Breaking News

ਪੰਜਾਬ ਚ ਇਥੇ ਬਿਜਲੀ ਦੇ ਕੱਟ ਲਗਨ ਦੇ ਬਾਰੇ ਚ ਹੁਣੇ ਹੁਣੇ ਆਈ ਇਹ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਬਿਜਲੀ ਦਾ ਸਾਡੇ ਜੀਵਨ ਵਿਚ ਅਹਿਮ ਯੋਗਦਾਨ ਹੈ। ਪਿੱਛਲੇ ਕੁਝ ਸਮੇਂ ਤੋਂ ਪੰਜਾਬ ਵਾਸੀਆਂ ਨੂੰ ਕਾਫੀ ਲੰਮੇ ਲੰਮੇ ਬਿਜਲੀ ਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਓਂ ਕੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਗਏ ਕਨੂੰਨਾਂ ਦਾ ਪੰਜਾਬ ਦੇ ਕਿਸਾਨ ਵਲੋਂ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵਲੋਂ ਇਹਨਾਂ ਬਿੱਲਾਂ ਦੇ ਵਿਰੋਧ ਵਿਚ ਵੱਖ ਵੱਖ ਥਾਵਾਂ ਤੇ ਧਰਨੇ ਲਗਾ ਕੇ ਰੋਸ ਪ੍ਰਦਰਸ਼ਨ ਕੀਤੇ ਗਏ ਸਨ

ਅਤੇ ਪੰਜਾਬ ਵਿਚ ਰੇਲ ਮਾਰਗ ਪੂਰੀ ਤਰਾਂ ਨਾਲ ਬੰਦ ਕਰ ਦਿਤੇ ਗਏ ਸਨ ਜਿਸ ਦੀ ਵਜ੍ਹਾ ਨਾਲ ਪੰਜਾਬ ਨੂੰ ਕੋਲੇ ਦੀ ਸਪਲਾਈ ਬੰਦ ਹੋ ਗਈ ਸੀ ਅਤੇ ਪੰਜਾਬ ਦੇ ਥਰਮਲ ਪਲਾਟ ਬੰਦ ਹੋ ਗਏ ਸਨ। ਕੋਲੇ ਦੀ ਵਜ੍ਹਾ ਕਰਕੇ ਪੰਜਾਬ ਚ ਇਹਨਾਂ ਕੱਟਾ ਦਾ ਦੌਰ ਸ਼ੁਰੂ ਹੋ ਗਿਆ ਸੀ। ਪਰ ਫਿਰ ਕਿਸਾਨਾਂ ਵਲੋਂ ਇਹਨਾਂ ਰੇਲਵੇ ਮਾਰਗਾਂ ਤੋਂ ਧਰਨੇ ਹਟਾਉਣ ਦੇ ਐਲਾਨ ਤੋਂ ਬਾਅਦ ਹਾਲਤ ਆਮ ਹੋ ਗਏ ਸਨ ਅਤੇ ਬਿਜਲੀ ਦੀ ਸਪਲਾਈ ਆਮ ਵਾਂਗ ਹੋ ਗਈ ਸੀ।

ਹੁਣ ਪੰਜਾਬ ਦੇ ਇਸ ਵੱਡੇ ਇਲਾਕੇ ਵਿਚ ਬਿਜਲੀ ਦੇ ਕਟ ਲਗਨ ਦੇ ਬਾਰੇ ਵਿਚ ਖਬਰ ਆਈ ਹੈ। ਪਾਵਰਕਾਮ ਵਲੋਂ ਇਸ ਦੀ ਖਬਰ ਦਿੱਤੀ ਗਈ ਹੈ। ਪਾਵਰ ਕਾਮ ਨੇ ਜਾਣਕਾਰੀ ਦਿੱਤੀ ਹੈ ਕੇ ਧੂਰੀ ਚ 11 ਕੇ ਵੀ ਸ਼ੇਰਪੁਰ ਰੋਡ ਫੀਡਰ ਤੇ ਜਰੂਰੀ ਕੰਮ ਕਾਜ ਅਤੇ ਮੁਰੰਮਤ ਦਾ ਕਰਕੇ ਅੱਜ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਸ਼ਾਮ 4 ਵਜੇ ਤੋਂ ਬਾਅਦ ਵਿਚ ਹੀ ਇਸ ਇਲਾਕੇ ਵਿਚ ਬਿਜਲੀ ਦੀ ਸਪਾਈ ਚਾਲੂ ਕੀਤੀ ਜਾਵੇਗੀ।

ਇਸ ਦੀ ਜਾਣਕਾਰੀ ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਦੁਆਰਾ ਦਿੱਤੀ ਗਈ ਹੈ। ਅੱਜ ਐਤਵਾਰ ਹੋਣ ਦਾ ਕਰਕੇ ਲੋਕਾਂ ਨੂੰ ਜਿਆਦਾ ਮੁ-ਸ਼-ਕਿ-ਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਓਂ ਕੇ ਐਤਵਾਰ ਹੋਣ ਦਾ ਕਰਕੇ ਜਿਆਦਾ ਤਰ ਬਜਾਰ ਅਤੇ ਇੰਡਸਟਰੀ ਵਿਚ ਛੁੱਟੀ ਹੈ।

Check Also

ਪਿਤਾ ਸੁਹਰੇ ਘਰ ਤੋਂ ਧੀ ਨੂੰ ਵਾਪਿਸ ਬੈਂਡ ਵਾਜਿਆਂ ਨਾਲ ਲੈ ਆਇਆ ਪੇਕੇ ਘਰ , ਨਹੀਂ ਕੀਤਾ ਪਰਾਇਆ ਸਮਾਜ ਚ ਪੇਸ਼ ਕੀਤੀ ਮਿਸਾਲ

ਆਈ ਤਾਜਾ ਵੱਡੀ ਖਬਰ  ਮਾਪਿਆਂ ਦਾ ਇਹੀ ਸੁਪਨਾ ਹੁੰਦਾ ਹੈ ਕਿ ਜੇਕਰ ਧੀਆਂ ਵਿਆਹੀਆਂ ਗਈਆਂ …