ਆਈ ਤਾਜਾ ਵੱਡੀ ਖਬਰ
ਇਸ ਸਾਲ ਦੇ ਵਿੱਚ ਇਨੀਆ ਜ਼ਿੰਦਗੀਆ ਇਸ ਦੁਨੀਆ ਤੋਂ ਤੋਂ ਦੂਰ ਹੋ ਜਾਣਗੀਆਂ । ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ । ਇਸ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਸਿਰਫ ਦੁਖਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਹੈ। ਇਸ ਸਾਲ ਦੇ ਵਿੱਚ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਸੁਣ ਕੇ ਬਹੁਤ ਦੁੱਖ ਹੁੰਦਾ ਹੈ।
ਇਸ ਸਾਲ ਦੇ ਵਿੱਚ ਵਿਸ਼ਵ ਵਿਚ ਆਉਣ ਵਾਲੀਆਂ ਦੁਖ ਦਾਈ ਖਬਰਾਂ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਇਕ ਤੋਂ ਬਾਅਦ ਇਕ ਅਜਿਹੀਆਂ ਖਬਰਾਂ ਨੇ ਇਨਸਾਨ ਦੇ ਮਨੋਬਲ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਇਸ ਸਾਲ ਦੇ ਵਿਚ ਜਿਥੇ ਕੋਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੇ ਗਈ। ਉਥੇ ਹੀ ਕੁਝ ਬੀਮਾਰੀਆਂ ਦੇ ਚੱਲਦੇ ਹੋਏ, ਤੇ ਕੁਝ ਸੜਕ ਹਾਦਸੇ ਦੇ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।
ਇਸ ਸਾਲ ਦੇ ਵਿੱਚ ਰਾਜਨੀਤਿਕ ਜਗਤ, ਖੇਡ ਜਗਤ ,ਸਾਹਿਤ ਜਗਤ, ਧਾਰਮਿਕ ਜਗਤ, ਫਿਲਮ ਜਗਤ ,ਮਨੋਰੰਜਨ ਜਗਤ, ਵਿਚੋਂ ਬਹੁਤ ਸਾਰੀਆਂ ਸਖਸ਼ੀਅਤਾ ਇਸ ਦੁਨੀਆ ਨੂੰ ਅਲਵਿਦਾ ਆਖ ਗਈਆ। ਜਿਨ੍ਹਾਂ ਦੇ ਜਾਣ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਹੁਣ ਰਾਜਨੀਤਿਕ ਜਗਤ ਤੋਂ ਫਿਰ ਦੁਖਦਾਈ ਖਬਰ ਸਾਹਮਣੇ ਆਈ ਹੈ। ਜਿੱਥੇ ਇਕ ਸਾਬਕਾ ਮੰਤਰੀ ਦੀ ਅਚਾਨਕ ਹੋਈ ਮੌਤ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਕੇਂਦਰੀ ਗ੍ਰਹਿ ਰਾਜ ਮੰਤਰੀ ਤੇ ਕਾਂਗਰਸ ਨੇਤਾ ਰਾਮ ਲਾਲ ਰਾਹੀ ਦਾ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ਵਿਚ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਮਿਸ਼ਰਿਖ ਤੋਂ 4 ਬਾਰ ਲੋਕ ਸਭਾ ਦੇ ਸੰਸਦ ਮੈਂਬਰ ਰਹੇ ਤੇ ਫਿਰ 2 ਬਾਰ ਸੀਤਾਪੁਰ ਦੀ ਹਰਗਾਉਂ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਚੁਣੇ ਗਏ। ਫਿਰ ਕਾਂਗਰਸ ਨੂੰ ਛੱਡ ਕੇ ਬੀਜੇਪੀ ਵਿਚ 2017 ਵਿਚ ਸ਼ਾਮਿਲ ਹੋ ਗਏ, ਅਤੇ 2019 ਵਿੱਚ ਫਿਰ ਤੋਂ ਕਾਂਗਰਸ ਨੂੰ ਜੁਆਇਨ ਕਰ ਲਿਆ। ਉਹ ਪੀ ਵੀ ਨਰਸਿਮਾ ਰਾਓ ਦੀ ਸਰਕਾਰ ਵਿਚ 1991 ਤੋਂ 1996 ਤੱਕ ਮੰਤਰੀ ਰਹੇ ਸਨ। ਰਾਮ ਲਾਲ ਰਾਹੀਂ ਦਾ ਜਨਮ ਸੀਤਾਪੁਰ ਜ਼ਿਲੇ ਦੇ ਧਖਾੜਾ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੇ ਪੁੱਤਰ ਸੁਰੇਸ਼ ਰਾਹੀਂ ਵੀ ਬੀਜੇਪੀ ਦੇ ਵਿਧਾਇਕ ਹਨ। ਸਭ ਰਾਜਨੀਤਿਕ ਦਲਾਂ ਵੱਲੋਂ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …