ਆਈ ਤਾਜਾ ਵੱਡੀ ਖਬਰ
ਭਾਰਤੀ ਜਿਥੇ ਆਪਣੀ ਮਿਹਨਤ ਅਤੇ ਇਮਾਨਦਾਰੀ ਲਈ ਜਾਣੇ ਜਾਂਦੇ ਹਨ।ਉੱਥੇ ਹੀ ਉਹ ਖਾਣ-ਪੀਣ ਦੇ ਸ਼ੌਕੀਨ ਹਨ ਅਤੇ ਨਾਲ ਦੀ ਨਾਲ ਵਧੀਆ ਗੱਡੀਆਂ ਰੱਖਣ ਖਰੀਦਣ ਅਤੇ ਵੇਚਣ ਦੇ ਵੀ ਸ਼ੌਕੀਨ ਹਨ। ਬਹੁਤ ਸਾਰੇ ਲੋਕਾਂ ਨੂੰ ਵੱਖ-ਵੱਖ ਗੱਡੀਆਂ ਅਤੇ ਵੱਖ-ਵੱਖ ਨੰਬਰਾਂ ਨੂੰ ਖਰੀਦਣ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਹੈ। ਉਥੇ ਹੀ ਸਰਕਾਰ ਵੱਲੋਂ ਵੀ ਵਾਹਨਾਂ ਸਬੰਧੀ ਕੋਈ ਨਾ ਕੋਈ ਬਦਲਾਵ ਕੀਤਾ ਜਾਂਦਾ ਰਹਿੰਦਾ ਹੈ।
ਜਿੱਥੇ ਕਰੋਨਾ ਦੇ ਕਾਰਨ ਹਾਈ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਾਉਣ ਲਈ ਸਮੇਂ ਦੀ ਮਿਆਦ ਵਿਚ ਵਾਧਾ ਕੀਤਾ ਜਾਂਦਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਆਰਥਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਹੀ ਹੁਣ ਇਕ ਵਾਰ ਫਿਰ ਕੇਂਦਰ ਸਰਕਾਰ ਵੱਲੋਂ ਵਾਹਨ ਚਾਲਕਾਂ ਲਈ ਇਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਮੋਟਰ ਸਾਈਕਲ ਅਤੇ ਗੱਡੀਆਂ ਵਾਲਿਆ ਲਈ ਇੱਕ ਐਲਾਨ ਕੀਤਾ ਗਿਆ ਹੈ।
ਜਿਸ ਵਿੱਚ ਗੱਡੀਆਂ ਦੀ ਰਜਿਸਟਰੇਸ਼ਨ ਸਰਟੀਫਿਕੇਟ ਵਿੱਚ ਵਾਰਸ ਦਾ ਨਾਮ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਵਿਚ ਵਾਹਨ ਮਾਲਕ ਦੀ ਮੌਤ ਤੋਂ ਬਾਅਦ ਉਸ ਦੇ ਵਾਹਨ ਦੇ ਨਵੇਂ ਮਾਲਕ ਦਾ ਨਾਮ ਟਰਾਂਸਫਰ ਕਰਾਉਣ ਨੂੰ ਆਸਾਨ ਬਣਾ ਦਿੱਤਾ ਗਿਆ ਹੈ। ਇਸ ਬਦਲਾਅ ਨਾਲ ਹੁਣ ‘ ਵਾਹਨ ‘ ਵੈਬਸਾਈਟ ਤੇ ਹੀ ਮਾਲਕ ਦੀ ਮੌਤ ਦਾ ਸਰਟੀਫਿਕੇਟ ਲਗਾ ਕੇ ਵਾਹਨ ਵਾਰਸ ਦੇ ਨਾਂ ਤੇ ਆਪਣੇ ਆਪ ਹੋ ਜਾਵੇਗਾ। ਟਰਾਂਸਪੋਰਟ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇਕ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਵਾਹਨ ਦੇ ਮਾਲਕ ਦੀ ਮੌਤ ਹੋਣ ਤੇ ਮੋਟਰ ਵਾਹਨ ਦੇ ਨਾਮਜਦ ਵਿਅਕਤੀ ਦੇ ਨਾਮ ਤੇ ਤਬਦੀਲੀ ਕਰਨ ਵਿਚ ਮਦਦ ਮਿਲੇਗੀ।
ਟਰਾਂਸਪੋਰਟ ਮੰਤਰਾਲੇ ਵੱਲੋਂ ਕੇਂਦਰੀ ਵਾਹਨ ਨਿਯਮ 1989 ਵਿੱਚ ਸੋਧ ਕਰਨ ਦਾ ਪ੍ਰਸਤਾਵ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਵਾਹਨ ਇਕ ਵਿਅਕਤੀ ਦੇ ਨਾਮ ਤੇ ਹੁੰਦਾ ਹੈ, ਪਰਿਵਾਰਿਕ ਮੈਂਬਰਾਂ ਨੂੰ ਇਹ ਸਾਬਤ ਕਰਨਾ ਪੈਂਦਾ ਹੈ, ਕੀ ਉਹ ਕਨੂੰਨੀ ਵਾਰਸ ਹਨ ਅਤੇ ਉਨ੍ਹਾਂ ਦੇ ਨਾਮ ਤੇ ਇਸ ਵਾਹਨ ਨੂੰ ਤਬਦੀਲ ਕੀਤਾ ਜਾਵੇ। ਇਸ ਤਬਦੀਲੀ ਦੀ ਪ੍ਰਕਿਰਿਆ ਬਹੁਤ ਲੰਮਾ ਸਮਾਂ ਲੈ ਲੈਂਦੀ ਹੈ।
ਇਸ ਨੂੰ ਹੁਣ ਆਸਾਨ ਕਰਨ ਲਈ ਵਾਰਸ ਦਾ ਨਾਂ ਸ਼ਾਮਲ ਕਰਨ ਦੀ ਸਹੂਲਤ ਰਜਿਸਟ੍ਰੇਸ਼ਨ ਸਮੇਂ ਦੇਣ ਦਾ ਪ੍ਰਸਤਾਵ ਹੈ। ਜਿਸ ਨਾਲ ਪਰਿਵਾਰਕ ਮੈਂਬਰਾਂ ਨੂੰ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਵਾਹਨ ਦੀ ਮਾਲਕੀ ਮਿਲ ਜਾਵੇਗੀ। ਇਸ ਨਾਲ ਬਿਨ੍ਹਾਂ ਪ੍ਰੇਸ਼ਾਨੀ ਦੇ ਗੱਡੀ ਨਵੇਂ ਮਾਲਕ ਦੇ ਸਿਰ ਹੋ ਜਾਵੇਗੀ। ਇਸ ਲਈ ਵਾਹਨ ਵੈਬਸਾਈਟ ਤੇ ਹੁਣ ਸਾਰੇ ਵਾਹਨਾਂ ਦਾ ਡਾਟਾ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਰਜਿਸਟਰ ਵਾਹਨਾਂ ਦਾ ਇੱਕ ਆਨਲਾਈਨ ਵਾਹਨ ਬੈਂਕ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …