ਇਸ ਨੌਜਵਾਨ ਦਾ ਜੋਸ਼ ਦੇਖ ਸਾਰੇ ਹੋ ਗਏ ਹੈਰਾਨ
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਜਾਣ ਵਾਲੇ ਕਾਫਲੇ ਵਿਚ ਕਿਸਾਨਾਂ ਤੋਂ ਇਲਾਵਾ ਨੌਜਵਾਨ ਵਰਗ ਤੇ ਔਰਤਾਂ ਵੀ ਸ਼ਾਮਲ ਹਨ। ਹੁਣ ਖੇਤੀ ਕਨੂੰਨਾਂ ਖਿਲਾਫ਼ 26 ਤੇ 27 ਨਵੰਬਰ ਨੂੰ ਕਿਸਾਨਾਂ ਵੱਲੋਂ ਦਿੱਲੀ ਕੂਚ ਅੰਦੋਲਨ ਨੂੰ ਲੈ ਕੇ ਹਰਿਆਣਾ ਪੁਲਸ ਨੇ ਬਾਰਡਰ ਬੰਦ ਕਰ ਦਿੱਤੇ ਹਨ। ਹਰਿਆਣਾ ਪੰਜਾਬ ਸਰਹੱਦ ਤੇ ਪੁਲਸ ਫੋਰਸ ਤਾਇਨਾਤ ਹੋ ਗਈ ਹੈ। ਤਾਂ ਜੋ ਕਿਸਾਨ ਦਿੱਲੀ ਨਾ ਪਹੁੰਚ ਸਕਣ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਦਿੱਲੀ ਚ ਦਾਖਲ ਨਹੀਂ ਹੋਣ ਦਿੱਤਾ ਗਿਆ ਤਾਂ ਦਿੱਲੀ ਜਾਣ ਵਾਲੀਆਂ ਸੜਕਾਂ ਨੂੰ ਜਾਮ ਕਰ ਦਿੱਤਾ ਜਾਵੇਗਾ।
ਇੰਨਾ ਹੀ ਨਹੀਂ ਕਿਸਾਨਾਂ ਨੇ ਕਹਿ ਕੇ ਸਾਨੂੰ ਪ੍ਰਦਰਸ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ ਤਾਂ ਉਹ ਸੰਸਦ ਪਹੁੰਚਣਗੇ। ਹਰਿਆਣਾ ਸੂਬੇ ਵੱਲੋਂ ਕਿਸਾਨਾਂ ਨੂੰ ਜਿੱਥੇ ਦਿੱਲੀ ਵਧਣ ਤੋਂ ਰੋਕਿਆ ਜਾ ਰਿਹਾ ਹੈ। ਉਥੇ ਹੀ ਅੰਬਾਲਾ-ਚੰਡੀਗੜ੍ਹ ਦਿੱਲੀ ਹਾਈਵੇਅ ਤੇ ਕਿਸਾਨਾਂ ਨੂੰ ਰੁਕਣ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ। ਪੰਜਾਬ ਤੋਂ ਦਿੱਲੀ ਵਧ ਰਹੇ ਕਿਸਾਨਾਂ ਦੇ ਉੱਪਰ ਪਾਣੀ ਦੀ ਬੁਛਾੜ ਕੀਤੀ ਗਈ ਹੈ।
ਇਸ ਦੌਰਾਨ ਹੀ ਇੱਕ ਨੌਜਵਾਨ ਦੇ ਜੋਸ਼ ਨੂੰ ਦੇਖ ਕੇ ਸਭ ਪਾਸੇ ਉਸ ਦੀ ਬੱਲੇ-ਬੱਲੇ ਹੋ ਰਹੀ ਹੈ। ਪਾਣੀ ਦੀ ਬੁਛਾੜ ਦੌਰਾਨ ਇਸ ਦਾ ਸਾਹਮਣਾ ਪੰਜਾਬੀ ਨੌਜਵਾਨਾਂ ਵੱਲੋਂ ਬਹੁਤ ਹਿੰਮਤ ਤੇ ਦਲੇਰੀ ਨਾਲ ਕੀਤਾ ਜਾ ਰਿਹਾ ਹੈ। ਇਸ ਘਟਨਾ ਦੌਰਾਨ ਹੀ ਇੱਕ ਨੌਜਵਾਨ ਵੱਲੋਂ ਹਰਿਆਣਾ ਪੁਲਿਸ ਦੀ ਨਜ਼ਰ ਤੋ ਬਚਕੇ ਪਾਣੀ ਵਾਲੀ ਗੱਡੀ ਤੱਕ ਪਹੁੰਚ ਕਰਕੇ ਪਾਣੀ ਦੀ ਬੁਛਾੜ ਨੂੰ ਬੰਦ ਕੀਤਾ ਗਿਆ। ਫਿਰ ਪਾਣੀ ਵਾਲੀ ਗੱਡੀ ਤੋਂ ਹੀ ਆਪਣੀ ਟਰਾਲੀ ਵਿਚ ਛਾਲ ਮਾਰ ਕੇ ਅੱਗੇ ਵਧਿਆ। ਨੌਜਵਾਨ ਦੀ ਇਸ ਹਿੰਮਤ ਅਤੇ ਦਲੇਰੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।
ਇਹੋ ਜਿਹੀਆਂ ਵੀਡੀਓ ਅਤੇ ਤਸਵੀਰਾਂ ਨੌਜਵਾਨਾਂ ਦੇ ਹੌਸਲੇ ਵਿੱਚ ਹੋਰ ਵਾਧਾ ਕਰਦੀਆਂ ਹਨ। ਇਸ ਨੌਜਵਾਨ ਦੇ ਹੌਂਸਲੇ ਅਤੇ ਜਜ਼ਬੇ ਦੀ ਵੀਡੀਓ ਦੇਖਣ ਵਾਲਿਆਂ ਵੱਲੋਂ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਅਜਿਹਾ ਜੋਸ਼ ਅਤੇ ਜਜ਼ਬਾ ਇਸ ਸੰਘਰਸ਼ ਨੂੰ ਠੰਢਾ ਨਹੀਂ ਪੈਣ ਦੇਵੇਗਾ। ਜਿੱਥੇ ਹਰਿਆਣਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਰੋਕਣ ਤੇ ਲੱਗੀ ਹੋਈ ਹੈ। ਉਥੇ ਹੀ ਪੰਜਾਬ ਦੇ ਕਿਸਾਨ ਵੀ ਦਿੱਲੀ ਵੱਲ ਕੂਚ ਕਰਨ ਲਈ ਡਟੇ ਹੋਏ ਹਨ। ਕਿਸਾਨਾਂ ਵੱਲੋਂ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …