ਤਾਜਾ ਵੱਡੀ ਖਬਰ
ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਸ ਸਮੇਂ ਕੇਂਦਰ ਸਰਕਾਰ ਦੇ ਨਾਲ ਡਾਹਢਾ ਮੱਥਾ ਲਾਇਆ ਹੋਇਆ ਹੈ। ਕਿਸਾਨ ਜਥੇਬੰਦੀਆਂ ਦੇ ਨਾਲ ਮਜ਼ਦੂਰ, ਟੈਕਸੀ ਚਾਲਕ, ਬਹੁਤ ਸਾਰੇ ਸਰਕਾਰੀ ਕਰਮਚਾਰੀ ਇਸ ਦਿੱਲੀ ਚੱਲੋ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਹੋਰ ਕਾਫੀ ਸਾਰੇ ਲੋਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਵਿਚ ਆਪਣਾ ਅਹਿਮ ਯੋਗਦਾਨ ਦੇ ਰਹੇ ਹਨ। ਬੀਤੇ ਕਾਫੀ ਸਮੇਂ ਤੋਂ ਕਿਸਾਨਾਂ ਦੇ ਨਾਲ ਚੱਲ ਰਹੇ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਖਾਲਸਾ ਨੇ ਸਮੂਹ ਲੋਕਾਂ ਨੂੰ ਇਕ ਖਾਸ ਅਪੀਲ ਕੀਤੀ ਹੈ।
ਲੋਕਾਂ ਅੱਗੇ ਅਪੀਲ ਕਰਦੇ ਹੋਏ ਰਵੀ ਸਿੰਘ ਨੇ ਸਭ ਤੋਂ ਪਹਿਲਾਂ ਇਸ ਅੰਦੋਲਨ ਦੇ ਵਿਚ ਕਿਸਾਨਾਂ ਦਾ ਸਾਥ ਦੇ ਰਹੇ ਸਰਗਰਮ ਪ੍ਰਦਰਸ਼ਨਕਾਰੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਅਪੀਲ ਦੇ ਸਬੰਧ ਵਿੱਚ ਰਵੀ ਸਿੰਘ ਖਾਲਸਾ ਨੇ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵੀ ਸਾਂਝੀ ਕੀਤੀ। ਜਿੱਥੇ ਉਨ੍ਹਾਂ ਫੇਸਬੁੱਕ ਉੱਪਰ ਲਿਖਦੇ ਹੋਏ ਆਖਿਆ ਕਿ ਉਹ ਉਨ੍ਹਾਂ ਸਮਰਥਕਾਂ ਅਤੇ ਕਿਸਾਨਾਂ ਦਾ ਦਿਲੋਂ ਧੰਨਵਾਦ ਕਰਦੇ ਹਨ ਜੋ ਇਸ ਕੜਾਕੇ ਦੀ ਠੰਢ ਵਿਚ ਵੀ ਇਸ ਅੰਦੋਲਨ ਵਿਚ ਡਟੇ ਹੋਏ ਹਨ।
ਸਾਡੀ ਟੀਮ ਇਸ ਸਮੇਂ ਲੰਗਰ ਅਤੇ ਹੋਰ ਚੀਜ਼ਾਂ ਮੁਹੱਇਆ ਕਰਵਾਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਰਵੀ ਸਿੰਘ ਨੇ ਆਖਿਆ ਕਿ ਉਹ ਆਪਣੇ ਸਮਰਥਕਾਂ ਵੱਲੋਂ ਕੀਤੇ ਜਾ ਰਹੇ ਸਹਿਯੋਗ ਦੇ ਲਈ ਹਮੇਸ਼ਾ ਰਿਣੀ ਰਹਿਣਗੇ। ਪਿਛਲੇ ਬਹੁਤ ਸਾਰੇ ਦਿਨਾਂ ਤੋਂ ਸੰਗਤਾਂ ਵੱਲੋਂ ਦਸਵੰਧ ਕੱਢ ਕੇ ਖਾਲਸਾ ਏਡ ਦੇ ਖਾਤਿਆਂ ਵਿੱਚ ਕਿਸਾਨਾਂ ਲਈ ਭੇਜਿਆ ਗਿਆ ਹੈ। ਅਸੀਂ ਇਸ ਸਾਰੀ ਧਨ ਰਾਸ਼ੀ ਨੂੰ ਕਿਸਾਨਾਂ ਲਈ ਚੱਲ ਰਹੀ ਸੇਵਾ ਦੇ ਵਿਚ ਹੀ ਇਸਤੇਮਾਲ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਟੀਮ ਗਰਾਉਂਡ ਲੈਵਲ ‘ਤੇ ਕੰਮ ਕਰ ਰਹੀ ਹੈ।
ਇਸ ਸਮੇਂ ਸਾਡੇ ਵੱਲੋਂ ਪੈਸੇ ਇਕੱਠੇ ਕਰਨ ਵਾਸਤੇ ਕੋਈ ਵੀ ਬੇਨਤੀ ਨਹੀਂ ਕੀਤੀ ਗਈ ਹੈ ਅਤੇ ਜੇਕਰ ਭਵਿੱਖ ਵਿੱਚ ਅਜਿਹੀ ਕਿਸੇ ਕਿਸਮ ਦੀ ਲੋੜ ਮਹਿਸੂਸ ਹੋਈ ਤਾਂ ਇਸ ਸਬੰਧੀ ਬੇਨਤੀ ਆਪਣੇ ਸੋਸ਼ਲ ਮੀਡੀਆ ਉੱਪਰ ਜ਼ਰੂਰ ਕੀਤੀ ਜਾਵੇਗੀ। ਹਾਲ ਦੀ ਘੜੀ ਵਿੱਚ ਤੁਸੀਂ ਸਾਡੇ ਨਾਲ ਜੁੜੇ ਰਹੋ ਕਿਉਂਕਿ ਤੁਹਾਡਾ ਇਹ ਅਹਿਸਾਸ ਹੀ ਸਾਨੂੰ ਇਹ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਦੇ ਨਾਲ ਹੀ ਰਵੀ ਸਿੰਘ ਨੇ ਇੱਕ ਅਹਿਮ ਗੱਲ ਕਰਦੇ ਹੋਏ ਕਿਹਾ ਕਿ ਤੁਹਾਡੇ ਵੱਲੋਂ ਕਿਸਾਨਾਂ ਦੀ ਮਦਦ ਲਈ ਦਿੱਤਾ ਜਾ ਰਿਹਾ ਪੈਸਾ ਜਾਂਚ ਪਰਖ ਕੇ ਦਿੱਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਪੈਸਾ ਕਿਸਾਨਾਂ ਉੱਪਰ ਹੀ ਖਰਚ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …