ਆਈ ਤਾਜਾ ਵੱਡੀ ਖਬਰ
ਪੂਰਾ ਦੇਸ਼ ਇਸ ਸਮੇਂ ਕਿਸਾਨਾਂ ਦੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਕੀਤੇ ਜਾ ਰਹੇ ਅੰਦੋਲਨ ਵਿੱਚ ਸ਼ਰੀਕ ਹੋ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਪਣਾ ਸਮਰਥਨ ਕਿਸਾਨਾਂ ਨੂੰ ਦੇ ਰਹੇ ਹਨ। ਭਾਰਤ ਦੇ ਕਈ ਸੂਬਿਆਂ ਵਿੱਚੋਂ ਵੀ ਬਹੁਤ ਸਾਰੇ ਲੋਕ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਅੰਦੋਲਨ ਵਿੱਚ ਆਪਣੀ ਹਿੱਸੇ ਦਾਰੀ ਪਾ ਰਹੇ ਹਨ। ਵੱਖ ਵੱਖ ਲੋਕਾਂ ਵੱਲੋਂ ਆਨਲਾਈਨ ਮਾਧਿਅਮ ਜ਼ਰੀਏ ਆਪਣੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ। ਇਸੇ ਸਬੰਧ ਦੇ ਵਿਚ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਵੱਲੋਂ ਇਕ ਟਵੀਟ ਕੀਤਾ ਗਿਆ ਜਿਸ ਨੂੰ ਬਾਅਦ ਵਿਚ ਡਿਲੀਟ ਵੀ ਕਰ ਦਿੱਤਾ ਗਿਆ।
ਇਸ ਖਬਰ ਨੂੰ ਲੋਕ ਵੱਖ-ਵੱਖ ਤੱਥਾਂ ਨਾਲ ਜੋੜ ਕੇ ਦੇਖ ਰਹੇ ਹਨ। ਪੰਜਾਬ ਦੇ ਕਿਸਾਨਾਂ ਵੱਲੋਂ ਇਸ ਸਮੇਂ ਪੰਜਾਬ ਦੀਆਂ ਹੀ ਵੱਡੀਆਂ ਹਸਤੀਆਂ ਤੋਂ ਬਹੁਤ ਉਮੀਦਾਂ ਲਗਾਈ ਜਾ ਰਹੀਆਂ ਹਨ। ਧਰਮਿੰਦਰ ਵੀ ਆਪਣੇ-ਆਪ ਨੂੰ ਪੰਜਾਬ ਦਾ ਪੁੱਤਰ ਕਹਾਉਂਦਾ ਹੈ ਅਤੇ ਉਸ ਦਾ ਪਿਛੋਕੜ ਖੇਤੀ ਦੇ ਨਾਲ ਸਬੰਧਤ ਹੈ। ਜਿਸ ਦੇ ਚੱਲਦੇ ਹੋਏ ਧਰਮਿੰਦਰ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਕਿਹਾ ਕਿ ਸਰਕਾਰ ਅੱਗੇ ਬੇਨਤੀ ਹੈ ਕਿ ਕਿਸਾਨ ਭਰਾਵਾਂ ਦੀਆਂ ਪ੍ਰੇ- ਸ਼ਾ-ਨੀ-ਆਂ ਦਾ ਹੱਲ ਜਲਦੀ ਲੱਭੇ।
ਦਿੱਲੀ ਵਿੱਚ ਕੋਰੋਨਾ ਦੇ ਕੇਸ ਵਧ ਰਹੇ ਹਨ, ਇਹ ਦੁਖਦਾਈ ਹੈ। ਧਰਮਿੰਦਰ ਵੱਲੋਂ ਕੀਤੇ ਗਏ ਇਸ ਟਵੀਟ ਨੂੰ ਬਾਅਦ ਵਿੱਚ ਡਿਲੀਟ ਕਰ ਦਿੱਤਾ ਗਿਆ। ਇਸ ਟਵੀਟ ਉੱਪਰ ਬਹੁਤ ਸਾਰੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਜਿਸ ਵਿੱਚ ਇੱਕ ਟਵਿੱਟਰ ਯੂਜ਼ਰ ਨੇ ਧਰਮਿੰਦਰ ਦੇ ਟਵੀਟ ਦਾ ਸਕ੍ਰੀਨਸ਼ਾਟ ਸਾਂਝਾ ਕਰਦੇ ਹੋਏ ਲਿਖਿਆ ਕਿ ਪੰਜਾਬ ਆਈਕਾਨ ਧਰਮਿੰਦਰ ਭਾਜੀ ਨੇ ਇਸ ਨੂੰ 13 ਘੰਟੇ ਪਹਿਲਾਂ ਟਵੀਵ ਕੀਤਾ ਸੀ ਪਰ ਬਾਅਦ ਵਿਚ ਇਸ ਨੂੰ ਡਿਲੀਟ ਕਰ ਦਿੱਤਾ ਗਿਆ।
ਕੁਝ ਤਾਂ ਮ-ਜ਼-ਬੂ- ਰੀ-ਆਂ ਰਹੀਆਂ ਹੋਣਗੀਆਂ, ਐਵੇਂ ਹੀ ਕੋਈ ਬੇਵਫਾ ਨਹੀਂ ਹੁੰਦਾ। ਜਿਸ ਦੇ ਜਵਾਬ ਵਿੱਚ ਧਰਮਿੰਦਰ ਨੇ ਆਖਿਆ ਕਿ ਤੁਹਾਡੀਆਂ ਅਜਿਹੀਆਂ ਟਿੱਪਣੀਆਂ ਤੋਂ ਦੁਖੀ ਹੋ ਕੇ ਮੈਂ ਆਪਣਾ ਟਵੀਟ ਮਿਟਾ ਦਿੱਤਾ ਸੀ। ਜਿੰਨੀਆਂ ਮਰਜ਼ੀ ਗਾਲਾਂ ਕੱਢ ਲਓ, ਤੁਹਾਡੀ ਖੁਸ਼ੀ ਵਿਚ ਖੁਸ਼ ਹਾਂ ਮੈਂ। ਹਾਂ! ਆਪਣੇ ਕਿਸਾਨ ਭਰਾਵਾਂ ਲਈ ਬਹੁਤ ਦੁਖੀ ਹਾਂ। ਸਰਕਾਰ ਨੂੰ ਜਲਦ ਹੀ ਕੋਈ ਹੱਲ ਲੱਭਣਾ ਚਾਹੀਦਾ ਹੈ। ਸਾਡੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …