ਹੁਣੇ ਆਈ ਤਾਜਾ ਵੱਡੀ ਖਬਰ
ਕੋਰੋਨਾ ਸੰਕਟ ਦੌਰਾਨ ਬਾਲੀਵੁੱਡ ਤੇ ਛੋਟੇ ਪਰਦੇ ਦੇ ਸਿਤਾਰਿਆਂ ਦਾ। ਖ਼ੁ ਦ ਕੁਸ਼ੀ। ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕੋਰੋਨਾ ਕਾਲ ਦੇ ਦੌਰਾਨ ਬੋਲੀਵੁਡ ਦੇ ਅਨੇਕਾਂ ਸਿਤਾਰੇ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਕਈਆਂ ਨੂੰ ਕੋਰੋਨਾ ਨੇ ਵੀ ਆਪਣੀ ਲਪੇਟ ਵਿਚ ਲੈ ਕੇ ਹਮੇਸ਼ਾ ਹਮੇਸ਼ਾ ਲਈ ਇਸ ਦੁਨੀਆਂ ਤੋਂ ਅਲੋਪ ਕਰ ਦਿੱਤਾ ਅਤੇ ਕਈਆਂ ਨੇ ਖੁਦ ਆਪਣੀ ਮਰਜੀ ਨਾਲ ਇਸ ਸੰਸਾਰ ਤੋਂ ਕੂਚ ਕਰ ਲਿਆ। ਅਜਿਹੀ ਹੀ ਇਕ ਹੋਰ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਫਿਰ ਸੋਗ ਦੀ ਲਹਿਰ ਬੋਲੀਵੁਡ ਵਿਚ ਦੌੜ ਗਈ ਹੈ।
ਖ਼ਬਰ ਹੈ ਕਿ ਕਈ ਫ਼ਿਲਮਾਂ ਅਤੇ ਟੀ. ਵੀ. ਸੀਰੀਅਲ ਕਰ ਚੁਕੇ ਮਸ਼ਹੂਰ ਅਦਾਕਾਰ ਸਮੀਰ ਸ਼ਰਮਾ ਨੇ। ਖ਼ੁ ਦ ਕੁਸ਼ੀ। ਕਰ ਲਈ ਹੈ। ਉਨ੍ਹਾਂ ਨੇ ਮੁੰਬਈ ‘ਚ। ਖ਼ੁ ਦ ਕੁ ਸ਼ੀ। ਕੀਤੀ ਹੈ। ਸਮੀਰ ਸ਼ਰਮਾ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਸੀਰੀਅਲ ‘ਚ ਵੀ ਕੰਮ ਕਰ ਚੁੱਕੇ ਹਨ। 44 ਸਾਲ ਦੇ ਸਮੀਰ ਸ਼ਰਮਾ ਨੇ ਬੁੱਧਵਾਰ ਰਾਤ ਨੂੰ ਮਲਾਡ ਪੱਛਮ ਸਥਿਤ ਨੇਹਾ ਸੀ. ਐੱਚ. ਐੱਸ. ਬਿਲਡਿੰਗ ‘ਚ ਆਪਣੇ ਘਰ ‘ਚ। ਫ਼ਾ – ਹਾ। ਲੈ ਲਿਆ । ਮਲਾਡ ਪੁਲਸ ਮੁਤਾਬਕ, ਸਮੀਰ ਨੇ ਇਸੇ ਸਾਲ ਫਰਵਰੀ ‘ਚ ਅਪਾਰਟਮੈਂਟ ਕਿਰਾਏ ‘ਤੇ ਲਿਆ ਸੀ। ਰਾਤ ਦੀ ਡਿਊਟੀ ਦੌਰਾਨ ਚੌਂਕੀਦਾਰ ਨੇ ਸਮੀਰ ਸ਼ਰਮਾ ਨੂੰ। ਲ ਟ ਕਦਾ ਦੇਖਿਆ ਸੀ।
ਕੌਣ ਹੈ ਸਮੀਰ ਸ਼ਰਮਾ?
ਸਮੀਰ ਸ਼ਰਮਾ ਨੇ ਟੀ. ਵੀ. ਦੇ ਕਈ ਸ਼ੋਅਜ਼ ‘ਚ ਕੰਮ ਕੀਤਾ ਸੀ। ਉਹ ‘ਕਿਉਂਕਿ ਸਾਸ ਭੀ ਕਭੀ ਬਹੂ ਥੀ’ ਤੋਂ ਇਲਾਵਾ ‘ਕਹਾਣੀ ਘਰ ਘਰ ਕੀ’, ‘ਯੇ ਰਿਸ਼ਤੇ ਹੈ ਪਿਆਰ ਕੇ’, ‘ਲੈਫਟ ਰਾਈਟ ਲੈਫਟ’, ‘ਗੀਤ ਹੁਈ ਸਬਸੇ ਪਰਾਈ’, ‘ਦਿਲ ਕਯਾ ਚਾਹਤਾ ਹੈ’, ‘ਵੀਰਾਨਗਲੀ’, ‘ਵੋ ਰਹਿਨੇ ਵਾਲੀ ਮਹਿਲੋਂ ਕੀ’, ‘ਆਯੁਸ਼ਮਾਨ ਭਵ’ ਅਤੇ ‘ਇਸ ਪਿਆਰ ਕੋ ਕਯਾ ਨਾਮ ਦੂੰ?’ ਵਰਗੇ ਸੀਰੀਅਲਾਂ ‘ਚ ਕੰਮ ਕਰ ਚੁੱਕੇ ਸਨ।
ਫ਼ਿਲਮਾਂ ‘ਚ ਵੀ ਕਰ ਚੁੱਕੇ ਸਨ ਕੰਮ
ਦੱਸਣਯੋਗ ਹੈ ਕਿ ਸਮੀਰ ਸ਼ਰਮਾ ਦੀ ਡੈਬਿਊ ਫ਼ਿਲਮ ‘ਹੰਸੀ ‘ ਸੀ। ਇਸ ਤੋਂ ਇਲਾਵਾ ਉਹ ਫ਼ਿਲਮ ‘ਇੱਤੇਫਾਕ’ ‘ਚ ਵੀ ਨਜ਼ਰ ਆ ਚੁੱਕੇ ਸਨ। ਸਮੀਰ ਸ਼ਰਮਾ ਦਿੱਲੀ ਦਾ ਰਹਿਣ ਵਾਲਾ ਸੀ। ਪੜਾਈ ਪੂਰੀ ਕਰਨ ਤੋਂ ਬਾਅਦ ਉਹ ਬੈਂਗਲੁਰੂ ‘ਚ ਸ਼ਿਫ਼ਟ ਹੋ ਗਏ ਸਨ। ਉਨ੍ਹਾਂ ਨੇ ਐਡ ਏਜੰਸੀ ‘ਚ ਵੀ ਕੰਮ ਕੀਤਾ ਸੀ। ਫ਼ਿਰ ਉਹ ਮੁੰਬਈ ‘ਚ ਐਕਟਿੰਗ ਦਾ ਸੁਫ਼ਨਾ ਲੈ ਕੇ ਆਏ ਅਤੇ ਉਨ੍ਹਾਂ ਦਾ ਉਹ ਸੁਫ਼ਨਾ ਪੂਰਾ ਵੀ ਹੋਇਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …