ਦੁਨੀਆਂ ਤੇ ਖੁਸ਼ੀ ਦੀ ਲਹਿਰ
ਇਸ ਸਮੇਂ ਕੋਰੋਨਾ ਵਾਇਰਸ ਆਪਣੀ ਦੂਜੀ ਵੱਡੀ ਲਹਿਰ ਦੇ ਕਾਰਨ ਪੂਰੇ ਵਿਸ਼ਵ ਵਿੱਚ ਵੱਧਦਾ ਹੀ ਜਾ ਰਿਹਾ ਹੈ। ਇਸ ਤੋਂ ਬਚਾਅ ਵਾਸਤੇ ਤਮਾਮ ਦੇਸ਼ਾਂ ਦੀਆਂ ਸਰਕਾਰਾਂ ਵੱਖ-ਵੱਖ ਪੱਧਰ ਉਤੇ ਕੋਸ਼ਿਸ਼ਾਂ ਕਰ ਰਹੀਆਂ ਹਨ। ਇਨ੍ਹਾਂ ਦੇਸ਼ਾਂ ਦੇ ਵਿਗਿਆਨੀਆਂ ਵੱਲੋਂ ਵੀ ਇਸ ਲਾਗ ਦੀ ਬਿਮਾਰੀ ਤੋਂ ਬਚਾਅ ਵਾਸਤੇ ਵੈਕਸੀਨ ਦੀ ਖ਼ੋਜ ਉਪਰ ਜੰਗੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਦੌਰਾਨ ਅਮਰੀਕਾ ਦੀ ਫਾਈਜ਼ਰ ਕੰਪਨੀ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਦੁਨੀਆ ਦੇ ਵਿੱਚ ਪਹੁੰਚਾਉਣ ਦੇ ਲਈ ਚਾਰਟਰਡ ਫਲਾਈਟਾਂ ਚਲਾ ਰਹੀ ਹੈ।
ਇਸ ਦੀ ਜਾਣਕਾਰੀ ਵਾਲ ਸਟ੍ਰੀਟ ਜਨਰਲ ਨੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਜਿੱਥੇ ਉਨਾਂ ਦੱਸਿਆ ਕਿ ਯੂਨਾਈਟਡ ਏਅਰਲਾਈਨਸ ਨੇ ਇਸ ਸ਼ੁੱਕਰਵਾਰ ਤੋਂ ਉਡਾਨਾਂ ਦੀ ਸ਼ੁਰੂਆਤ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਇਹ ਖਬਰ ਵੀ ਪ੍ਰਾਪਤ ਹੋਈ ਹੈ ਕਿ ਫਾਈਜ਼ਰ ਕੰਪਨੀ ਵੈਕਸੀਨ ਦੇ ਪਹਿਲੇ ਬੈਚ ਨੂੰ ਮਿਸ਼ੀਗਨ ਅਤੇ ਵਿਸਕਾਂਸਨ ਦੇ ਗੋਦਾਮਾਂ ਵਿੱਚ ਸਟੋਰ ਕਰੇਗੀ ਅਤੇ ਇਸ ਦੇ ਨਾਲ ਹੀ ਇਸ ਵੈਕਸੀਨ ਨੂੰ ਬੈਲਜੀਅਮ ਅਤੇ ਜਰਮਨੀ ਵਿੱਚ ਵੀ ਸਟੋਰ ਕੀਤਾ ਜਾਵੇਗਾ।
ਜੇਕਰ ਸਰਕਾਰ ਇਸ ਵੈਕਸੀਨ ਨੂੰ ਮਨਜ਼ੂਰੀ ਦੇ ਦਿੰਦੀ ਹੈ ਤਾਂ ਕੰਪਨੀ ਤੇਜ਼ੀ ਦੇ ਨਾਲ ਇਸ ਦੀ ਡੋਜ਼ ਨੂੰ ਦੁਨੀਆਂ ਦੇ ਤਮਾਮ ਹਿੱਸਿਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗੀ ਅਤੇ ਜਿਸ ਲਈ ਚਾਰਟਰਡ ਫਲਾਈਟਾਂ ਜ਼ਰੂਰੀ ਹਨ। ਵੈਕਸੀਨ ਨਾਲ ਸਬੰਧਤ ਕੰਪਨੀ ਵੱਲੋਂ ਅਮਰੀਕਾ ਵਿੱਚ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਦਿੱਤਾ ਗਿਆ ਹੈ। ਇਸ ਸਮੇਂ ਪੂਰੀ ਦੁਨੀਆਂ ਦੇ ਵਿਚ ਕੋਰੋਨਾ ਵਾਇਰਸ ਨੇ ਆਪਣਾ ਕਹਿਰ ਬਰਕਰਾਰ ਰੱਖਿਆ ਹੋਇਆ ਹੈ।
ਆਏ ਦਿਨ ਹਸਪਤਾਲਾਂ ਦੇ ਵਿਚ ਮਰੀਜ਼ਾਂ ਦੀ ਗਿਣਤੀ ਮੁੜ ਤੋਂ ਵਧਣੀ ਸ਼ੁਰੂ ਹੋ ਗਈ ਹੈ। ਮਰੀਜ਼ਾਂ ਦੀ ਵਧ ਰਹੀ ਗਿਣਤੀ ਕਾਰਨ ਆਉਣ ਵਾਲੇ ਦਿਨਾਂ ਵਿੱਚ ਹਸਪਤਾਲ ਅੰਦਰ ਆਕਸੀਜਨ ਦੇ ਸਿਲੰਡਰਾਂ ਦੀ ਘਾਟ ਪੈ ਸਕਦੀ ਹੈ। ਪੂਰੀ ਦੁਨੀਆਂ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 6 ਕਰੋੜ ਤੋਂ ਵੱਧ ਚੁੱਕੀ ਹੈ। ਇਕੱਲੇ ਅਮਰੀਕਾ ਵਿੱਚ ਹੀ ਇਸ ਬਿਮਾਰੀ ਦੇ 13,610,357 ਮਰੀਜ਼ ਮੌਜੂਦ ਹਨ। ਕੱਲ੍ਹ ਅਮਰੀਕਾ ਦੇ ਵਿੱਚ 143,000 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਇਸ ਲਾਗ ਦੀ ਬਿਮਾਰੀ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਉਣ ਵਾਸਤੇ ਪ੍ਰਭਾਵਸ਼ਾਲੀ ਵੈਕਸੀਨ ਦਾ ਹੋਣਾ ਲਾਜ਼ਮੀ ਹੋ ਚੁੱਕਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …