WHO ਦੇ ਬਾਰੇ ਵਿਚ ਹੁਣ ਆ ਗਈ ਇਹ ਵੱਡੀ ਖਬਰ
ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਬਹੁਤ ਸਾਰੇ ਲੋਕਾਂ ਵਿੱਚ ਇਸ ਦਾ ਡਰ ਅਜੇ ਵੀ ਕਾਇਮ ਹੈ। ਇਸ ਲਾਗ ਦੀ ਬਿਮਾਰੀ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਦੌਰਾਨ ਸਿਹਤ ਵਿਭਾਗ ਦੇ ਬਹੁਤ ਸਾਰੇ ਡਾਕਟਰ, ਨਰਸ ਅਤੇ ਹੋਰ ਸਿਹਤ ਕਰਮਚਾਰੀ ਵੀ ਇਸ ਬੀਮਾਰੀ ਤੋਂ ਸੰਕ੍ਰਮਿਤ ਹੋ ਚੁੱਕੇ ਹਨ। ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਵਾਲੇ ਇਹ ਲੋਕ ਆਪਣੇ ਆਪ ਨੂੰ ਵੀ ਇਸ ਬਿਮਾਰੀ ਤੋਂ ਗ੍ਰਸਤ ਹੋਣ ਤੋਂ ਨਹੀਂ ਬਚਾ ਪਾਏ।
ਇੱਥੇ ਹੀ ਸਭ ਨੂੰ ਇੱਕ ਹੈਰਾਨ ਕਰਨ ਵਾਲੀ ਗੱਲ ਦਾ ਖੁਲਾਸਾ ਐਸੋਸੀਏਟਿਡ ਪ੍ਰੈੱਸ ਵੱਲੋਂ ਪ੍ਰਾਪਤ ਕੀਤੀ ਗਈ ਇੱਕ ਅੰਦਰੂਨੀ ਈ-ਮੇਲ ਵਿੱਚ ਕੀਤਾ ਗਿਆ। ਇਸ ਈ-ਮੇਲ ਤੋਂ ਇਹ ਪਤਾ ਚੱਲਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਹੈੱਡ ਕੁਆਟਰ ਵਿੱਚ ਡਿਊਟੀ ਨਿਭਾ ਰਹੇ 65 ਕਰਮਚਾਰੀ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ ਜਦ ਕਿ ਇਸ ਦੇ ਜਵਾਬ ਵਿੱਚ ਵਿਸ਼ਵ ਸਿਹਤ ਸੰਗਠਨ ਇਸ ਗੱਲ ਨੂੰ ਸਿਰੇ ਤੋਂ ਨਕਾਰ ਰਿਹਾ ਹੈ।
ਹਾਲਾਂਕਿ ਇਹ ਖੁਲਾਸਾ ਯੂਰਪ ਅਤੇ ਮੇਜ਼ਬਾਨ ਦੇਸ਼ ਸਵਿਟਜ਼ਰਲੈਂਡ ਅਤੇ ਖਾਸ ਕਰਕੇ ਜਿਨੇਵਾ ਦੇ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੌਰਾਨ ਹੋਇਆ। ਇਸ ਮੇਲ ਦੇ ਵਿੱਚ ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪ੍ਰਭਾਵਿਤ ਹੋਏ ਅੱਧੇ ਤੋਂ ਜ਼ਿਆਦਾ ਕਰਮਚਾਰੀ ਉਹ ਹਨ ਜੋ ਘਰੋਂ ਬੈਠ ਕੇ ਕੰਮ ਕਰ ਰਹੇ ਹਨ। ਜਦਕਿ ਵਿਸ਼ਵ ਸਿਹਤ ਸੰਸਥਾ ਦੇ 32 ਅਜਿਹੇ ਕਰਮਚਾਰੀ ਹਨ ਜੋ ਜਿਨੇਵਾ ਦੇ ਹੈਡ ਕੁਆਟਰ ਵਿੱਚ ਜਾ ਕੇ ਕੰਮ ਕਰਦੇ ਹਨ।
ਜੇਕਰ ਇਸ ਗੱਲ ਵਿੱਚ ਰਤਾ ਵੀ ਸੱਚਾਈ ਹੈ ਤਾਂ ਪੂਰੀ ਦੁਨੀਆਂ ਨੂੰ ਇਸ ਵੈਸ਼ਵਿਕ ਮਹਾਂਮਾਰੀ ਤੋਂ ਬਚਾਉਣ ਦਾ ਜ਼ਿੰਮਾ ਆਪਣੇ ਮੋਢਿਆਂ ਉਪਰ ਲੈਣ ਵਾਲਾ ਵਿਸ਼ਵ ਸਿਹਤ ਸੰਗਠਨ ਪੂਰੀ ਦੁਨੀਆਂ ਨੂੰ ਬਚਾਉਣ ਦੀ ਇਸ ਕੋਸ਼ਿਸ਼ ਵਿੱਚ ਨਾਕਾਮ ਰਿਹਾ ਹੈ। ਪਰ ਇਸ ਸਾਰੀ ਖ਼ਬਰ ਬਾਰੇ ਵਿਸ਼ਵ ਸਿਹਤ ਸੰਸਥਾ ਇਹ ਆਖ ਰਹੀ ਹੈ ਕਿ ਉਸ ਦੇ ਜਿਨੇਵਾ ਹੈਡਕੁਆਟਰ ਵਾਲੀ ਥਾਂ ਉੱਪਰ ਇਸ ਵਾਇਰਸ ਦਾ ਕੋਈ ਵੀ ਪ੍ਰਸਾਰ ਨਹੀਂ ਹੈ। ਹਾਲ ਹੀ ਦੇ ਦਿਨਾਂ ਵਿੱਚ ਡਬਲਿਊਐਚਓ ਵੱਲੋਂ ਕੋਰੋਨਾ ਦੀ ਅਗਲੀ ਵੱਡੀ ਮਾਰ ਲਈ ਸਮੁੱਚੇ ਵਿਸ਼ਵ ਦੇ ਦੇਸ਼ਾਂ ਨੂੰ ਤਿਆਰ ਰਹਿਣ ਲਈ ਵੀ ਆਖਿਆ ਜਾ ਚੁੱਕਿਆ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …