ਕਿਸਾਨ ਵੀਰੋ ਖੇਤੀਬਾੜੀ ਲਈ ਸਭ ਤੋਂ ਪਹਿਲਾ ਖ਼ਬਰ ਜਾ ਕੋਈ ਵੀ ਜਾਣਕਾਰੀ ਸਬ ਤੋਂ ਪਹਿਲਾ ਪ੍ਰਾਪਤ ਕਰਨ ਲਈ ਇਸ ਪੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ
ਆਉਣ ਵਾਲੇ਼ 24 ਤੋਂ 36 ਘੰਟਿਆਂ ਦੌਰਾਨ ਸੂਬੇ ਦੇ ਬਹੁਤੇ ਹਿੱਸਿਆਂ ਚ, ਰੂੰ ਵਾਲੇ ਭਾਰੀ ਬੱਦਲਾਂ ਹੇਠ ਗਰਜ-ਚਮਕ ਨਾਲ, ਭਾਦੋਂ ਦੇ ਹਲਕੇ/ਦਰਮਿਆਨੇ ਛਰਾਟਿਆਂ ਦੀ ਉਮੀਦ ਹੈ। ਪੱਛਮੀ ਮੱਧ ਪ੍ਦੇਸ਼ ਤੇ ਗੁਜਰਾਤ ਕੋਲ ਬਣਿਆ ਮਾਨਸੂਨੀ ਡਿਪ੍ਰੈਸ਼ਨ ਕਮਜੋਰ ਹੋਣਾ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਨਮ ਹਵਾਂਵਾਂ ਨੇ ਪੰਜਾਬ ਦਾ ਰੁਖ ਕਰਨਾ ਸ਼ੁਰੂ ਕਰ ਦਿੱਤਾ ਹੈ।
ਜਿਸ ਕਾਰਨ ਪੰਜਾਬ ਸਣੇ ਉੱਤਰ-ਪੱਛਮ ਚ ਮਾਨਸੂਨ ਐਕਟਿਵ ਹੋ ਚੁੱਕੀ ਹੈ।ਤੇ ਜ਼ਿਆਦਾਤਰ ਪੰਜਾਬ ਵਿਚ ਮੀਂਹ ਸ਼ੁਰੂ ਹੋ ਚੁੱਕਾ ਹੈ । ਰਿਪੋਰਟ ਲਿਖਣ ਦੌਰਾਨ ਸੂਬੇ ਦੇ ਪੂਰਬੀ(ਪਟਿਆਲਾ, ਚੰਡੀਗੜ੍ਹ) ਤੇ ਕੇਂਦਰੀ ਹਿੱਸਿਆਂ(ਲੁਧਿਆਣਾ, ਬਰਨਾਲਾ, ਜਲੰਧਰ, ਮੋਗਾ) ਚ ਕਾਰਵਾਈਆਂ ਦੇਖੀਆਂ ਗਈਆਂ।
ਸੋਮਵਾਰ ਦੇ ਕਰੀਬ ਪੱਛਮੀ ਸਿਸਟਮ ਦੇ ਕਸ਼ਮੀਰ ਚ ਆਗਮਨ ਨਾਲ, ਪੰਜਾਬ ਚ ਬਰਸਾਤਾਂ ਚ ਵਾਧਾ ਦੇਖਿਆ ਜਾਵੇਗਾ। ਹਾਲਾਂਕਿ ਅਗਸਤ ਦੇ ਆਖਰੀ ਹਫਤੇ ਪੰਜਾਬ ਚ ਬਰਸਾਤੀ ਕਾਰਵਾਈ ਸੁਸਤ ਰਹੇਗੀ।
ਇਸ ਵਾਰ ਸੋਕੇ ਦੀ ਮਾਰ ਝੱਲ ਰਹੇ ਮੁਕਤਸਰ, ਫਾਜ਼ਿਲਕਾ ,ਬਠਿੰਡਾ ,ਅਬੋਹਰ ,ਫਰੀਦਕੋਟ ਆਦਿ ਵਿਚ ਵੀ ਅਗਲੇ 36 ਘੰਟਿਆਂ ਦੌਰਾਨ ਹਲਕੇ ਛਰਾਟਿਆਂ ਦੀ ਉਮੀਦ ਜਤਾਈ ਜਾ ਰਹੀ ਹੈ । ਇਹਨਾਂ ਜਿਲ੍ਹਿਆਂ ਵਿਚ ਬਾਕੀ ਜਿਲ੍ਹਿਆਂ ਦੇ ਮੁਕਾਬਲੇ ਬਹੁਤ ਘੱਟ ਬਰਸਾਤ ਹੋਈ ਹੈ।
ਪੰਜਾਬ_ਦਾ_ਮੌਸਮ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ