪਣੀ ਫਿਲਮੀ ਟੀਮ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਮੁਲਾਕਾਤ ਕਰਨ ਪੁੱਜੀ। ਇਸ ਮੁਲਾਕਾਤ ਦੀਆਂ ਤਸਵੀਰਾਂ ਨੂੰ ਅਦਾਕਾਰਾ ਵੱਲੋਂ ਸੋਸ਼ਲ ਮੀਡੀਆ ਉਪਰ ਵੀ ਸਾਂਝਾ ਕੀਤਾ ਗਿਆ। ਇਨ੍ਹਾਂ ਤਸਵੀਰਾਂ ਦੇ ਨਾਲ ਹੀ ਕੰਗਣਾ ਨੇ ਲਿਖਿਆ ਕਿ ਅੱਜ ਸਤਿਕਾਰ ਯੋਗ ਰੱਖਿਆ ਮੰਤਰੀ ਰਾਜਨਾਥ ਸਿੰਘ ਦੀਆਂ ਦੁਆਵਾਂ ਲਈ ਟੀਮ ਤੇਜਸ ਨੇ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੌਰਾਨ ਫਿਲਮ ਦੀ ਸਕ੍ਰਿਪਟ ਵੀ ਰੱਖਿਆ ਮੰਤਰੀ ਨਾਲ ਸਾਂਝੀ ਕੀਤੀ ਗਈ ਹੈ ਇਸ ਸਬੰਧੀ ਕੁਝ ਇਜਾਜ਼ਤ ਵੀ ਲਈ ਗਈ। ਇਸ ਫਿਲਮ ਵਿੱਚ ਕੰਗਨਾ ਫਾਈਟਰ ਪਾਇਲਟ ਦਾ ਕਿਰਦਾਰ ਨਿਭਾ ਰਹੀ ਹੈ। ਫ਼ਿਲਮ ਤੇਜਸ ਦੀ ਸ਼ੂ-ਟਿੰ-ਗ ਜਲਦ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਪ੍ਰੋਡਕਸ਼ਨ ਟੀਮ ਦਾ ਕੰਮ ਵੀ ਪੂਰਨ ਤੌਰ ‘ਤੇ ਮੁਕੰਮਲ ਹੋ ਚੁੱਕਾ ਹੈ। ਬਸ ਹੁਣ ਇਸ ਫ਼ਿਲਮ ਦੀ ਸ਼ੁਰੂਆਤ ਹੋਣੀ ਬਾਕੀ ਹੈ। ਜ਼ਿਕਰਯੋਗ ਹੈ ਕਿ ਇਹ ਫਿਲਮ ਭਾਰਤੀ ਹਵਾਈ ਸੈਨਾ ਦੇ ਲ-ੜਾ- ਕੂ ਜਹਾਜ਼ ਤੇਜਸ ਨਾਲ ਜੁੜੀ ਹੋਈ ਹੈ
ਜਿਸ ਵਿੱਚ ਕੰਗਨਾ ਰਣੌਤ ਇਕ ਫਾਈਟਰ ਪਾਇਲਟ ਦਾ ਕਿਰਦਾਰ ਨਿਭਾਉਣ ਵਾਲੀ ਹੈ। ਇਸ ਫਿਲਮ ਨੂੰ ਅਗਲੇ ਸਾਲ ਤੱਕ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਹਾਲ ਦੀ ਘੜੀ ਦੌਰਾਨ ਗੱਲ ਕੀਤੀ ਜਾਵੇ ਤਾਂ ਕੰਗਨਾ ਇਸ ਸਮੇਂ ਕਿਸਾਨਾਂ ਦੇ ਲਈ ਕੀਤੇ ਗਏ ਬਿਆਨ ਕਾਰਨ ਵਿਵਾਦਾਂ ਨਾਲ ਘਿਰੀ ਹੋਈ ਹੈ। ਇਸ ਦੌਰਾਨ ਹੀ ਕਿਸਾਨ ਅੰਦੋਲਨ ਉਪਰ ਦਿਲਜੀਤ ਦੋਸਾਂਝ ਅਤੇ ਕੰਗਨਾ ਰਨੌਤ ਦਰਮਿਆਨ ਟਵਿੱਟਰ ਵਾਰ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਕੰਗਨਾ ਰਣੌਤ ਦੇ ਵਿਵਾਦਿਤ ਬਿਆਨ ਕਾਰਨ ਕੜੇ ਸ਼ਬਦਾਂ ਦੇ ਵਿਚ ਨਿੰਦਿਆ ਕੀਤੀ ਜਾ ਰਹੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …