ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
ਟਿਊਬਵੈੱਲਾਂ ਦੀ ਮਲਕੀਅਤ ਤਬਦੀਲੀ ਕਰਵਾਉਣ ਲਈ ਪਾਵਰਕਾਮ ਨੇ ਯੋਜਨਾ ਜਾਰੀ ਕਰ ਦਿੱਤੀ ਹੈ ਤੇ ਇਸ ਦੇ ਤਹਿਤ ਟਿਊਬਵੈਲਾਂ ਦੀ ਮਲਕੀਅਤ ਤਬਦੀਲੀ ਲਈ ਕਈ ਇਲਾਕਿਆਂ ‘ਚ ਕੈਂਪ ਲਗਾਏ ਜਾਣਗੇ | ਕਿਸਾਨਾਂ ਨੂੰ ਅਕਸਰ ਹੀ ਤਕਸੀਮ ਜਾ ਕਿਸੇ ਹੋਰ ਕਾਰਨ ਟਿਊਬਵੈੱਲਾਂ ਦੀ ਮਲਕੀਅਤ ਤਬਦੀਲੀ ਕਰਵਾਉਣ ਦੀ ਜਰੂਰਤ ਪੈਂਦੀ ਹੈ ਜਿਸਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਂਸਲਾ ਕੀਤਾ ਹੈ |
18 ਅਗਸਤ ਨੂੰ ਪਾਵਰਕਾਮ ਵਲੋਂ ਬਠਿੰਡਾ ਅਧੀਨ ਵੱਖ-ਵੱਖ ਦਫ਼ਤਰਾਂ ਜੋ ਕਿ ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ, ਭੋਗਪੁਰ, ਮਾਹਿਲਪੁਰ, ਨਕੋਦਰ, ਕਰਤਾਰਪੁਰ, ਨਵਾਂਸ਼ਹਿਰ, ਗੁਰਾਇਆ, ਗੜ੍ਹਸ਼ੰਕਰ, ਬੰਗਾ ਅਤੇ ਬਠਿੰਡਾ, ਭਗਤਾ ਭਾਈਕਾ, ਮੋੜ, ਮਾਨਸਾ, ਬੁਢਲਾਡਾ, ਫ਼ਰੀਦਕੋਟ, ਕੋਟਕਪੂਰਾ, ਮੋਗਾ, ਬਾਘਾ ਪਰਾਣਾ, ਫ਼ਿਰੋਜ਼ਪੁਰ, ਜਲਾਲਾਬਾਦ, ਜ਼ੀਰਾ, ਸ੍ਰੀ ਮੁਕਤਸਰ ਸਾਹਿਬ, ਗਿੱਦੜਬਾਹਾ, ਅਬੋਹਰ, ਫ਼ਾਜ਼ਿਲਕਾ ਅਧੀਨ ਵੱਖ-ਵੱਖ ਦਫ਼ਤਰਾਂ ਵਿਚ 18 ਅਗਸਤ ਨੂੰ ਕੈਂਪ ਲਗਾਏ ਜਾ ਰਹੇ ਹਨ |
ਪਾਵਰਕਾਮ ਮੁਤਾਬਿਕ ਅਜੇਹੇ ਟਿਊਬਵੈੱਲ ਕੁਨੈਕਸ਼ਨਾਂ ਜਿਨ੍ਹਾਂ ਵਿਚ ਮਲਕੀਅਤ ਤਬਦੀਲੀ ਲੋੜੀਂਦੀ ਹੈ, ਦੇ ਖਪਤਕਾਰਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਲੋੜੀਂਦੇ ਦਸਤਾਵੇਜ਼ ਲੈ ਕੇ ਵੰਡ ਦਫ਼ਤਰਾਂ ਵਿਚ ਪਹੰੁਚ ਕੇ ਇਸ ਮੌਕੇ ਦਾ ਫ਼ਾਇਦਾ ਉਠਾਉਣ | 18 ਅਗਸਤ ਨੂੰ ਮੁੱਖ ਇੰਜੀਨੀਅਰ/ਵੰਡ ਉਤਰ ਜਲੰਧਰ ਅਤੇ ਮੁੱਖ ਇੰਜੀ. ਵੰਡ ਪੱਛਮ ਬਠਿੰਡਾ ਅਧੀਨ ਵੱਖ-ਵੱਖ ਵੰਡ ਦਫ਼ਤਰਾਂ ਵਿਚ ਕ੍ਰਮਵਾਰ 90 ਅਤੇ 93 ਵਿਸ਼ੇਸ਼ ਕੈਂਪ ਲਗਾਏ ਜਾਣਗੇ |
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ