Breaking News

ਕਿਸਾਨ ਅੰਦੋਲਨ : ਅਮਰੀਕਾ ਤੋਂ ਆ ਗਈ ਹੁਣ ਕਿਸਾਨਾਂ ਦੇ ਹੱਕ ਚ ਇਹ ਵੱਡੀ ਖਬਰ,ਸਰਕਾਰ ਹੋਈ ਹੈਰਾਨ

ਆਈ ਤਾਜਾ ਵੱਡੀ ਖਬਰ

ਆਪਣੀ ਕਿਸਾਨੀ ਨੂੰ ਬਚਾਉਣ ਖਾਤਰ ਦੇਸ਼ ਦਾ ਕਿਸਾਨ ਖੇਤੀ ਅੰਦੋਲਨ ਦੇ ਤਹਿਤ ਇਸ ਸਮੇਂ ਰੋਸ ਪ੍ਰਦਰਸ਼ਨ ਕਰ ਰਿਹਾ ਹੈ। ਬੀਤੇ 26 ਨਵੰਬਰ ਤੋਂ ਸ਼ੁਰੂ ਕੀਤੇ ਗਏ ਖੇਤੀ ਅੰਦੋਲਨ ਵਿੱਚ ਹੁਣ ਤੱਕ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਬਹੁਤ ਸਾਰੇ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਪਰ ਬੈਠੇ ਹੋਏ ਹਨ। ਇਨ੍ਹਾਂ ਕਿਸਾਨਾਂ ਨੂੰ ਹੁਣ ਤੱਕ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੋਂ ਵੀ ਸਮਰਥਨ ਪ੍ਰਾਪਤ ਹੋ ਰਿਹਾ ਹੈ।

ਬਹੁਤ ਸਾਰੇ ਦੇਸ਼ ਜਿਵੇਂ ਕਿ ਕੈਨੇਡਾ ਅਤੇ ਯੂਨਾਈਟਡ ਕਿੰਗਡਮ ਦੇ ਲੋਕਾਂ ਅਤੇ ਰਾਜਨੀਤਕ ਨੇਤਾਵਾਂ ਨੇ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ ਉੱਥੇ ਹੀ ਹੁਣ ਅਮਰੀਕਾ ਦੇ ਵੱਖ-ਵੱਖ ਰਾਜਨੀਤਕ ਨੇਤਾਵਾਂ ਨੇ ਵੀ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਖੇਤੀ ਅੰਦੋਲਨ ਵਿੱਚ ਆਪਣਾ ਸਮਰਥਨ ਦਿੱਤਾ ਹੈ। ਅਮਰੀਕਾ ਦੇ ਵਿਚ ਕਾਂਗਰਸ ਸੰਸਦ ਮੈਂਬਰ ਡੱਗ ਲਾਮਾਫੱਲਾ ਨੇ ਸੋਮਵਾਰ ਨੂੰ ਆਪਣੇ ਬਿਆਨ ਵਿਚ ਕਿਹਾ ਹੈ ਕਿ ਭਾਰਤ ਦੇਸ਼ ਦੇ ਵਿਚ ਆਪਣੀ ਰੋਜ਼ੀ ਰੋਟੀ ਨੂੰ ਬਚਾਉਣ ਦੇ ਲਈ ਅਤੇ ਸਰਕਾਰ ਦੇ ਗੁੰਮਰਾਹ ਅਤੇ ਅਸਪੱਸ਼ਟ ਨਿਯਮਾਂ ਦਾ ਵਿਰੋਧ ਕਰ ਰਹੇ ਪੰਜਾਬੀ ਕਿਸਾਨਾਂ ਦਾ ਮੈਂ ਸਮਰਥਨ ਕਰਦਾ ਹਾਂ।

ਇਸ ਦੇ ਨਾਲ ਹੀ ਕੈਲੀਫੋਰਨੀਆ ਤੋਂ ਇੱਕ ਰਿਪਬਲਿਕਨ ਸੰਸਦ ਮੈਂਬਰ ਨੇ ਆਖਿਆ ਕਿ ਪੰਜਾਬੀ ਕਿਸਾਨਾਂ ਨੂੰ ਆਪਣੀ ਸਰਕਾਰ ਖਿਲਾਫ ਹਿੰਸਾ ਦੇ ਡਰ ਤੋਂ ਬਗੈਰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇੱਕ ਹੋਰ ਸੰਸਦ ਮੈਂਬਰ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜੋਸ਼ ਹਾਰਡਰ ਨੇ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਇਸ ਨੂੰ ਆਪਣੇ ਨਾਗਰਿਕਾਂ ਨੂੰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।

ਮੈਂ ਇਨ੍ਹਾਂ ਕਿਸਾਨਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਾਰਥਕ ਸੰਵਾਦ ਦੀ ਅਪੀਲ ਕਰਦਾ ਹਾਂ। ਸੰਸਦ ਮੈਂਬਰ ਟੀ.ਜੇ. ਕੌਕਸ ਨੇ ਵੀ ਕਿਸਾਨਾਂ ਦੇ ਸਮਰਥਨ ਵਿਚ ਬੋਲਦਿਆਂ ਕਿਹਾ ਕਿ ਭਾਰਤ ਨੂੰ ਸ਼ਾਂਤਮਈ ਪ੍ਰਦਰਸ਼ਨ ਦੇ ਆਧਾਰ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਅਤੇ ਆਪਣੇ ਨਾਗਰਿਕਾਂ ਦੀ ਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਕ ਹੋਰ ਸੰਸਦ ਮੈਂਬਰ ਐਂਡੀ ਲੇਵੀ ਨੇ ਆਖਿਆ ਉਨ੍ਹਾਂ ਨੂੰ ਭਾਰਤ ਦੇ ਕਿਸਾਨਾਂ ਦੇ ਅੰਦੋਲਨ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਅਮਰੀਕੀ ਨੇਤਾਵਾਂ ਦੇ ਨਾਲ ਨਾਲ ਅਮਰੀਕੀ ਮੀਡੀਆ ਨੇ ਵੀ ਕਿਸਾਨਾਂ ਦੇ ਅੰਦੋਲਨ ਨੂੰ ਅਹਿਮ ਸਥਾਨ ਦਿੱਤਾ। ਪਰ ਭਾਰਤ ਦੀ ਕੇਂਦਰ ਸਰਕਾਰ ਨੇ ਇਨ੍ਹਾਂ ਸਾਰੇ ਬਿਆਨਾਂ ਉੱਪਰ ਇਤਰਾਜ਼ ਜਤਾਉਂਦੇ ਹੋਏ ਆਖਿਆ ਕਿ ਇਹ ਬਿਆਨ ਗੁੰਮਰਾਹ ਕਰਨ ਵਾਲੇ ਹਨ। ਭਾਰਤ ਵਿੱਚ ਚੱਲ ਰਿਹਾ ਇਹ ਮੁੱਦਾ ਲੋਕਤੰਤਰੀ ਦੇਸ਼ ਦਾ ਅੰਦਰੂਨੀ ਮਾਮਲਾ ਹੈ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …