ਆਈ ਤਾਜਾ ਵੱਡੀ ਖਬਰ
ਜਿੱਥੇ ਖੇਤੀ ਕਨੂੰਨਾਂ ਨੂੰ ਲੈ ਕੇ ਪੰਜਾਬੀ ਗਾਇਕਾਂ ਅਤੇ ਕਲਾਕਾਰਾਂ ਵੱਲੋਂ ਕਿਸਾਨ ਜਥੇ ਬੰਦੀਆਂ ਦੀ ਭਰਪੂਰ ਹਮਾਇਤ ਕੀਤੀ ਜਾ ਰਹੀ ਹੈ। ਸਭ ਗਾਇਕ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ। ਜਦੋਂ ਦੇਸ਼ ਅੰਦਰ ਕਰੋਨਾ ਦੀ ਆਮਦ ਹੋਈ ਸੀ, ਤਾਂ ਬਹੁਤ ਸਾਰੇ ਕਲਾਕਾਰਾਂ ਵੱਲੋਂ ਅੱਗੇ ਵਧ ਕੇ ਲੋਕਾਂ ਦੀ ਮਦਦ ਕੀਤੀ ਗਈ। ਜਿੱਥੇ ਸੋਨੂੰ ਸੂਦ ਵਰਗੇ ਅਦਾਕਾਰ ਨੇ ਅਸਲ ਹੀਰੋ ਹੋਣ ਦਾ ਆਪਣਾ ਫਰਜ਼ ਨਿਭਾਇਆ ਸੀ।
ਜਿਸ ਨੇ ਅਸਲ ਕਰੋਨਾ ਯੋਧਾ ਬਣ ਕੇ ਸਭ ਦੀ ਮਦਦ ਕੀਤੀ ਸੀ। ਉੱਥੇ ਹੀ ਬਹੁਤ ਸਾਰੇ ਉਸ ਸਮੇਂ ਫਿਲਮੀ ਅਦਾਕਾਰਾ ਵੱਲੋਂ ਉਸ ਔਖੀ ਘੜੀ ਵਿਚ ਗਰੀਬ ਲੋਕਾਂ ਦੀ ਬਾਂਹ ਫੜੀ ਗਈ ਸੀ। ਕਰੋਨਾ ਮਰੀਜ਼ਾਂ ਦੀ ਮਦਦ ਕਰਨ ਵਾਲੀ ਅਦਾਕਾਰਾਂ ਨੂੰ ਅਧਰੰਗ ਦਾ ਅ-ਟੈ-ਕ ਹੋਣ ਕਾਰਨ ਸਾਰੀ ਫ਼ਿਲਮ ਇੰਡਸਟਰੀ ਉਸ ਲਈ ਦੁਆਵਾਂ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਮਰੀਜਾਂ ਦੀ ਸੇਵਾ ਕਰਨ ਵਾਲੀ ਅਦਾਕਾਰਾ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਸ਼ਿਖਾ ਮਲਹੋਤਰਾ ਵੱਲੋਂ ਕਰੋਨਾ ਕਾਲ ਦੇ ਦੌਰਾਨ ਇਕ ਨਰਸ ਵਜੋਂ ਕਰੋਨਾ ਮਰੀਜਾਂ ਦੀ ਸੇਵਾ ਕੀਤੀ ਗਈ ਸੀ।
ਇਸ ਭਲਾਈ ਦੇ ਕੰਮ ਦੌਰਾਨ ਹੀ ਸ਼ਿਖਾ ਖੁਦ ਵੀ ਕਰੋਨਾ ਦੀ ਚਪੇਟ ਵਿਚ ਆ ਗਈ ਸੀ, ਜੋ ਇਕ ਮਹੀਨੇ ਪਹਿਲਾ ਹੀ ਕਰੋਨਾ ਨੂੰ ਹਰਾਉਣ ਤੋਂ ਬਾਅਦ ਠੀਕ ਹੋਈ ਸੀ। ਕਰੋਨਾ ਦੇ ਚਲਦੇ ਹੋਏ ਮਰੀਜਾਂ ਦੀ ਸੇਵਾ ਲਈ ਜੋਗੇਸਵਰੀ ਮੁੰਬਈ ਵਿਖੇ ਹਿੰਦੂ ਦਿਲ ਸਮਰਾਟ ਟਰੋਮਾ ਸੈਟਰ ਵਿਚ ਨਰਸ ਵਜੋਂ ਕੰਮ ਕੀਤਾ । ਇਸ ਇਸ ਤਰ੍ਹਾਂ ਉਹ ਖੁਦ ਵੀ ਕਰੋਨਾ ਦੀ ਚਪੇਟ ਵਿਚ ਆ ਗਈ ਸੀ,ਅਤੇ ਜੰਗ ਜਿੱਤਣ ਤੋਂ ਬਾਅਦ ਸ਼ਿਖਾ ਨੂੰ ਅਧਰੰਗ ਦਾ ਅਟੈਕ ਹੋ ਗਿਆ।
ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਮੁੰਬਈ ਦੇ ਕਪੂਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿਥੇ ਉਹ ਪੂਰੀ ਤਰ੍ਹਾਂ ਗੱਲ ਕਰਨ ਤੋਂ ਵੀ ਅਸਮਰੱਥ ਹਨ,ਤੇ ਸਭ ਵੱਲੋਂ ਉਹਨਾਂ ਦੇ ਜਲਦ ਸਿਹਤਯਾਬ ਹੋਣ ਲਈ ਕੀਤੀਆਂ ਜਾ ਰਹੀਆਂ। ਸ਼ਿਖਾ ਦੇ ਬੀਮਾਰ ਹੋਣ ਬਾਰੇ ਇਹ ਜਾਣਕਾਰੀ ਉਸਦੇ ਮੈਨੇਜਰ ਅਸ਼ਵਨੀ ਸ਼ੁਕਲਾ ਵੱਲੋਂ ਦਿਤੀ ਗਈ। ਨਾਲ ਹੀ ਇੰਸਟਾਗ੍ਰਾਮ ਤੇ ਸ਼ਿਖਾ ਦੀ ਇੱਕ ਫੋਟੋ ਵੀ ਪੋਸਟ ਕੀਤੀ ਗਈ ਹੈ। ਅਧਰੰਗ ਕਾਰਨ ਸ਼ਿਖਾ ਦੇ ਸਰੀਰ ਦੇ ਸੱਜੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਅਦਾਕਾਰ ਸ਼ਿਖਾ ਨੇ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਨਾਲ ਫਿਲਮ ਫੈਨ, ਤਾਪਸੀ ਪੰਨੂ ਦੀ ਰਨਿੰਗ ਸ਼ਾਦੀ ਡਾਟ ਕਾਮ, ਅਤੇ ਪਿਛਲੇ ਸਾਲ ਸੰਜੇ ਮਿਸ਼ਰਾ ਨਾਲ ਫਿਲਮ ਕੰਚਲੀ ਵਿੱਚ ਬਤੌਰ ਲੀਡ ਐਕਟਰਸ ਨਜ਼ਰ ਆਈ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …