ਤਾਜਾ ਵੱਡੀ ਖਬਰ
ਕਿਹਾ ਜਾਂਦਾ ਹੈ ਕਿ ਕੋਈ ਵੀ ਘਰ ਉਸ ਸਮੇਂ ਤੱਕ ਸੁਖੀ ਹੁੰਦਾ ਹੈ ਜਦੋਂ ਤਕ ਉਸ ਘਰ ਦਾ ਮੁਖੀਆ ਸੁਖੀ ਹੋਵੇ। ਪਰਿਵਾਰ ਦੇ ਮੁਖੀਏ ਨੂੰ ਖੁਸ਼ ਰੱਖਣ ਵਾਸਤੇ ਘਰ ਦੇ ਸਾਰੇ ਮੈਂਬਰ ਉਸ ਦੀ ਰਜ਼ਾਮੰਦੀ ਨਾਲ ਹੀ ਕੰਮ ਕਰਦੇ ਹਨ। ਤਾਂ ਜੋ ਉਹ ਕਿਸੇ ਗੱਲ ਤੋਂ ਨਾਰਾਜ਼ ਨਾ ਹੋ ਸਕੇ ਅਤੇ ਕੋਈ ਅਜਿਹਾ ਫੈਸਲਾ ਨਾ ਕਰ ਸਕੇ ਜੋ ਉਨ੍ਹਾਂ ਦੇ ਹਿੱਤਾਂ ਖਿਲਾਫ ਹੋਵੇ। ਪਰ ਉੱਤਰ ਪ੍ਰਦੇਸ਼ ਦੇ ਵਿਚ ਇਕ ਅਜੀਬੋ-ਗਰੀਬ ਮਾਮਲਾ ਦੇਖਣ ਨੂੰ ਮਿਲ ਰਿਹਾ ਹੈ ਜਿਸ ਵਿੱਚ ਘਰ ਦੀ ਮੁਖੀਆ ਇੱਕ ਬਜ਼ੁਰਗ ਔਰਤ ਆਪਣੀ ਸਾਰੀ ਜ਼ਮੀਨ ਪ੍ਰਧਾਨ ਮੰਤਰੀ ਦੇ ਨਾਮ ਕਰਨ ਦੀ ਜ਼ਿੱਦ ‘ਤੇ ਅੜੀ ਹੋਈ ਹੈ।
ਉਸ ਦੇ ਪੁੱਤਰ ਅਤੇ ਨੂੰਹਾਂ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਉਸ ਨੂੰ ਬਹੁਤ ਸਮਝਾ ਰਹੇ ਹਨ ਪਰ ਉਹ ਨਹੀਂ ਮੰਨ ਰਹੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਿਸ਼ਨੀ ਦੇ ਪਿੰਡ ਚਿਤਾਯਨ ਦਾ ਹੈ ਜਿੱਥੋਂ ਦੀ 85 ਸਾਲਾ ਬਜ਼ੁਰਗ ਮਹਿਲਾ ਕੁੰਵਿਰ ਉਰਫ ਬਿਟਨ ਦੇਵੀ ਬਾਰੇ ਇਸ ਸਮੇਂ ਇਲਾਕੇ ਦੇ ਸਾਰੇ ਲੋਕ ਚਰਚਾ ਕਰ ਰਹੇ ਹਨ। ਬਿਟਨ ਦੇਵੀ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਤਿੰਨ ਪੁੱਤਰ ਅਤੇ ਨੂੰਹਾਂ ਦੇ ਨਾਲ ਰਹਿੰਦੀ ਹੈ।
ਅਚਾਨਕ ਹੀ ਬੁੱਧਵਾਰ ਨੂੰ ਉਹ ਤਹਿਸੀਲ ਵਿੱਚ ਪਹੁੰਚੀ ਅਤੇ ਉਥੇ ਵਕੀਲ ਕ੍ਰਿਸ਼ਨ ਪ੍ਰਤਾਪ ਸਿੰਘ ਚੌਹਾਨ ਕੋਲ ਜਾ ਕੇ ਕਹਿਣ ਲੱਗੀ ਕਿ ਮੇਰੇ ਪੁੱਤਰ ਕਿ ਢੰਗ ਨਾਲ ਮੇਰਾ ਖਿਆਲ ਨਹੀਂ ਰੱਖ ਰਹੇ। ਮੇਰਾ ਗੁਜ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਪੈਨਸ਼ਨ ਯੋਜਨਾ ਨਾਲ ਹੋ ਰਿਹਾ ਹੈ। ਮੈਂ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਕਾਰਜਾਂ ਤੋਂ ਪ੍ਰਸੰਨ ਹਾਂ। ਇਸ ਕਾਰਨ ਮੈਂ ਆਪਣੀ ਸਾਰੀ 12 ਬਿੱਘੇ ਜ਼ਮੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਕਰਨ ਆਈ ਹਾਂ।
ਇਸ ਦੇ ਨਾਲ ਹੀ ਉਸ ਬਜ਼ੁਰਗ ਮਹਿਲਾ ਨੇ ਆਖਿਆ ਕੋਰੋਨਾ ਕਾਲ ਵਿੱਚ ਖੁਰਾਕ ਸਮੱਗਰੀ ਆਦਿ ਸਭ ਸਾਨੂੰ ਸਰਕਾਰ ਵੱਲੋਂ ਹੀ ਦਿੱਤਾ ਗਿਆ ਹੈ ਅਤੇ ਕਿਸਾਨ ਸਨਮਾਨ ਯੋਜਨਾ ਵਿੱਚੋਂ ਵੀ ਸਰਕਾਰ ਵੱਲੋਂ ਹੀ ਸਾਨੂੰ ਆਰਥਿਕ ਮਦਦ ਮਿਲੀ ਹੈ। ਉਧਰ ਜਦੋਂ ਇਸ ਘਟਨਾ ਦੀ ਜਾਣਕਾਰੀ ਪਰਿਵਾਰਕ ਮੈਂਬਰਾਂ ਨੂੰ ਲੱਗੀ ਤਾਂ ਉਸ ਦੇ ਤਿੰਨ ਪੁੱਤਰ ਅਤੇ ਨੂੰਹਾਂ ਉਸ ਨੂੰ ਮਨਾਉਣ ਵਾਸਤੇ ਆ ਗਏ। ਜਿਨ੍ਹਾਂ ਨੇ ਐਸ ਡੀ ਐਮ ਰਾਮਸਕਲ ਮੌਰਿਆ ਨੂੰ ਮਾਂ ਦੀ ਮਾਨਸਿਕ ਹਾਲਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਲਦਬਾਜ਼ੀ ਨਾਲ ਫੈਸਲਾ ਨਾ ਕਰ। ਇਸ ਸੰਬੰਧ ਵਿਚ ਐਸ ਡੀ ਐਮ ਨੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਬਜ਼ੁਰਗ ਮਾਂ ਨੂੰ ਮਨਾਉਣ ਦੀ ਸਲਾਹ ਦਿੱਤੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …