ਹੁਣੇ ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਕੋਰੋਨਾ ਨੇ ਜਨਵਰੀ ਮਹੀਨੇ ਵਿੱਚ ਹੀ ਦਸਤਕ ਦੇ ਦਿੱਤੀ ਸੀ ਪਰ ਇਸ ਦੇ ਕੇਸਾਂ ਦੀ ਗਿਣਤੀ ਵਿਚ ਵਾਧਾ ਮਾਰਚ ਮਹੀਨੇ ਦੇਖਿਆ ਗਿਆ। ਜਿਸ ਤੋਂ ਬਾਅਦ ਹਵਾਈ ਯਾਤਰਾਵਾਂ ਉੱਪਰ ਪਾਬੰਦੀ ਲਗਾ ਦਿੱਤੀ ਗਈ ਤਾਂ ਜੋ ਬਾਹਰੋਂ ਸੰ-ਕ-ਰ-ਮਿ-ਤ ਹੋਏ ਲੋਕ ਭਾਰਤ ਵਿੱਚ ਨਾ ਆ ਸਕਣ। ਜਦੋਂ ਇਸ ਲਾਗ ਦੀ ਬਿਮਾਰੀ ਦੇ ਮਰੀਜ਼ਾਂ ਦੀ ਗਿਣਤੀ ਵਿਚ ਥੋੜਾ ਸੁਧਾਰ ਆਇਆ ਤਾਂ ਹਵਾਈ ਉਡਾਨਾਂ ਨੂੰ ਇਕ ਵਾਰ ਫਿਰ ਤੋਂ ਸ਼ੁਰੂ ਕੀਤਾ ਗਿਆ।
ਉਸ ਸਮੇਂ ਇਨ੍ਹਾਂ ਉਡਾਨਾਂ ਨੂੰ ਕੁਝ ਹੱਦ ਤੱਕ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਵੱਲੋਂ ਬਾਅਦ ਵਿਚ ਵਧਾਇਆ ਗਿਆ। ਇੱਥੇ ਇਕ ਹੋਰ ਖੁਸ਼ਖਬਰੀ ਹਵਾਈ ਸਫਰ ਕਰਨ ਵਾਲਿਆਂ ਦੇ ਲਈ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਵੱਲੋਂ ਦਿੱਤੀ ਜਾ ਰਹੀ ਹੈ। ਜਿਨ੍ਹਾਂ ਨੇ ਇਹ ਐਲਾਨ ਕੀਤਾ ਹੈ ਉਹ ਘਰੇਲੂ ਉਡਾਣ ਸੰਚਾਲਨ ਦੀ ਗਿਣਤੀ 70 ਫ਼ੀਸਦੀ ਤੋਂ ਵਧਾ ਕੇ 80 ਫੀਸਦੀ ਕਰ ਰਹੇ ਹਨ। ਇਸ ਤੋਂ ਪਹਿਲਾਂ 11 ਨਵੰਬਰ ਤੋਂ ਇਹ ਘਰੇਲੂ ਉਡਾਨਾਂ 70 ਫੀਸਦੀ ਘਰੇਲੂ ਯਾਤਰੀਆਂ ਦੇ ਨਾਲ ਸਫ਼ਰ ਕਰ ਰਹੀਆਂ ਸਨ।
ਹਰਦੀਪ ਸਿੰਘ ਪੁਰੀ ਨੇ ਵੀਰਵਾਰ ਨੂੰ ਇਕ ਟਵੀਟ ਵਿਚ ਇਸ ਗੱਲ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਘਰੇਲੂ ਯਾਤਰਾਵਾਂ 25 ਮਈ ਨੂੰ 30 ਹਜ਼ਾਰ ਯਾਤਰੀਆਂ ਨਾਲ ਸ਼ੁਰੂ ਕੀਤੀਆਂ ਗਈਆਂ ਸਨ ਜੋ 30 ਨਵੰਬਰ ਤੱਕ 2.52 ਲੱਖ ਦਾ ਅੰਕੜਾ ਪਾਰ ਕਰ ਗਈਆਂ। ਸ਼ਹਿਰੀ ਹਵਾਬਾਜ਼ੀ ਮੰਤਰਾਲਾ ਉਡਾਣਾਂ ਦੀ ਮਨਜੂਰ ਸ਼ੁਦਾ ਸਮਰੱਥਾ ਨੂੰ 70 ਫੀਸਦੀ ਤੋਂ ਵਧਾ ਕੇ 80 ਫੀਸਦੀ ਕਰਨ ਦੀ ਆਗਿਆ ਦੇ ਰਿਹਾ ਹੈ। ਦੇਸ਼ ਵਿੱਚੋਂ ਕੋਰੋਨਾ ਵਾਇਰਸ ਦੇ ਚਲਦੇ ਹੋਏ ਉਡਾਣਾਂ ਨੂੰ ਪਿਛਲੇ ਕਾਫੀ ਮਹੀਨਿਆਂ ਤੋਂ ਬੰਦ ਕੀਤਾ ਗਿਆ ਸੀ।
ਸ਼ੁਰੂਆਤ ਵਿੱਚ ਘਰੇਲੂ ਉਡਾਨਾਂ ਦੇ ਵਿੱਚ 33 ਫੀਸਦੀ ਨਾਲ ਹੀ ਯਾਤਰੀਆਂ ਨੂੰ ਸਫ਼ਰ ਕਰਨ ਦੀ ਇਜਾਜ਼ਤ ਏਅਰਲਾਇੰਸ ਨੂੰ ਦਿੱਤੀ ਗਈ ਸੀ। ਜਿਸ ਨੂੰ ਕੁਝ ਵਕਫਿਆਂ ਦਾ ਅੰਤਰ ਪਾ ਕੇ ਥੋੜਾ ਵਧਾ ਦਿੱਤਾ ਗਿਆ ਸੀ। ਅਤੇ ਅੱਜ ਹਰਦੀਪ ਪੁਰੀ ਵੱਲੋਂ ਇੱਕ ਟਵੀਟ ਕਰਕੇ ਘਰੇਲੂ ਏਅਰਲਾਇੰਸ ਅਤੇ ਘਰੇਲੂ ਹਵਾਈ ਯਾਤਰੀਆਂ ਵਾਸਤੇ ਇੱਕ ਵੱਡੀ ਖੁਸ਼ੀ ਦਾ ਐਲਾਨ ਕਰ ਦਿੱਤਾ। ਹੁਣ ਇਹ ਘਰੇਲੂ ਉਡਾਣਾਂ ਪਹਿਲਾਂ ਤੋਂ ਵੱਧ ਸਮਰੱਥਾ ਦੇ ਨਾਲ ਆਪਣੀ ਉਡਾਨ ਭਰ ਸਕਣਗੀਆਂ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …