ਆਈ ਤਾਜਾ ਵੱਡੀ ਖਬਰ
ਜਦੋਂ ਵੀ ਕੋਈ ਬਿਮਾਰੀ ਫੈਲਦੀ ਹੈ ਤਾਂ ਉਸ ਦੇ ਇਲਾਜ ਵਾਸਤੇ ਟੀਕੇ ਜਾਂ ਵੈਕਸੀਨ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਜੋ ਇਸ ਬਿਮਾਰੀ ਦੇ ਬੁਰੇ ਪ੍ਰਭਾਵਾਂ ਨੂੰ ਖ਼ਤਮ ਕੀਤਾ ਜਾ ਸਕੇ। ਪਰ ਜਿਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੁੰਦਾ ਉਹ ਬਿਮਾਰੀ ਬਿਨਾਂ ਲਗਾਮ ਦੇ ਵੱਧਦੀ ਜਾਂਦੀ ਹੈ। ਇੱਕ ਅਜਿਹੀ ਹੀ ਬਿਮਾਰੀ ਪੂਰੇ ਵਿਸ਼ਵ ਦੇ ਵਿੱਚ ਫੈਲੀ ਹੋਈ ਹੈ ਜਿਸ ਨੂੰ ਲੋਕ ਕੋਰੋਨਾ ਵਾਇਰਸ ਦੇ ਨਾਮ ਨਾਲ ਜਾਣਦੇ ਹਨ।
ਇਸ ਬਿਮਾਰੀ ਦੀ ਰੋਕਥਾਮ ਵਾਸਤੇ ਵੱਖ-ਵੱਖ ਦੇਸ਼ਾ ਵੱਲੋ ਦਵਾਈਆਂ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਵਿੱਚੋਂ ਹੁਣ ਅਮਰੀਕਾ ਵੱਲੋਂ ਇੱਕ ਵੱਡੀ ਖੁਸ਼ਖਬਰੀ ਪੂਰੀ ਦੁਨੀਆਂ ਵਾਸਤੇ ਆ ਰਹੀ ਹੈ। ਜਿਸ ਵਿੱਚ ਫਾਈਜ਼ਰ ਅਤੇ ਬਾਇਓਨਟੈੱਕ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਵਾਇਰਸ ਦੀ ਪ੍ਰਭਾਵੀ ਦਵਾਈ ਨੂੰ ਬਜ਼ਾਰ ਵਿੱਚ ਉਤਾਰਨ ਵਾਸਤੇ ਬਿਨੈ ਪੱਤਰ ਦੇਣ ਵਾਲੇ ਹਨ। ਇਨ੍ਹਾਂ ਵੱਲੋਂ ਤਿਆਰ ਕੀਤੀ ਵੈਕਸੀਨ ਦੇ 95 ਫੀਸਦੀ ਪ੍ਰਭਾਵੀ ਨਤੀਜੇ ਅੰਕੜਿਆਂ ਦੇ ਆਖ਼ਰੀ ਵਿਸ਼ਲੇਸ਼ਣ ਵਿੱਚ ਪਾਏ ਗਏ ਹਨ।
ਇਹ ਦ-ਵਾ-ਈ ਹਰ ਉਮਰ ਵਰਗ ਦੇ ਵਿੱਚ ਅਸਰਦਾਰ ਤਰੀਕੇ ਦੇ ਨਾਲ ਕੰਮ ਕਰਦੀ ਹੈ ਅਤੇ ਵੈਕਸੀਨ ਨਿਰਮਾਤਾਵਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਇਸ ਵੈਕਸੀਨ ਸੰਬੰਧੀ ਕੋਈ ਵੀ ਗੰਭੀਰ ਚਿੰਤਾ ਨਹੀਂ ਮਿਲੀ। ਬਿਰਧ ਲੋਕਾਂ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਵੱਡਾ ਜ਼ੋਖਿਮ ਹੁੰਦਾ ਹੈ ਉਨ੍ਹਾਂ ਲੋਕਾਂ ਵਿੱਚ ਇਸ ਦਵਾਈ ਦਾ ਪ੍ਰਭਾਵ 94 ਫੀਸਦੀ ਤੱਕ ਦੇਖਿਆ ਗਿਆ ਹੈ। ਬੀ ਐੱਨ ਟੀ 162 ਬੀ 2 ਟੀਕੇ ਦੀ ਪਹਿਲੀ ਖੁਰਾਕ ਤੋਂ ਬਾਅਦ ਇਸ ਦਾ ਅਸਰ ਕੋਰੋਨਾ ਵਾਇਰਸ ਦੇ ਵਿਰੁੱਧ 28 ਦਿਨ ਤੱਕ ਪ੍ਰਭਾਵਸ਼ਾਲੀ ਰਹਿੰਦਾ ਹੈ।
ਇਸ ਵੈਕਸੀਨ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਬਾਇਓਨਟੈੱਕ ਦੇ ਸੀਈਓ ਉਗੂਰ ਸਾਹਿਨ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਿਰੁੱਧ ਪਹਿਲੀ ਖੁਰਾਕ ਤੋਂ ਤਕਰੀਬਨ ਇੱਕ ਮਹੀਨੇ ਤੱਕ ਅੰਕੜਿਆਂ ਮੁਤਾਬਕ ਇਸ ਗੱਲ ਦਾ ਪਤਾ ਚੱਲਦਾ ਹੈ ਕਿ ਦਵਾਈ ਉੱਚ ਦਰਜੇ ਦੀ ਸੁਰੱਖਿਆ ਦੇਣ ਦੇ ਯੋਗ ਹੈ। ਫਾਈਜ਼ਰ ਵੱਲੋਂ ਵੀ ਇਸ ਦੇ ਆਖਰੀ ਨਤੀਜਿਆਂ ਵਿੱਚ 90 ਫੀਸਦੀ ਅਸਰਦਾਰ ਹੋਣ ਦੀ ਘੋਸ਼ਣਾ ਕੀਤੀ ਗਈ ਹੈ। ਇਨ੍ਹਾਂ ਦੋਵਾਂ ਕੰਪਨੀਆਂ ਵੱਲੋਂ ਮਿਲ ਕੇ ਸਾਲ 2020 ਦੇ ਅੰਤ ਤੱਕ ਇਸ ਦਵਾਈ ਦੀਆਂ 5 ਕਰੋੜ ਖੁਰਾਕਾਂ ਤਿਆਰ ਕਰਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …