ਇਸ ਦੇਸ਼ ਚ ਇਸ ਕਾਰਨ ਹੋ ਰਹੇ ਹਨ ਧੜਾ ਧੜ ਮੋਟੇ ਮੋਟੇ ਜੁਰਮਾਨੇ
ਪੂਰੀ ਦੁਨੀਆ ਨੂੰ ਆਪਣੀ ਮੁੱਠੀ ਵਿੱਚ ਜਕੜਨ ਵਾਲੀ ਲਾਗ ਦੀ ਬਿਮਾਰੀ ਕੋਰੋਨਾ ਵਾਇਰਸ ਉਪਰ ਕਾਬੂ ਪਾਉਣ ਲਈ ਵੱਖ-ਵੱਖ ਦੇਸ਼ਾਂ ਵੱਲੋਂ ਆਪਣੇ ਪੱਧਰ ‘ਤੇ ਯੋਜਨਾਵਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਕਈ ਦੇਸ਼ਾਂ ਵਿੱਚ ਕੋਰੋਨਾ ਦੀ ਬਿਮਾਰੀ ਨੂੰ ਘੱਟ ਕਰਨ ਵਾਸਤੇ ਸਖ਼ਤ ਨਿਯਮ ਬਣਾਏ ਗਏ ਹਨ ਤਾਂ ਜੋ ਆਪਣੇ ਦੇਸ਼ ਵਿਚ ਰਹਿ ਰਹੇ ਤਮਾਮ ਵਾਸੀਆਂ ਨੂੰ ਇਸ ਬਿਮਾਰੀ ਦੇ ਭਿਆਨਕ ਪ੍ਰਕੋਪ ਤੋਂ ਬਚਾਇਆ ਜਾ ਸਕੇ।
ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਬਿਮਾਰੀ ਨੂੰ ਲੈ ਕੇ ਸਖ਼ਤ ਕਦਮ ਉਠਾਏ ਜਾ ਚੁੱਕੇ ਹਨ। ਜਿਨ੍ਹਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨਾ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਹੀ ਇਟਲੀ ਦੇ ਸ਼ਹਿਰ ਬਾਰੇਸ਼ੀਆ ਤੋਂ ਵੱਖ ਵੱਖ ਪਰਿਵਾਰਾਂ ਕੋਲੋਂ ਸਰਕਾਰ ਵੱਲੋਂ ਜਾਰੀ ਕੀਤੇ ਕਾਨੂੰਨਾਂ ਨੂੰ ਟਿੱਚ ਜਾਣ ਅਤੇ ਕੋਵਿਡ-19 ਦੇ ਸਖ਼ਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਕੋਲੋਂ ਭਾਰੀ ਜੁਰਮਾਨਾ ਵਸੂਲ ਕੀਤਾ ਗਿਆ।
ਬਰੇਸ਼ੀਆ ਸ਼ਹਿਰ ਜੋ ਕਿ ਲੰਬਾਰਦੀਆ ਸਟੇਟ ਦਾ ਇੱਕ ਹਿੱਸਾ ਹੈ ਇਹ ਇਸ ਸਮੇਂ ਕੋਰੋਨਾ ਦੇ ਰੈਡ ਜ਼ੋਨ ਏਰੀਆ ਵਿੱਚ ਆਉਂਦਾ ਹੈ। ਇੱਥੇ ਇਟਾਲੀਅਨ ਮੂਲ ਦੇ ਇੱਕ 27 ਸਾਲਾ ਨੌਜਵਾਨ ਦੇ ਜਨਮ ਦਿਨ ਦੀ ਪਾਰਟੀ ਮਨਾ ਰਹੇ 8 ਨੌਜਵਾਨਾਂ ਕੋਲੋਂ ਭਾਰੀ ਜੁਰਮਾਨਾ ਵਸੂਲਿਆ ਗਿਆ। ਪੁਲਿਸ ਵੱਲੋਂ ਇਨ੍ਹਾਂ ਸਾਰੇ 8 ਨੌਜਵਾਨਾਂ ਕੋਲੋਂ ਕੋਰੋਨਾ ਦੇ ਨਿਯਮਾਂ ਦੀ ਉਲੰਘਣਾ ਕਰਨ ਕਰਕੇ 400 ਯੂਰੋ ਦੇ ਹਿਸਾਬ ਨਾਲ 3,200 ਯੂਰੋ ਦਾ ਜੁਰਮਾਨਾ ਕੀਤਾ ਗਿਆ।
ਉਧਰ ਬਰੇਸ਼ੀਆ ਦੇ ਵਿੱਚ ਸਰਬੀਆ ਦੇਸ਼ ਦੇ 2 ਹੋਰ ਪਰਿਵਾਰਾਂ ਵੱਲੋਂ ਜਨਮ ਦਿਨ ਦੀ ਪਾਰਟੀ ਮਨਾਉਣ ਕਰਕੇ ਜੁਰਮਾਨੇ ਦੀ ਭਾਰੀ ਰਾਸ਼ੀ ਦੀ ਅਦਾਇਗੀ ਕੀਤੀ ਗਈ। ਇਨ੍ਹਾਂ ਦੋਵਾਂ ਘਰਾਂ ਵਿੱਚ ਜਨਮ ਦਿਨ ਦੀ ਕਾਫੀ ਦੇਰ ਰਾਤ ਤੱਕ ਪਾਰਟੀ ਚਲ ਰਹੀ ਸੀ। ਜਿਸ ਤੋਂ ਬਾਅਦ ਇੱਕ ਗੁਆਂਢੀ ਨੇ ਇਸ ਦੀ ਸੂਚਨਾ ਪੁਲਸ ਨੂੰ 112 ਨੰਬਰ ਡਾਇਲ ਕਰਕੇ ਦਿੱਤੀ। ਬਾਅਦ ਵਿਚ ਕਾਰਾਬੀਨੇਰੀ ਪੁਲਿਸ ਦੁਆਰਾ ਜਾਂਚ ਕਰਨ ਤੇ ਪਾਇਆ ਗਿਆ ਕਿ ਇਨ੍ਹਾਂ ਘਰਾਂ ਵਿੱਚ 4 ਵਿਅਕਤੀ ਇਸ ਘਰ ਦੇ ਵਸਨੀਕ ਨਹੀਂ ਸਨ। ਜਿਨ੍ਹਾਂ ਨੂੰ ਪੁਲਿਸ ਵੱਲੋਂ ਪ੍ਰਤੀ ਵਿਅਕਤੀ 400 ਯੂਰੋ ਦੇ ਹਿਸਾਬ ਨਾਲ 1,600 ਯੂਰੋ ਦੀ ਪੈਨਲਟੀ ਕੀਤਾ ਗਈ। ਆਏ ਦਿਨ ਲੋਕਾਂ ਵੱਲੋਂ ਸਰਕਾਰ ਦੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਜਿਸ ਨੂੰ ਠੱਲ ਪਾਉਣ ਵਾਸਤੇ ਪ੍ਰਸ਼ਾਸਨ ਨੂੰ ਇਹ ਕਦਮ ਚੁੱਕਣੇ ਪੈ ਰਹੇ ਹਨ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …