ਆਈ ਤਾਜਾ ਵੱਡੀ ਖਬਰ
ਇਹ ਸਾਲ ਸਭ ਦੀ ਜ਼ਿੰਦਗੀ ਵਿੱਚ ਅਜਿਹਾ ਸਾਲ ਬਣ ਕੇ ਆਵੇਗਾ , ਜਿਸਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ।ਇਹ ਤਾਂ ਰੱਬ ਹੀ ਜਾਣਦਾ ਹੈ ਕਿ ਇਸ ਸਾਲ ਆ ਰਹੀਆਂ ਦੁਖਦਾਈ ਖਬਰਾਂ ਦਾ ਅੰਤ ਕਦੋਂ ਹੋਵੇਗਾ। ਇੱਕ ਦੇ ਬਾਅਦ ਇੱਕ ਸਿਲਸਿਲੇਵਾਰ ਤਰੀਕੇ ਦੇ ਨਾਲ ਸੋਗ ਭਰੀਆ ਖਬਰਾਂ ਦੇਖਣ ਅਤੇ ਸੁਣਨ ਵਿਚ ਮਿਲ ਰਹੀਆਂ ਹਨ। ਪਿਛਲੇ ਦਿਨੀਂ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਗਏ। ਆਏ ਦਿਨ ਹੀ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਵਿੱਚ ਜਿੱਥੇ ਕਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ।
ਉਥੇ ਹੀ ਸਾਹਿਤ ਜਗਤ ,ਸੰਗੀਤ ਜਗਤ,ਫ਼ਿਲਮ ਜਗਤ ,ਖੇਡ ਜਗਤ , ਰਾਜਨੀਤੀ ਜਗਤ, ਮਨੋਰੰਜਨ ਜਗਤ,ਧਾਰਮਿਕ ਜਗਤ, ਵਿੱਚੋਂ ਕੋਈ ਨਾ ਕੋਈ ਖ਼ਬਰ ਅਜਿਹੀ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਸ ਸਾਲ ਦੇ ਵਿੱਚ ਬਹੁਤ ਸਾਰੇ ਲੋਕ ਕਰੋਨਾ, ਸੜਕ ਹਾਦਸਿਆਂ, ਅਚਾਨਕ ਹੋਣ ਵਾਲੇ ਹਾਰਟ ਅ-ਟੈ- ਕ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਗਏ,ਕੁਝ ਬਿਮਾਰੀਆਂ ਤੇ ਚਲਦੇ ਹੋਏ ਕਰੋਨਾ ਦੀ ਲਪੇਟ ਵਿੱਚ ਆਉਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਇਸ ਸਾਲ ਦੇ ਵਿੱਚ ਪੰਜਾਬੀ ਗਾਇਕਾਂ ਬਾਰੇ ਵੀ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
ਹੁਣ ਇਕ ਹੋਰ ਪੰਜਾਬੀ ਗਾਇਕ ਦੇ ਭਰਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਸ਼ਹੂਰ ਗਾਇਕ ਹਾਕਮ ਸੂਫੀ ਦੇ ਛੋਟੇ ਭਰਾ ਅਤੇ ਗਿੱਦੜਬਾਹਾ ਦੇ ਉੱਘੇ ਸਮਾਜ ਸੇਵੀ ਨਛੱਤਰ ਸਿੰਘ ਸੂਫੀ ਬਾਬਾ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਨਾਮੁਰਾਦ ਬਿਮਾਰੀ ਤੋਂ ਪੀੜਤ ਸਨ, ਜਿਸ ਚਲਦੇ ਹੋਇਆ ਅੱਜ ਉਨ੍ਹਾਂ ਦਾ ਦਿਹਾਂਤ ਹੋ ਗਿਆ। ਨਛੱਤਰ ਸਿੰਘ ਸੂਫੀ 53 ਵਰ੍ਹਿਆਂ ਦੇ ਸਨ। ਉਹਨਾਂ ਦੇ ਦਿਹਾਂਤ ਤੇ ਰਿਸ਼ਤੇਦਾਰ ਅਤੇ ਸੂਫ਼ੀ ਪਰਿਵਾਰ ਦੇ ਨੇੜਲੇ ਲੋਕਾਂ ਤੋਂ ਇਲਾਵਾ ਝੁੱਗੀ-ਝੌਂਪੜੀ ਵਾਸੀ ਜੋਗੀ ਵੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ, ਸਾਬਕਾ ਚੇਅਰਮੈਨ ਅਸ਼ੋਕ ਧੀਰ, ਕਾਂਗਰਸ ਦੇ ਬਲਾਕ ਪ੍ਰਧਾਨ ਦੀਪਕ ਗਰਗ, ਐਮਸੀ ਮਾਧੋਦਾਸ ਸਿੰਘ ਖਾਲਸਾ, ਬਹੁਜਨ ਸਮਾਜ ਪਾਰਟੀ ਦੇ ਆਗੂ ਮਾਸਟਰ ਸਿਰੀਚੰਦ, ਭੀਮ ਆਰਮੀ ਦੇ ਜ਼ਿਲ੍ਹਾ ਪ੍ਰਧਾਨ ਧਰਮਪਾਲ ਧੰਮੀ, ਡਾ ਰਜੀਵ ਜੈਨ, ਬਾਰ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ, ਸਮਾਜਸੇਵੀ ਐਡਵੋਕੇਟ ਨਰਾਇਣ ਸਿੰਗਲਾ, ਭੁਪਿੰਦਰ ਸਿੰਘ ਮੱਕੜ ਵੱਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …