ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੁਹਿੰਮ ਦੇ ਤਹਿਤ ਕਿਸਾਨ ਜਥੇਬੰਦੀਆਂ ਦਿੱਲੀ ਵਿਚ ਦਾਖ਼ਲ ਹੋਣੀਆ ਸ਼ੁਰੂ ਹੋ ਚੁੱਕੀਆਂ ਹਨ। ਦਿੱਲੀ ਅਤੇ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਰੋਕਾਂ ਨੂੰ ਪਾਰ ਕਰਦੇ ਹੋਏ ਕਿਸਾਨ ਕੂਚ ਕਰ ਰਹੇ ਹਨ। ਇਹਨਾਂ ਕਿਸਾਨਾਂ ਦੀ ਹਿੰਮਤ ਵਧਾਉਣ ਲਈ ਪੰਜਾਬ ਤੋਂ ਹੋਰ ਕਿਸਾਨ ਜਥੇਬੰਦੀਆਂ ਵੀ ਚੱਲ ਪਈਆਂ ਹਨ। ਦਿੱਲੀ ਵੱਲੋਂ ਸਭ ਸਰਹੱਦਾਂ ਤੇ ਭਾਰੀ ਸੁਰੱਖਿਆ ਕੀਤੀ ਗਈ ਸੀ। ਜਿਸ ਨੂੰ ਤੋੜਦੇ ਹੋਏ ਕਿਸਾਨ ਅੱਗੇ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ। ਉੱਥੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਲਗਾਈ ਹੋਈ ਨਾਕਾਬੰਦੀ ਨੂੰ ਵੀ ਖੋਲਣ ਲਈ ਤਿਆਰ ਹੈ। ਉਥੇ ਹੀ ਕਿਸਾਨਾਂ ਨੂੰ ਰੋਕਣ ਲਈ ਖਾਸ ਤਿਆਰੀ ਵੀ ਕੀਤੀ ਜਾ ਰਹੀ ਹੈ ਤੇ ਦਿੱਲੀ ਪੁਲਿਸ ਨੇ ਸਰਕਾਰ ਕੋਲੋਂ ਇਸ ਕੰਮ ਦੀ ਇਜਾਜ਼ਤ ਮੰਗੀ ਹੈ। ਦਿੱਲੀ ਤੇ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਹੋਈਆਂ ਰੋਕਾਂ ਨੂੰ ਪਾਰ ਕਰਦੇ ਹੋਏ ਕਿਸਾਨ ਦਿੱਲੀ ਅੰਦਰ ਦਾਖਲ ਹੋ ਚੁੱਕੇ ਹਨ। ਜਿਸ ਨੂੰ ਵੇਖਦੇ ਹੋਏ ਦਿੱਲੀ ਪੁਲਿਸ ਵੱਲੋਂ ਦਿੱਲੀ ਸਰਕਾਰ ਤੋਂ 9 ਖੇਡ ਮੈਦਾਨਾਂ ਨੂੰ ਅਸਥਾਈ ਜੇਲ੍ਹ ਬਣਾਉਣ ਦੀ ਮਨਜੂਰੀ ਮੰਗੀ ਗਈ ਹੈ। ਕਿਸਾਨਾਂ ਦੇ ਜ਼ਿਆਦਾ ਇਕੱਠ ਨੂੰ ਦੇਖਕੇ ਪੁਲਿਸ ਵੱਲੋਂ ਕਰੋਨਾ ਦੇ ਮੱਦੇ ਨਜ਼ਰ ਸਭ ਨੂੰ ਅਲੱਗ ਰੱਖਣ ਲਈ ਦਿੱਲੀ ਦੇ 9 ਖੇਡ ਮੈਦਾਨਾਂ ਨੂੰ ਅਸਥਾਈ ਜੇਲ ਬਣਾਇਆ ਜਾਵੇਗਾ।
ਜਦੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਉਨ੍ਹਾਂ ਨੂੰ ਇੱਕ ਜਗ੍ਹਾ ਤੇ ਰੱਖਣ ਦੀ ਬਜਾਏ ਵੱਖ-ਵੱਖ ਖੇਡ ਸਟੇਡੀਅਮਾਂ ਵਿੱਚ ਰੱਖਿਆ ਜਾਵੇਗਾ । ਜਿੱਥੇ ਦਿੱਲੀ ਹਰਿਆਣਾ ਸਰਹੱਦ ਤੇ ਹਾਲਾਤ ਤ-ਣਾ-ਅ-ਪੂ-ਰ-ਨ ਬਣੇ ਹੋਏ ਹਨ। ਉਥੇ ਹੀ ਯੂ ਪੀ ਦੇ ਕਿਸਾਨ ਵੀ ਅੱਜ ਸੜਕਾਂ ਤੇ ਉਤਰਨਗੇ। ਉੱਤਰ ਪ੍ਰਦੇਸ਼ ਤੋਂ ਵੀ ਸਭ ਕਿਸਾਨਾਂ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ।
ਕਿਸਾਨਾਂ ਵੱਲੋਂ ਰਾਤੋ-ਰਾਤ ਪੰਜਾਬ ਹਰਿਆਣਾ ਸਰਹੱਦ ਤੇ ਡੇਰਾ ਲਾ ਲਿਆ ਗਿਆ ਅਤੇ ਸਵੇਰੇ ਇਕ ਵਾਰ ਫਿਰ ਤੋਂ ਦਿੱਲੀ ਜਾਣ ਦੀ ਤਿਆਰੀ ਕੀਤੀ ਗਈ ਹੈ। ਬਹੁਤ ਜ਼ਿਆਦਾ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਦੀ ਸਰਹੱਦ ਤੇ ਪਹੁੰਚ ਚੁੱਕੇ ਹਨ। ਕਿਸਾਨਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਡੀ ਐਮ ਆਰ ਸੀ ਨੇ ਰੇਲ ਲਾਈਨ ਤੇ ਸਥਿਤ ਐੱਨ ਸੀ ਆਰ ਦੇ ਕੁਝ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸ ਦਰਵਾਜੇ ਵੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਡੀ ਐਮ ਆਰ ਸੀ ਨੇ ਦੱਸਿਆ ਹੈ ਕਿ ਬ੍ਰਗੇਡੀਅਰ ਹੁਸ਼ਿਆਰ ਸਿੰਘ, ਬਹਾਦਰਗੜ੍ਹ ,ਸ੍ਰੀ ਰਾਮ ਸ਼ਰਮਾ, ਟਿਕਰੀ ਸਰਹੱਦ , ਟਿਕਰੀ ਕਲਾ ਅਤੇ ਘੇਵਰਾ ਮੈਟਰੋ ਸਟੇਸ਼ਨ ਦੇ ਅੰਦਰ ਅਤੇ ਬਾਹਰ ਆਉਣ ਵਾਲੇ ਦਰਵਾਜੇ ਬੰਦ ਰਹਿਣਗੇ l
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …