Breaking News

ਪੰਜਾਬ : ਛੱਪੜ ਚ ਵਾਪਰਿਆ ਇਹ ਕਹਿਰ , ਛਾਇਆ ਸਾਰੇ ਪਿੰਡ ਵਿਚ ਸੋਗ

ਆਈ ਤਾਜਾ ਵੱਡੀ ਖਬਰ

ਹਰ ਇੱਕ ਬੱਚਾ ਆਪਣੇ ਮਾਂ ਪਿਓ ਦੀ ਜਿੰਦ-ਜਾਨ ਹੁੰਦਾ ਹੈ। ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹਨ। ਬੱਚੇ ਹਰ ਪਰਿਵਾਰ ਦਾ ਗਹਿਣਾ ਹੁੰਦੇ ਹਨ ।ਜਿਨ੍ਹਾਂ ਨੂੰ ਬਹੁਤ ਹੀ ਪਿਆਰ ਦੇ ਨਾਲ ਸੰਭਾਲ ਕੇ ਰੱਖਿਆ ਜਾਂਦਾ ਹੈ। ਮਾਪੇ ਆਪਣੇ ਬੱਚਿਆਂ ਪ੍ਰਤੀ ਇੱਕ ਮਿੰਟ ਦੇ ਲਈ ਵੀ ਬੇ-ਪਰਵਾਹ ਨਹੀਂ ਹੁੰਦੇ। ਆਪਣੇ ਬੋਟਾਂ ਦੀ ਦੇਖਭਾਲ ਕਰਨ ਦੇ ਲਈ ਮਾਂ-ਬਾਪ ਬਹੁਤ ਮਿਹਨਤ ਕਰਦੇ ਹਨ। ਬੱਚੇ ਆਪਣੇ ਮਨੋਰੰਜਨ ਦੇ ਲਈ ਕਈ ਤਰ੍ਹਾਂ ਦੀਆਂ ਖੇਡਾਂ ਖੇਡਦੇ ਹਨ।

ਪਰ ਕਈ ਵਾਰੀ ਖੇਡਦੇ ਸਮੇਂ ਵੀ ਅਣਜਾਣੇ ਵਿੱਚ ਮਾਸੂਮ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ। ਇੱਕ ਬੇਹੱਦ ਸੋਗ ਭਰੀ ਖ਼ਬਰ ਐਸ ਏ ਐਸ ਨਗਰ ਦੇ ਖਰੜ ਸਬ-ਡਿਵੀਜ਼ਨ ਦੇ ਪਿੰਡ ਹਸਨਪੁਰ ਤੋਂ ਸੁਣਨ ਨੂੰ ਮਿਲ ਰਹੀ ਹੈ। ਜਿੱਥੇ ਇੱਕ ਸੱਤ ਸਾਲ ਦੀ ਮਾਸੂਮ ਬੱਚੀ ਹਰਮਨ ਕੌਰ ਦੀ ਛੱਪੜ ਵਿੱਚ ਡਿੱਗਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਹਸਨਪੁਰ ਦੀ ਹੈ । ਜਿੱਥੇ ਇੱਕ ਮਾਸੂਮ ਬੱਚੀ ਹਰਮਨ ਸਾਈਕਲ ਚਲਾਉਣਾ ਸਿੱਖਣ ਸਮੇਂ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਬੀਤੇ ਪਿਛਲੇ ਦਿਨਾਂ ਦੇ ਵਿੱਚ ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆ ਚੁੱਕੇ ਹਨ। ਜਿਸ ਦੇ ਵਿਚ ਬੱਚਿਆਂ ਦੇ ਛੱਪੜ ਵਿੱਚ ਡਿੱਗ ਜਾਣ ਤੇ ਡੁੱਬ ਜਾਣ ਕਾਰਨ ਮੌਤਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਹੁਣ ਵੀ ਇਸ ਮਾਸੂਮ ਬੱਚੀ ਦੀ ਮੌਤ ਦਾ ਉਸ ਸਮੇਂ ਪਤਾ ਲੱਗਾ , ਜਦੋਂ ਇਸ ਪਿੰਡ ਦੀ ਹੀ ਇਕ ਲੜਕੀ ਨੇ ਮਾਸੂਮ ਬੱਚੀ ਨੂੰ ਛੱਪੜ ਵਿਚ ਡੁੱਬਦੇ ਵੇਖਿਆ।ਉਹ ਲੜਕੀ ਉਸ ਸਮੇਂ ਆਪਣੇ ਕਾਲਜ ਤੋ ਵਾਪਸ ਆ ਰਹੀ ਸੀ। ਉਸ ਵੱਲੋਂ ਮਦਦ ਲਈ ਲੋਕਾਂ ਨੂੰ ਬੁਲਾਇਆ ਗਿਆ ਤੇ ਜਿਸ ਤੇ ਬੱਚੀ ਨੂੰ ਬਚਾਉਣ ਲਈ ਪਿੰਡ ਵਾਸੀਆਂ ਵੱਲੋਂ ਪੰਜ ਸੱਤ ਮਿੰਟ ਦੇ ਅੰਦਰ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ।

ਇਸ ਸਾਰੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ,ਜਿਸ ਤੇ ਪੁਲਿਸ ਅਧਿਕਾਰੀਆਂ ਤੋਂ ਇਲਾਵਾ ਉਪ ਮੰਡਲ ਮਜਿਸਟਰੇਟ ਹਿਮਾਂਸ਼ੂ ਜੈਨ ਘਟਨਾ ਸਥਾਨ ਤੇ ਪਹੁੰਚੇ। ਪਿੰਡ ਦੇ ਲੋਕਾਂ ਨੇ ਦੱਸਿਆ ਕਿ 3 ਵਜ ਕੇ 15 ਮਿੰਟ ਦੇ ਕਰੀਬ ਬੱਚੀ ਸਾਈਕਲ ਚਲਾਉਣਾ ਸਿੱਖ ਰਹੀ ਸੀ। ਜਿਥੇ ਉਹ ਆਪਣਾ ਕੰਟਰੋਲ ਗੁਆ ਬੈਠੀ ਤੇ ਛੱਪੜ ਵਿੱਚ ਡਿੱਗ ਗਈ। ਮੋਰਿੰਡਾ ਦੇ ਨੇੜਲੇ ਪਿੰਡਾਂ ਤੋਂ ਗੋਤਾਖੋਰ ਬੁਲਾਏ ਗਏ।

ਇਸ ਤਰ੍ਹਾਂ ਐਨ ਡੀ ਆਰ ਐਫ ਦੀ ਟੀਮ ਨੂੰ ਵੀ ਸਹਾਇਤਾ ਲਈ ਬੁਲਾਇਆ ਗਿਆ। ਸ਼ਾਮ 5 ਵਜੇ ਦੇ ਕਰੀਬ ਗੋਤਾਖੋਰਾਂ ਵੱਲੋਂ ਬੱਚੀ ਨੂੰ ਬਾਹਰ ਕੱਢ ਲਿਆ ਗਿਆ, ਹਸਪਤਾਲ ਜਾਣ ਤੇ ਬੱਚੀ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਬੱਚੀ ਦੇ ਪਿਤਾ ਰਵਿੰਦਰ ਸਿੰਘ ਬਾਰਾਮੂਲਾ ਨੇੜੇ ਫ਼ੌਜ ਵਿਚ ਤਾਇਨਾਤ ਹਨ। ਰਵਿੰਦਰ ਸਿੰਘ ਦੀਆਂ ਦੋ ਲੜਕੀਆਂ ਤੇ ਇਕ ਲੜਕਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਦੋ ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦਾ ਐਲਾਨ ਕੀਤਾ ਗਿਆ ਹੈ। ਪੁਲੀਸ ਵੱਲੋਂ ਆਪਣੀ ਕਾਰਵਾਈ ਤੋਂ ਬਾਅਦ ਕੱਲ੍ਹ ਸਵੇਰ ਬੱਚੀ ਦੀ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ।

Check Also

ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ

ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …