ਕਹੀ ਇਹ ਵੱਡੀ ਗਲ੍ਹ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਭਾਰਤ ਦੇ ਸਾਰੇ ਕਿਸਾਨ ਦਿੱਲੀ ਸਰਹੱਦਾਂ ਤੇ ਮੋਰਚਾ ਲਾ ਕੇ ਡਟੇ ਹੋਏ ਹਨ। ਉਥੇ ਹੀ ਪੰਜਾਬ ਦੇ ਗਾਇਕਾਂ ਅਤੇ ਕਲਾਕਾਰਾਂ ਤੇ ਹਰ ਵਰਗ ਵੱਲੋਂ ਕਿਸਾਨ ਜਥੇਬੰਦੀਆਂ ਦੀ ਪੂਰੀ ਹਮਾਇਤ ਕੀਤੀ ਜਾ ਰਹੀ ਹੈ। ਭਾਰਤ ਦਾ ਹਰ ਵਰਗ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਇਸ ਮੋਰਚੇ ਵਿੱਚ ਡਟਣ ਲਈ ਤਿਆਰ ਖੜ੍ਹਾ ਹੈ। ਪੰਜਾਬ ਦੇ ਗਾਇਕਾਂ ਅਤੇ ਕਲਾਕਾਰਾ ਵੱਲੋ ਪਿਛਲੇ 2 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਧਰਨੇ ਪ੍ਰਦਰਸ਼ਨਾਂ ਵਿਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਜਾ ਰਹੀ ਹੈ।
ਉਥੇ ਹੀ ਫਿਲਮੀ ਅਦਾਕਾਰਾ ਕੰਗਨਾ ਰਣੋਤ ਵੱਲੋਂ ਪਿਛਲੇ ਦਿਨੀਂ ਇਕ ਪੰਜਾਬ ਦੀ ਇਕ ਬਜੁਰਗ ਔਰਤ ਉਪਰ ਟਵੀਟਰ ਦੇ ਜ਼ਰੀਏ ਗਲਤ ਟਿੱਪਣੀ ਕੀਤੀ ਗਈ ਸੀ। ਇਹ ਬਜ਼ੁਰਗ ਮਾਤਾ ਦੀ ਤਸਵੀਰ ਖੇਤੀ ਕਾਨੂੰਨਾ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਦੌਰਾਨ ਕੀਤੀ ਗਈ ਸੀ। ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਇਹ ਬਜ਼ੁਰਗ ਔਰਤ ਸ਼ਾਮਲ ਹੋਈ ਸੀ । ਹੁਣ ਕੰਗਨਾ ਨੇ ਦਲਜੀਤ ਦੁਸਾਂਝ ਨੂੰ ਵੀ ਸ਼ਰੇਆਮ ਗਾਲਾਂ ਕੱਢੀਆਂ ਹਨ।
ਕੰਗਣਾ ਨੇ ਪਿਛਲੇ ਦਿਨੀਂ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀ ਬਜ਼ੁਰਗ ਔਰਤ ਨੂੰ ਸ਼ਾਹੀਨ ਬਾਗ ਦੀ ਦਾਦੀ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਅਜਿਹੀਆਂ ਔਰਤਾਂ ਪ੍ਰਦਰਸ਼ਨ ਕਰਨ ਲਈ 100 ਰੁਪਏ ਤੇ ਆ ਜਾਂਦੀਆਂ ਹਨ। ਕੰਗਨਾ ਰਣੌਤ ਨੂੰ ਟਵਿਟਰ ਤੇ ਕੀਤੇ ਗਏ ਇਸ ਟਵੀਟ ਨੂੰ ਲੈ ਕੇ ਲੋਕਾਂ ਵੱਲੋਂ ਉਸ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਤੇ ਸਭ ਵੱਲੋਂ ਇਸ ਘਟਨਾ ਦੀ ਨਿਖੇਧੀ ਕੀਤੀ ਗਈ ਸੀ। ਇਸ ਘਟਨਾ ਨੂੰ ਲੈ ਕੇ ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ ਦਲਜੀਤ ਦੁਸਾਂਝ ਨੇ ਵੀ ਕੰਗਨਾ ਦੇ ਇਸ ਟਵੀਟ ਦੀ ਅਲੋਚਨਾ ਕੀਤੀ ਸੀ,
ਅਤੇ ਉਸ ਬਜ਼ੁਰਗ ਮਾਤਾ ਦੀ ਵੀਡੀਓ ਸਾਂਝੀ ਕਰਦਿਆਂ ਉਸ ਨੂੰ ਝਾੜ ਵੀ ਪਾਈ ਗਈ ਸੀ। ਕੰਗਣਾ ਵੱਲੋਂ ਬਾਅਦ ਵਿੱਚ ਉਸ ਟਵੀਟ ਨੂੰ ਡਿਲੀਟ ਕਰ ਦਿੱਤਾ ਗਿਆ ਸੀ। ਪਰ ਫਿਰ ਵੀ ਕੰਗਨਾ ਰਣੌਤ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀ ਉਸ ਨੇ ਦਲਜੀਤ ਦੁਸਾਂਝ ਨੂੰ ਸ਼ਰੇਆਮ ਗਾਲਾਂ ਕੱਢੀਆਂ ਹਨ। ਕੰਗਨਾ ਨੇ ਟਵੀਟ ਕਰਦਿਆਂ ਦਿਲਜੀਤ ਦੁਸਾਂਝ ਬਾਰੇ ਕਿਹਾ ਹੈ ਕਿ ‘ਉਹ ਕਰਨ ਜੌਹਰ ਦੇ ਪਾਲਤੂ ‘ ,ਨਾਲ ਹੀ ਉਸ ਨੇ ਕਿਹਾ ਕਿ ਮੈਂ ਮਹਿੰਦਰ ਕੌਰ ਨੂੰ ਜਾਣਦੀ ਤੱਕ ਨਹੀਂ, ਤੁਸੀ ਕੀ ਡਰਾਮਾ ਲਾ ਰੱਖਿਆ ਹੈ। ਤੁਸੀਂ ਇਸ ਸਭ ਨੂੰ ਬੰਦ ਕਰੋ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …